ਹੁਣ DAC ਤੋਂ ਬਿਨਾਂ ਨਹੀਂ ਮਿਲੇਗਾ ਘਰੇਲੂ LPG Cylinder, ਜਾਰੀ ਹੋਏ ਨਵੇਂ ਹੁਕਮ

Tuesday, Oct 01, 2024 - 02:09 PM (IST)

ਲੁਧਿਆਣਾ (ਖੁਰਾਣਾ)- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਇਕ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਤਹਿਤ ਖਪਤਕਾਰ ਹੁਣ DAC ਕੋਡ ਤੋਂ ਬਿਨਾਂ ਘਰੇਲੂ ਗੈਸ ਸਿਲੰਡਰ ਦੀ ਡਿਲਵਰੀ ਨਹੀਂ ਕਰਵਾ ਸਕਣਗੇ, ਜਿਸ ਨਾਲ ਫਰਜ਼ੀ ਘਰੇਲੂ ਗੈਸ ਕੁਨੈਕਸ਼ਨਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਮਹਿੰਗਾ ਹੋਇਆ LPG Gas Cylinder, ਨਵੇਂ ਰੇਟ ਜਾਰੀ

ਅਸਲ ’ਚ, ਇੰਡੇਨ ਗੈਸ ਕੰਪਨੀ ਵੱਲੋਂ ਜਾਰੀ ਕੀਤੇ ਗਏ ਟੋਲ ਫ੍ਰੀ ਨੰਬਰਾਂ ’ਤੇ, ਇਕ ਪਿੰਨ ਕੋਡ ਨੰਬਰ ਅਤੇ ਡੀ. ਏ. ਸੀ. ਕੋਡ ਮੋਬਾਈਲ ਫੋਨਾਂ ਰਾਹੀਂ ਗੈਸ ਸਿਲੰਡਰ ਦੀ ਬੁਕਿੰਗ ਲਈ ਖਪਤਕਾਰਾਂ ਨੂੰ ਭੇਜਿਆ ਜਾਵੇਗਾ, ਪਹਿਲਾਂ ਇਸ ਨੂੰ ਸਬੰਧਤ ਏਜੰਸੀ ਦੇ ਡਿਲੀਵਰੀ ਮੈਨ ਨੂੰ ਦੇਣਾ ਲਾਜ਼ਮੀ ਹੋਵੇਗਾ। ਇਸ ਤੋਂ ਬਿਨਾਂ ਡਲਿਵਰੀਮੈਨ ਦੁਆਰਾ ਸਬੰਧਤ ਖਪਤਕਾਰ ਨੂੰ ਗੈਸ ਸਿਲੰਡਰ ਦੀ ਸਪਲਾਈ ਨਹੀਂ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - 'ਔਰਤਾਂ ਨੂੰ ਮਿਲਣਗੇ 1100 ਰੁਪਏ ਤੇ ਸੂਟ!', ਮਹਿਲਾਵਾਂ ਨੂੰ ਲੱਗਣਗੀਆਂ ਮੌਜਾਂ

 

ਡਿਲਵਰੀਮੈਨ ਨੂੰ ਉਕਤ ਡੀ. ਏ. ਸੀ. ਕੋਡ ਦੇਣ ਤੋਂ ਬਾਅਦ, ਇਹ ਗੈਸ ਕੰਪਨੀ ਦੇ ਰਿਕਾਰਡ ’ਚ ਆਪਣੇ ਆਪ ਦਿਖਾਈ ਦੇਵੇਗਾ ਡਿਲਵਰੀਮੈਨ ਨੇ ਸਹੀ ਖਪਤਕਾਰ ਨੂੰ ਗੈਸ ਸਿਲੰਡਰ ਪਹੁੰਚਾ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News