ਮੈਟਾ ਜਾਰੀ ਕਰ ਰਿਹਾ ਨਵਾਂ ਅਪਡੇਟ, AI ਦੇ ਨਾਲ ਮਿਲੇਗਾ ਵਟਸਐਪ ਅਕਾਊਂਟ ''ਤੇ ਬਲਿਊ ਟਿਕ

06/07/2024 11:32:50 PM

ਗੈਜੇਟ ਡੈਸਕ- ਮੈਟਾ ਨੇਕੁਝ ਦਿਨ ਪਹਿਲਾਂ ਹੀ ਆਪਣੇ ਏ.ਆਈ. ਮਾਡਲ Llama-3 AI ਨੂੰ ਵਟਸਐਪ ਲਈ ਰਿਲੀਜ਼ ਕੀਤਾ ਹੈ ਜੋ ਕਿ ਫਿਲਹਾਲ ਕੁਝ ਹੀ ਯੂਜ਼ਰਜ਼ ਨੂੰ ਮਿਲ ਰਿਹਾ ਹੈ। ਇਹ ਟੂਲ ਚੈਟਜੀਪੀਟੀ ਦੀ ਤਰ੍ਹਾਂ ਹੀ ਕੰਮ ਕਰ ਰਿਹਾ ਹੈ। ਇਸ ਤੋਂ ਤੁਸੀਂ ਕਈ ਸਵਾਲ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਇਸ ਦੀ ਮਦਦ ਨਾਲ ਤੁਸੀਂ ਏ.ਆਈ. ਫੋਟੋ ਵੀ ਬਣਾ ਸਕਦੇ ਹੋ। 

ਹੁਣ ਇਸ ਮੈਟਾ ਏ.ਆਈ. ਦਾ ਸਪੋਰਟ ਵਟਸਐਪ ਬਿਜ਼ਨੈੱਸ ਅਕਾਊਂਟ ਲਈ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਪਰੇਸ਼ਾਨੀ ਹੋਣ 'ਤੇ ਯੂਜ਼ਰਜ਼ ਨੂੰ ਤੁਰੰਤ ਹੱਲ ਮਿਲ ਸਕੇਗਾ। ਫਿਲਹਾਲ ਇਸ ਫੀਚਰ ਨੂੰ ਭਾਰਤ ਅਤੇ ਸਿੰਗਾਪੁਰ 'ਚ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਬ੍ਰਾਜ਼ੀਲ 'ਚ ਰਿਲੀਜ਼ ਹੋਵੇਗਾ। 

PunjabKesari

ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਬਾਅਦ ਵਟਸਐਪ ਯੂਜ਼ਰਜ਼ ਨੂੰ ਵੀ ਬਲਿਊ ਟਿਕ ਮਿਲੇਗਾ, ਹਾਲਾਂਕਿ, ਇਹ ਸਿਰਫ ਵਟਸਐਪ ਬਿਜ਼ਨੈੱਸ ਅਕਾਊਂਟ ਲਈ ਹੀ ਹੋਵੇਗਾ। ਇਹ ਬਲਿਊ ਟਿਕ ਪ੍ਰੋਫਾਈਲ ਨਾਮ ਨਾਲ ਹੀ ਦਿਸੇਗਾ। ਇਸ ਬਲਿਊ ਟਿਕ ਰਾਹੀਂ ਬ੍ਰਾਂਡ ਦੇ ਨਕਲੀ ਅਤੇ ਅਸਲੀ ਹੋਣ ਦੀ ਪਛਾਣ ਹੋਵੇਗੀ। ਫਿਲਹਾਲ ਬਲਿਊ ਟਿਕ ਵਟਸਐਪ ਚੈਨਲ 'ਤੇ ਹੀ ਦਿਸ ਰਹੇ ਹਨ। 


Rakesh

Content Editor

Related News