ਸਰਹੱਦੀ ਖੇਤਰ ਦੇ ਪਿੰਡ ਨਕੀਆਂ ''ਚ ਡਰੋਨ ਦੀ ਹਰਕਤ, ਪੁਲਸ ਨੇ ਚਲਾਇਆ ਸਰਚ ਅਭਿਆਨ

Wednesday, Oct 02, 2024 - 10:05 AM (IST)

ਸਰਹੱਦੀ ਖੇਤਰ ਦੇ ਪਿੰਡ ਨਕੀਆਂ ''ਚ ਡਰੋਨ ਦੀ ਹਰਕਤ, ਪੁਲਸ ਨੇ ਚਲਾਇਆ ਸਰਚ ਅਭਿਆਨ

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਪਿਛਲੇ ਕੁਝ ਮਹੀਨਿਆਂ ਤੋਂ ਸਰਹੱਦੀ ਖੇਤਰ ਦੇ ਇਲਾਕੇ ਵਿੱਚ ਡਰੋਨ ਦੀ ਹਰਕਤ ਵਿੱਚ ਵਾਧਾ ਹੋ ਰਿਹਾ ਹੈ। ਅੱਜ ਇੱਕ ਵਾਰ ਫਿਰ ਭਾਰਤ-ਪਾਕਿ ਸਰਹੱਦ ਦੀ ਰੇਖਾ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਨਕੀਆਂ ਵਿਖੇ ਬੀਤੀ ਰਾਤ 9 ਵਜੇ ਦੇ ਕਰੀਬ ਇੱਕ ਐਡਵੋਕੇਟ ਵਿਜੇ ਰਾਣਾ ਨਾਮ ਦੇ ਵਿਅਕਤੀ ਵੱਲੋਂ ਇੱਕ ਡਰੋਨ ਹਰਕਤ ਦੇਖਣ ਦਾ ਦਾਅਵਾ ਕੀਤਾ ਗਿਆ। ਜਿਸ ਦੇ ਚਲਦੇ ਵਿਜੇ ਰਾਣਾ ਵੱਲੋਂ ਰਾਤ ਨੂੰ ਹੀ ਪੰਜਾਬ ਪੁਲਸ ਨੂੰ ਫੋਨ ਕੀਤਾ ਗਿਆ।

ਇਹ ਵੀ ਪੜ੍ਹੋ - ਵੱਡੀ ਖ਼ਬਰ! ਅਕਤੂਬਰ ਦੇ ਪਹਿਲੇ ਹਫ਼ਤੇ 3 ਦਿਨ ਛੁੱਟੀ ਦਾ ਐਲਾਨ

ਇਸ ਦੌਰਾਨ ਐੱਸ.ਐੱਚ.ਓ. ਨਰੋਟ ਜੈਮਲ ਸਿੰਘ ਤੇ ਅੰਗਰੇਜ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ। ਉਹਨਾਂ ਨੇ ਇਸ ਮਾਮਲੇ ਦੀ ਰਾਤ ਨੂੰ ਜਾਂਚ ਪੜਤਾਲ ਕੀਤੀ ਅਤੇ ਸਵੇਰੇ ਐੱਸ.ਓ.ਜੀ. ਕਮਾਂਡੋ ਨਾਲ ਇਲਾਕੇ ਵਿਚ ਵੱਡਾ ਸਰਚ ਆਪਰੇਸ਼ਨ ਚਲਾਇਆ। ਸਰਚ ਆਪਰੇਸ਼ਨ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਮਿਲਣ ਦਾ ਸਮਾਚਾਰ ਸਾਹਮਣੇ ਨਹੀਂ ਆਇਆ। ਜਦ ਇਸ ਬਾਰੇ ਹੋਰ ਜਾਣਕਾਰੀ ਲਈ ਐੱਸ.ਐੱਚ.ਓ. ਅੰਗਰੇਜ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ - ਜਾਣੋ ਕਿਹੜੀਆਂ ਸ਼ਰਤਾਂ 'ਤੇ ਰਾਮ ਰਹੀਮ ਨੂੰ ਮਿਲੀ ਪੈਰੋਲ, ਇਸ ਤੋਂ ਪਹਿਲਾਂ ਕਿੰਨੀ ਵਾਰ ਆ ਚੁੱਕੇ ਨੇ ਬਾਹਰ

ਦੂਜੇ ਪਾਸੇ ਵਿਜੇ ਰਾਣਾ ਜੋ ਐਡਵੋਕੇਟ ਨੇ ਉਹਨਾਂ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਉਹ ਆਪਣੇ ਘਰ ਦੇ ਵਿਹੜੇ 'ਚ ਬੈਠੇ ਹੋਏ ਸਨ ਕਿ ਅਚਾਨਕ ਅਸਮਾਨ ਵਿੱਚ ਉਹਨਾਂ ਨੂੰ ਇੱਕ ਲਾਲ ਰੰਗ ਦੀ ਲਾਈਟ ਦਿਖਾਈ ਦਿੱਤੀ। ਜਦੋਂ ਉਹਨਾਂ ਨੇ ਧਿਆਨ ਨਾਲ ਦੇਖਿਆ ਤਾਂ ਉਹ ਇੱਕ ਡਰੋਨ ਸੀ। ਉਹਨਾਂ ਨੇ ਡਰੋਨ ਦੇ ਸ਼ੱਕ ਵਿਚ ਇਸ ਦੀ ਸੂਚਨਾ ਪੰਜਾਬ ਪੁਲਸ ਨੂੰ ਦਿੱਤੀ। ਪੰਜਾਬ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਕਰਨ ਤੋਂ ਬਾਅਦ ਸਵੇਰੇ ਇਲਾਕੇ ਦੇ ਵਿੱਚ ਵੱਡਾ ਸਰਚ ਆਪਰੇਸ਼ਨ ਚਲਾਇਆ।

ਇਹ ਵੀ ਪੜ੍ਹੋ - ਧਿਆਨ ਨਾਲ ਕਰੋ ਬਿਜਲੀ ਦੀ ਵਰਤੋਂ ! 300 ਤੋਂ ਵੱਧ ਯੂਨਿਟ ਹੋਣ 'ਤੇ ਨਹੀਂ ਮਿਲੇਗੀ ਸਬਸਿਡੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News