ਪੰਜਾਬ 'ਚ Working Day 'ਤੇ ਵੀ ਬੰਦ ਰਹਿਣਗੇ ਇਹ ਬੈਂਕ! ਜਾਣੋ ਵਜ੍ਹਾ
Saturday, Oct 05, 2024 - 09:13 AM (IST)
ਪੋਜੇਵਾਲ ਸਰਾਂ (ਬ੍ਰਹਮਪੁਰੀ)- ਬੈਂਕਾਂ ਦੇ ਗਾਹਕਾਂ ਲਈ ਇਹ ਮਾੜੀ ਖ਼ਬਰ ਹੈ। ਅੱਜ 5 ਅਕਤੂਬਰ ਨੂੰ Working Day ਹੋਣ ਦੇ ਬਾਵਜੂਦ ਬੈਂਕ ਸਟਾਫ ਦੀ ਚੋਣ ਰਿਹਰਸਲ ਹੋਣ ਕਰ ਕੇ ਇਲਾਕੇ ਦੇ ਲਗਭਗ ਸਾਰੇ ਬੈਂਕ ਪੂਰਾ ਦਿਨ ਬੰਦ ਰਹਿਣਗੇ। ਅੱਜ ਪੰਜਾਬ ਨੈਸ਼ਨਲ ਬੈਂਕ ਪੋਜੇਵਾਲ, ਮੱਖੁਪੁਰ, ਮਜਾਰੀ ਅਤੇ ਸੜੋਆ ਆਦਿ ਬੰਦ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਵਿਦਿਆਰਥੀਆਂ ਨੂੰ ਕੀਤੀ ਗਈ ਛੁੱਟੀ
ਉਕਤ ਬਾਰੇ ਗੱਲ ਕਰਦਿਆਂ ਕਾਮਰੇਡ ਪਰਮਜੀਤ ਰੌੜੀ ਨੇ ਕਿਹਾ ਕਿ ਬੈਂਕ ਸਟਾਫ ਦੀ ਚੋਣ ਡਿਊਟੀ ਲਗਾਉਣੀ ਆਮ ਜਨਤਾ ਨਾਲ ਬੇਇਨਸਾਫ਼ੀ ਹੈ ਕਿਉਂਕਿ ਇਸ ਹਫਤੇ ਕੰਮ ਦੇ ਦਿਨ ਪਹਿਲਾਂ ਹੀ ਬੈਂਕ ਦੇ ਘੱਟ ਸਨ। ਹੁਣ ਇਹ ਨਵੇਂ ਹੁਕਮ ਜਾਰੀ ਕਰ ਕੇ ਬੈਂਕ ਸਟਾਫ ਦੀ ਚੋਣ ਡਿਊਟੀ ਲਗਾਉਣ ਕਾਰਨ ਜਿੱਥੇ ਬੈਂਕਾਂ ਦਾ ਵੱਡਾ ਨੁਕਸਾਨ ਹੋਵੇਗਾ, ਉਸ ਨਾਲ ਹੀ ਗਰੀਬ ਪੈਨਸ਼ਨਧਾਰਕ ਵੀ ਕੋਈ ਅਗਾਊਂ ਸੂਚਨਾ ਨਾ ਹੋਣ ਕਰਕੇ ਖੱਜਲ-ਖੁਆਰ ਹੋਣਗੇ। ਕਿਉਂਕਿ ਬੈਂਕਾਂ ਦੇ ਕਲੈਂਡਰ ਵਿਚ ਸ਼ਨੀਵਾਰ 5 ਅਕਤੂਬਰ ਵਰਕਿੰਗ ਦਿਨ ਹੈ।
ਇਹ ਖ਼ਬਰ ਵੀ ਪੜ੍ਹੋ - Positive News: ਅੱਜ ਖਾਤਿਆਂ 'ਚ ਆਉਣਗੇ ਪੈਸੇ; PM ਮੋਦੀ ਦਾ ਕਿਸਾਨਾਂ ਨੂੰ ਤੋਹਫ਼ਾ
ਜਦੋਂ ਇਸ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨਾਲ ਸੰਪਰਕ ਕਰਨਾ ਚਾਹਿਆ ਤਾਂ ਹੋ ਨਹੀ ਸਕਿਆ। ਪਰ ਬੈਂਕ ਦੇ ਇਕ ਕਰਮਚਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਉਪਰੋਕਤ ਨੂੰ ਸਹੀ ਦੱਸਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8