ਆਵਾਜ਼ ਬਦਲਣ ਵਾਲੀ ਐਪ ਦਾ ਇਸਤੇਮਾਲ ਕਰ ਕੇ ਵਿਦਿਆਰਥਣਾਂ ਨੂੰ ਬੁਲਾਇਆ, ਕੀਤਾ ਜਬਰ ਜ਼ਿਨਾਹ

05/26/2024 11:44:43 AM

ਸਿੱਧੀ (ਭਾਸ਼ਾ)- ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ 'ਚ 30 ਸਾਲਾ ਇਕ ਵਿਅਕਤੀ ਨੂੰ ਮਹਿਲਾ ਕਾਲਜ ਦੀ ਅਧਿਆਪਕਾ ਵਜੋਂ ਖ਼ੁਦ ਨੂੰ ਪ੍ਰਦਰਸ਼ਿਤ ਕਰਨ ਅਤੇ ਘੱਟੋ-ਘੱਟ 7 ਕੁੜੀਆਂ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੀੜਤਾਂ 'ਚੋਂ ਜ਼ਿਆਦਾਤਰ ਆਦਿਵਾਸੀ ਭਾਈਚਾਰੇ ਤੋਂ ਹਨ। ਦੋਸ਼ੀ ਨੇ ਅਧਿਆਪਕ ਦੇ ਨਾਂ 'ਤੇ ਕੁੜੀਆਂ ਨੂੰ ਸਕਾਲਰਸ਼ਿਪ ਫੰਡ ਦੇ ਸੰਬੰਧ 'ਚ ਫੋਨ ਕੀਤੇ ਸਨ। ਪੁਲਸ ਨੇ ਦੱਸਿਆ ਕਿ ਦੋਸ਼ੀ ਬ੍ਰਜੇਸ਼ ਪ੍ਰਜਾਪਤੀ ਪੀੜਤਾਂ ਨਾਲ ਫੋਨ 'ਤੇ ਗੱਲ ਕਰਦੇ ਸਮੇਂ ਇਕ ਔਰਤ ਦੀ ਤਰ੍ਹਾਂ ਆਵਾਜ਼ ਕੱਢਣ ਲਈ ਆਵਾਜ਼  ਬਦਲਣ ਵਾਲੇ ਐਪ ਦਾ ਇਸਤੇਮਾਲ ਕਰਦਾ ਸੀ। ਮੁੱਖ ਮੰਤਰੀ ਮੋਹਨ ਯਾਦਵ ਨੇ ਮਾਮਲੇ ਦੀ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਤੋਂ ਜਾਂਚ ਦੇ ਆਦੇਸ਼ ਦਿੱਤੇ। ਉੱਥੇ ਹੀ ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਦੇ ਅਣਅਧਿਕਾਰਤ ਮਕਾਨ ਨੂੰ ਢਾਹ ਦਿੱਤਾ ਗਿਆ। ਰੀਵਾ ਰੇਂਜ ਦੇ ਪੁਲਸ ਇੰਸਪੈਕਟਰ ਜਨਰਲ (ਆਈਜੀ) ਮਹੇਂਦਰ ਸਿੰਘ ਸਿਕਰਵਾਰ ਨੇ ਦੱਸਿਆ ਕਿ ਪ੍ਰਜਾਪਤੀ ਦੇ ਤਿੰਨ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਜਾਪਤੀ ਨੇ ਖ਼ੁਦ ਨੂੰ ਟਿਕਾਰੀ ਦੇ ਇਕ ਕਾਲਜ ਦੀ ਮਹਿਲਾ ਅਧਿਆਪਕਾ ਦੱਸ ਕੇ ਵਿਦਿਆਰਥਣਾਂ ਨੂੰ ਮਿਲਣ ਲਈ ਬੁਲਾਇਆ ਤਾਂ ਕਿ ਸਕਾਲਰਸ਼ਿਪ ਮਿਲ ਸਕੇ। ਫ਼ੋਨ ਕਰਨ ਵਾਲਾ ਔਰਤ ਦੀ ਆਵਾਜ਼ 'ਚ ਕੁੜੀਆਂ ਨੂੰ ਕਹਿੰਦਾ ਸੀ ਕਿ ਉਸ ਦਾ ਪੁੱਤ ਉਨ੍ਹਾਂ ਨੂੰ ਆਪਣੇ ਘਰ ਲੈ ਜਾਵੇਗਾ। ਵਾਰਦਾਤ ਤੋਂ ਬਾਅਦ ਪ੍ਰਜਾਪਤੀ ਕੁੜੀ ਦਾ ਮੋਬਾਇਲ ਫੋਨ ਖੋਹ ਲੈਂਦਾ ਸੀ।

ਸ਼ਿਕਾਇਤਕਰਤਾਵਾਂ 'ਚੋਂ ਇਕ ਦੇ ਅਨੁਸਾਰ, ਅਜਿਹੀ ਹੀ ਇਕ ਗੱਲਬਾਤ ਤੋਂ ਬਾਅਦ, ਹੈਲਮੇਟ ਅਤੇ ਦਸਤਾਨੇ ਪਹਿਨੇ ਹੋਏ ਪ੍ਰਜਾਪਤੀ ਨੇ ਉਸ ਨੂੰ ਮੋਟਰਸਾਈਕਲ 'ਤੇ ਬਿਠਾਇਆ ਅਤੇ ਫਿਰ ਇਕ ਸੁੰਨਸਾਨ ਜਗ੍ਹਾ ਲਿਜਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਅਪਰਾਧੀਆਂ ਦੇ ਹੱਥਾਂ 'ਤੇ ਸੜਨ ਅਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਆਖ਼ਰਕਾਰ ਉਸ ਨੂੰ ਫੜ ਲਿਆ ਗਿਆ। ਆਈ.ਜੀ. ਸਿਕਰਵਾਰ ਨੇ ਕਿਹਾ ਕਿ ਪ੍ਰਜਾਪਤੀ ਨੇ 7 ਕੁੜੀਆਂ ਨਾਲ ਜਬਰ ਜ਼ਿਨਾਹ ਕਰਨ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਚਾਰ ਕੁੜੀਆਂ ਸ਼ਿਕਾਇਤ ਦਰਜ ਕਰਵਾਉਣ ਲਈ ਅੱਗੇ ਆਈਆਂ ਹਨ। ਉਨ੍ਹਾਂ ਕਿਹਾ ਕਿ ਮਾਮਲੇ 'ਚ ਜਾਂਚ ਜਾਰੀ ਹੈ। ਆਈਜੀ ਨੇ ਕਿਹਾ ਕਿ ਦੋਸ਼ਈ ਦੇ ਸਹਿਯੋਗੀਆਂ ਲਵਕੁਸ਼ ਪ੍ਰਜਾਪਤੀ, ਰਾਹੁਲ ਪ੍ਰਜਾਪਤੀ ਅਤੇ ਸੰਦੀਪ ਪ੍ਰਜਾਪਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 16 ਮੋਬਾਇਲ ਫੋਨ  ਬਰਾਮਦ ਕੀਤੇ ਗਏ। ਉਨ੍ਹਾਂ 'ਚੋਂ ਇਕ ਕਾਲਜ ਦਾ ਵਿਦਿਆਰਥੀ ਹੈ ਅਤੇ ਉ ਨੂੰ ਇਕ ਕਾਲਜ ਦੇ ਵਟਸਐੱਪ ਗਰੁੱਪ ਤੋਂ ਕੁੜੀਆਂ ਦੇ ਨੰਬਰ ਮਿਲੇ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਬਲਾਤਕਾਰ, ਅਗਵਾ, ਕੁੱਟਮਾਰ ਅਤੇ ਡਕੈਤੀ ਦਾ ਪਹਿਲਾ ਮਾਮਲਾ 13 ਮਈ ਦੀ ਘਟਨਾ ਤੋਂ ਬਾਅਦ 16 ਮਈ ਨੂੰ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚਾਰ ਮਈ ਅਤੇ 20 ਮਈ ਨੂੰ ਹੋਏ ਅਪਰਾਧਾਂ 'ਤੇ 18 ਮਈ ਅਤੇ 23 ਮਈ ਨੂੰ 2 ਹੋਰ ਮਾਮਲੇ ਰਦਜ ਕੀਤੇ ਗਏ। 15 ਅਪ੍ਰੈਲ ਹੋਏ ਇਕ ਅਪਰਾਧ 'ਤੇ 19 ਮਈ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਦੇ ਅਧੀਨ ਇਕ ਹੋਰ ਸ਼ਿਕਾਇਤ ਦਰਜ ਕੀਤੀ ਗਈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News