ਰੋਜ਼ਾਨਾ ਪੈਸੇ ਕਮਾਉਣ ਦੇ ਚੱਕਰ ’ਚ ਐਪ ਜ਼ਰੀਏ ਗੁਆਏ 1.26 ਲੱਖ ਰੁਪਏ, ਜਦ ਖੁੱਲ੍ਹੀ ਸੱਚਾਈ ਤਾਂ ਉੱਡ ਗਏ ਹੋਸ਼
Friday, Jun 07, 2024 - 06:42 PM (IST)

ਜਲੰਧਰ (ਜ. ਬ.)–ਐਪ ਡਾਊਨਲੋਡ ਕਰਕੇ ਇਕ ਵਾਰ ਪੈਸੇ ਇਨਵੈਸਟ ਕਰਨ ਦੇ ਝਾਂਸੇ ਵਿਚ ਫਸ ਕੇ ਜਲੰਧਰ ਦੇ ਵਿਅਕਤੀ ਨੇ 1.26 ਲੱਖ ਰੁਪਏ ਗੁਆ ਲਏ। ਪੁਲਸ ਨੂੰ ਇਸ ਫਰਾਡ ਦੀ ਸ਼ਿਕਾਇਤ ਦਿੱਤੀ ਤਾਂ ਸਾਈਬਰ ਕ੍ਰਾਈਮ ਵਿਚ ਜਾਂਚ ਤੋਂ ਬਾਅਦ ਥਾਣਾ ਨੰਬਰ 1 ਵਿਚ ਰਾਜਸਥਾਨ ਦੇ ਸ਼੍ਰੀਗੰਗਾਨਗਰ ਦੀ ਫਰਮ ਜੈ ਸ਼ਿਆਮ ਐਡਵਰਟਾਈਜ਼ਿੰਗ ਐਂਡ ਪ੍ਰੋਪੋਗੇਸ਼ਨ ਐਂਡ ਕੁਲਵਿੰਦਰ ਸਮੇਤ ਇਕ ਹੋਰ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗਗਨਦੀਪ ਕੁਮਾਰ ਪੁੱਤਰ ਹਰੀਸ਼ ਕੁਮਾਰ ਵਾਸੀ ਨਿਊ ਰਵਿਦਾਸ ਨਗਰ ਮਕਸੂਦਾਂ ਨੇ ਦੱਸਿਆ ਕਿ ਉਸ ਨੇ ਇਸ਼ਤਿਹਾਰ ਵੇਖ ਕੇ ਪਲੇਅ ਸਟੋਰ ਤੋਂ ‘ਦਿ ਵਾਈਨ ਗਰੁੱਪ’ਨਾਂ ਦੀ ਐਪ ਡਾਊਨਲੋਡ ਕੀਤੀ ਸੀ। ਉਸ ਐਪ ਵਿਚ ਉਸ ਨੇ ਆਪਣਾ ਬੈਂਕ ਖਾਤਾ ਅਟੈਚ ਕਰ ਲਿਆ। ਐਪ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਕ ਵਾਰ ਪੈਸੇ ਇਨਵੈਸਟ ਕਰਨ ’ਤੇ ਉਨ੍ਹਾਂ ਨੂੰ ਹਰ ਰੋਜ਼ ਪੈਸੇ ਮਿਲਣਗੇ। ਅਜਿਹੇ ਵਿਚ ਗਗਨਦੀਪ ਕੁਮਾਰ ਨੇ ਆਨਲਾਈਨ ਐਪ ’ਚ 80, 818 ਰੁਪਏ ਟਰਾਂਸਫ਼ਰ ਕਰ ਦਿੱਤੇ। ਦੋਸ਼ ਹੈ ਕਿ 3 ਦਿਨ ਲਗਾਤਾਰ ਉਸ ਨੂੰ ਪੈਸੇ ਆਉਂਦੇ ਰਹੇ ਪਰ ਚੌਥੀ ਵਾਰ ਪੈਸੇ ਨਹੀਂ ਆਏ।
ਇਹ ਵੀ ਪੜ੍ਹੋ- ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ
ਉਸ ਨੇ ਜਦੋਂ ਉਕਤ ਕੰਪਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਲਿੰਕ ਵਧਣ ’ਤੇ ਉਨ੍ਹਾਂ ਨੂੰ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ। ਅਜਿਹੇ ਵਿਚ ਗਗਨਦੀਪ ਕੁਮਾਰ ਨੇ ਆਪਣੀ ਪਤਨੀ ਦਾ ਬੈਂਕ ਖਾਤਾ ਅਟੈਚ ਕਰਕੇ 3 ਕਿਸ਼ਤਾਂ ਵਿਚ 45, 800 ਰੁਪਏ ਟਰਾਂਸਫ਼ਰ ਕਰ ਦਿੱਤੇ। ਪੈਸੇ ਭੇਜਣ ਤੋਂ ਬਾਅਦ ਦੁਬਾਰਾ ਪੈਸੇ ਆਉਣੇ ਸ਼ੁਰੂ ਹੋ ਗਏ ਪਰ 2 ਦਿਨਾਂ ਤੋਂ ਬਾਅਦ ਫਿਰ ਪੈਸੇ ਆਉਣੇ ਬੰਦ ਹੋ ਗਏ। ਦੋਬਾਰਾ ਸੰਪਰਕ ਕਰਨ ’ਤੇ ਉਹ ਹੋਰ ਲੋਕਾਂ ਨੂੰ ਜੁੜਨ ਲਈ ਕਹਿਣ ਲੱਗੇ ਅਤੇ ਕਿਹਾ ਕਿ ਜੇਕਰ ਲੋਕਾਂ ਨੂੰ ਨਾ ਜੋੜਿਆ ਤਾਂ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਹੋਣਗੇ।
ਇਸ ਸਬੰਧੀ ਗਗਨਦੀਪ ਕੁਮਾਰ ਨੇ ਪੁਲਸ ਵਿਚ ਸ਼ਿਕਾਇਤ ਦਿੱਤੀ। ਸਾਈਬਰ ਸੈੱਲ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਨੰਬਰ 1 ਵਿਚ ਜੈ ਸ਼ਿਆਮ ਐਡਵਰਟਾਈਜ਼ਿੰਗ ਐਂਡ ਪ੍ਰੋਪੋਗੇਸ਼ਨ ਐਂਡ ਕੁਲਵਿੰਦਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਵਾਸੀ ਸ਼੍ਰੀਗੰਗਾਨਗਰ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ। ਜਿਸ ਖਾਤੇ ਵਿਚ ਪੈਸੇ ਟਰਾਂਸਫ਼ਰ ਹੋਏ, ਉਹ ਇਸੇ ਕੰਪਨੀ ਦੇ ਨਾਂ ਸੀ। ਪੁਲਸ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, DSP ਦੇ ਪੁੱਤ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ, ਦੋ ਹਿੱਸਿਆਂ 'ਚ ਵੰਡੀ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।