Facebook ਐਂਡਰਾਇਡ ਐਪ ''ਚ ਆ ਰਿਹੈ WhatsApp ਸ਼ਾਰਟਕਟ ਬਟਨ, ਇੰਝ ਕਰੇਗਾ ਕੰਮ

09/22/2017 3:36:21 PM

ਜਲੰਧਰ- ਆਉਣ ਵਾਲੇ ਸਮੇਂ 'ਚ ਸਾਨੂੰ ਫੇਸਬੁੱਕ ਅਤੇ ਵਟਸਐਪ ਦੀ ਸ਼ਾਨਦਾਰ ਜੁਗਲਬੰਦੀ ਦੇਖਣ ਨੂੰ ਮਿਲ ਸਕਦੀ ਹੈ। ਪਤਾ ਲੱਗਾ ਹੈ ਕਿ ਇਹ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਐਪ 'ਤੇ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਤੇਜ਼ੀ ਨਾਲ ਫੇਸਬੁੱਕ ਅਤੇ ਵਟਸਐਪ 'ਚ ਸਵਿਚ ਕਰ ਸਕਣਗੇ। ਅਜਿਹਾ ਸ਼ਾਰਟਕਟ ਬਟਨ ਰਾਹੀਂ ਸੰਭਵ ਹੋਵੇਗਾ। 

PunjabKesari

ਇੰਝ ਕਰੇਗਾ ਕੰਮ
ਦਰਅਸਲ ਕੰਪਨੀ ਨੇ ਫੇਸਬੁੱਕ ਫੀਡ 'ਚ ਨਵਾਂ ਵਟਸਐਪ ਸ਼ਾਰਟਕਟ ਬਟਨ ਦਿੱਤਾ ਹੈ। ਇਹ ਸ਼ਾਰਟਕਟ ਬਟਨ ਫੇਸਬੁੱਕ ਐਂਡਰਾਇਡ ਐਪ 'ਤੇ ਚੁਣੇ ਹੋਏ ਯੂਜ਼ਰਸ ਲਈ ਹੀ ਉਪਲੱਬਧ ਹੈ। ਮੈਨਿਊ ਏਰੀਆ 'ਚ ਨਜ਼ਰ ਆ ਰਹੇ ਵਟਸਐਪ ਸ਼ਾਰਟਕਟ ਬਟਨ 'ਤੇ ਯੂਜ਼ਰ ਜਿਵੇਂ ਹੀ ਟੈਪ ਕਰਨਗੇ, ਵਟਸਐਪ ਐਪ ਖੁਲ੍ਹ ਜਾਵੇਗੀ।
ਡੈਨਿਸ਼ ਭਾਸ਼ਾ ਨੂੰ ਡਿਫਾਲਟ ਭਾਸ਼ਾ 'ਚ ਚੁਣਨ ਵਾਲੇ ਚੁਣੇ ਹੋਏ ਯੂਜ਼ਰ ਹੀ ਇਸ ਫੀਚਰ ਨੂੰ ਦੇਖ ਪਾ ਰਹੇ ਹਨ। ਫਿਲਹਾਲ ਫੇਸਬੁੱਕ ਨੇ ਇਸ ਖਾਸ ਬਟਨ ਨੂੰ ਹਰ ਖੇਤਰ ਲਈ ਜਾਰੀ ਨਹੀਂ ਕੀਤਾ ਹੈ। 
ਅਜੇ ਇਹ ਵੀ ਸਾਫ ਨਹੀਂ ਹੈ ਕਿ ਵਟਸਐਪ ਅਕਾਊਂਟ ਨਾ ਰੱਖਣ ਵਾਲੇ ਯੂਜ਼ਰ ਇਸ ਸ਼ਾਰਟਕਟ 'ਤੇ ਟੈਪ ਕਰਦੇ ਹਨ ਤਾਂ ਕੀ ਹੋਵੇਗਾ? ਉਮੀਦ ਕੀਤੀ ਜਾ ਰਹੀ ਹੈ ਕਿ ਇਸ ਫੀਚਰ ਰਾਹੀਂ ਵਟਸਐਪ ਯੂਜ਼ਰਸ ਦੀ ਗਿਣਤੀ ਵਧ ਸਕਦੀ ਹੈ। ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ 'ਚ ਬਹੁਤ ਜ਼ਿਆਦਾ ਲੋਕ ਵਟਸਐਪ ਦੀ ਵਰਤੋਂ ਨਹੀਂ ਕਰਦੇ। ਕੰਪਨੀ ਅਜੇ ਇਸ ਫੀਚਰ ਦੀ ਟੈਸਟਿੰਗ ਚੁਣੇ ਹੋਏ ਦੇਸ਼ਾਂ 'ਚ ਕਰ ਰਹੀ ਹੈ। ਯੂਜ਼ਰਸ ਦੀ ਪਰਕਿਰਿਆ ਦੇਖਣ ਤੋਂ ਬਾਅਦ ਹੀ ਇਸ ਨੂੰ ਬਾਕੀ ਦੇਸ਼ਾਂ 'ਚ ਰੋਲ ਆਊਟ ਕੀਤਾ ਜਾਵੇਗਾ।


Related News