ਨਰਾਤਿਆਂ ਦੇ ਪਹਿਲੇ ਦਿਨ ਪੰਜਾਬ ''ਚ ਰੂਹ ਕੰਬਾਊ ਵਾਰਦਾਤ, ਨਹਿਰ ''ਚੋਂ ਮਿਲੀ ਬੱਚੀ ਦੀ ਲਾਸ਼, ਵੇਖ ਪੁਲਸ ਵੀ ਹੈਰਾਨ

Thursday, Oct 03, 2024 - 06:56 PM (IST)

ਨਰਾਤਿਆਂ ਦੇ ਪਹਿਲੇ ਦਿਨ ਪੰਜਾਬ ''ਚ ਰੂਹ ਕੰਬਾਊ ਵਾਰਦਾਤ, ਨਹਿਰ ''ਚੋਂ ਮਿਲੀ ਬੱਚੀ ਦੀ ਲਾਸ਼, ਵੇਖ ਪੁਲਸ ਵੀ ਹੈਰਾਨ

ਜਲੰਧਰ (ਸੋਨੂੰ)- ਜਲੰਧਰ ਵਿਚ ਬਸਤੀ ਬਾਵਾ ਖੇਲ ਦੀ ਨਹਿਰ ਵਿਚੋਂ ਇਕ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਨਹਿਰ ਵਿਚ ਬੱਚੇ ਨਹਾ ਰਹੇ ਸਨ ਤਾਂ ਨਹਾਉਂਦੇ ਸਮੇਂ ਹੀ ਇਕ ਬੱਚੇ ਦੀ ਨਜ਼ਰ ਨਹਿਰ ਵਿਚ ਪਾਣੀ ਵਿਚ ਇਕ ਸਾਈਡ 'ਤੇ ਅਟਕੀ ਇਕ ਮ੍ਰਿਤਕ ਬੱਚੀ 'ਤੇ ਪਈ। ਇਸ ਦੌਰਾਨ ਮੌਕੇ ਉਤੇ ਦਹਿਸ਼ਤ ਦਾ ਮਾਹੌਲ ਬਣ ਗਿਆ।

PunjabKesari

ਮੌਕੇ ਉਤੇ ਲੋਕਾਂ ਵੱਲੋਂ ਨਹਾ ਰਹੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਸਬੰਧਤ ਥਾਣੇ ਨੂੰ ਸੂਚਨਾ ਦਿੱਤੀ ਗਈ। ਉਥੇ ਹੀ ਪੁਲਸ ਵੱਲੋਂ ਪਹੁੰਚ ਕੇ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਛਾਣ ਨਹੀਂ ਹੋ ਸਕੀ। ਬੱਚੀ ਕਰੀਬ 6 ਮਹੀਨਿਆਂ ਦੀ ਦੱਸੀ ਜਾ ਰਹੀ ਹੈ। ਪੁਲਸ ਵੱਲੋਂ ਕਿਹਾ ਗਿਆ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਕਿ ਅੱਜ ਪਹਿਲੇ ਨਰਾਤੇ ਵਿਚ ਅਜਿਹੀ ਘਿਣਾਉਣੀ ਹਰਕਤ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਹਾਈਵੇਅ 'ਤੇ ਦਰਦਨਾਕ ਹਾਦਸਾ, ਰੇਲਿੰਗ ਕ੍ਰਾਸ ਕਰ ਰਹੇ 3 ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ

PunjabKesari

ਸੀ. ਸੀ. ਟੀ. ਵੀ. ਖੰਗਾਲ ਰਹੀ ਪੁਲਸ 
ਪੁਲਸ ਨੇ ਦੱਸਿਆ ਕਿ ਨਹਿਰ ਦੇ ਕੋਲ ਲੱਗੇ ਕੈਮਰੇ ਚੈੱਕ ਕੀਤੇ ਜਾਣਗੇ। ਅਜਿਹੀ ਹਰਕਤ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਸ ਨੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ, ਇਥੇ ਰਹੇਗੀ ਪੂਰਨ ਪਾਬੰਦੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News