YouTube ''ਚ ਆ ਰਿਹੈ AI ਵਾਲਾ ਇਹ ਸ਼ਾਨਦਾਰ ਫੀਚਰ, ਕ੍ਰਿਏਟਰਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ
Wednesday, Jun 05, 2024 - 07:02 PM (IST)
ਗੈਜੇਟ ਡੈਸਕ- ਦੁਨੀਆ ਦੇ ਸਭ ਤੋਂ ਵੱਡੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ 'ਤੇ ਇਕ ਵੱਡਾ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਫੀਚਰ ਆ ਰਿਹਾ ਹੈ। YouTube ਦਾ ਇਹ AI ਫੀਚਰ ਸ਼ਾਰਟਸ ਅਤੇ ਲੌਂਗ ਫਾਰਮੈਟ ਵੀਡੀਓਜ਼ ਲਈ ਆ ਰਿਹਾ ਹੈ। ਯੂਟਿਊਬ ਦੇ ਇਸ ਆਉਣ ਵਾਲੇ ਫੀਚਰ ਦਾ ਨਾਂ ਡਰੀਮ ਸਕਰੀਨ ਹੈ।
ਯੂਟਿਊਬ ਦੇ ਡਰੀਮ ਸਕਰੀਨ ਫੀਚਰ ਦੀ ਮਦਦ ਨਾਲ ਯੂਜ਼ਰਜ਼ ਏ.ਆਈ. ਰਾਹੀਂ ਗ੍ਰੀਨ ਸਕਰੀਨ ਦੀਆਂ ਤਸਵੀਰਾਂ ਬਣਾ ਸਕਣਗੇ ਅਤੇ ਬੈਕਗ੍ਰਾਊਂਡ 'ਚ ਉਨ੍ਹਾਂ ਦੀ ਵਰਤੋਂ ਕਰ ਸਕਣਗੇ। ਫਿਲਹਾਲ ਇਹ ਫੀਚਰ ਸਿਰਫ ਚੁਣੇ ਹੋਏ ਸ਼ਾਰਟਸ ਕ੍ਰਿਏਟਰਾਂ ਲਈ ਹੈ, ਯਾਨੀ ਇਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ।
ਯੂਟਿਊਬ ਨੇ ਆਪਣੇ ਸਪੋਰਟ ਪੇਜ 'ਤੇ ਇਸ ਫੀਚਰ ਦੀ ਜਾਣਕਾਰੀ ਦਿੱਤੀ ਹੈ। ਯੂਟਿਊਬ ਨੇ ਕਿਹਾ ਹੈ ਕਿ ਅਸੀਂ ਇੱਕ ਨਵੇਂ ਫੀਚਰ, ਡਰੀਮ ਸਕਰੀਨ 'ਤੇ ਕੰਮ ਕਰ ਰਹੇ ਹਾਂ, ਜੋ ਕਿ ਗ੍ਰੀਨ ਸਕਰੀਨ ਦੇ ਬੈਕਗਰਾਊਂਡ ਚਿੱਤਰ ਬਣਾਉਣ ਲਈ AI ਦੀ ਵਰਤੋਂ ਕਰਦਾ ਹੈ, ਹਾਲਾਂਕਿ YouTube ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਉਹ ਇਸਦੇ ਲਈ ਕਿਹੜਾ AI ਮਾਡਲ ਵਰਤੇਗਾ।
ਇਸ ਫੀਚਰ ਦੇ ਆਉਣ ਤੋਂ ਬਾਅਦ, ਯੂਜ਼ਰਜ਼ ਟੈਕਸਟ ਪ੍ਰੋਂਪਟ ਦੇ ਕੇ ਆਪਣੀ ਜ਼ਰੂਰਤ ਦੇ ਅਨੁਸਾਰ ਬੈਕਗ੍ਰਾਉਂਡ ਇਮੇਜ ਤਿਆਰ ਕਰ ਸਕਣਗੇ। ਉਦਾਹਰਨ ਲਈ, ਤੁਸੀਂ “fancy hotel pool on a tropical island” ਪ੍ਰੋਂਪਟ ਨਾਲ ਇੱਕ ਬੈਕਗ੍ਰਾਉਂਡ ਇਮੇਜ ਬਣਾ ਸਕਦੇ ਹੋ।