ਹੁਣ ਐਂਡਰਾਇਡ ਯੂਜ਼ਰਜ਼ ਵੀ ਕਰ ਸਕਣਗੇ Apple TV ਐਪ ਦਾ ਇਸਤੇਮਾਲ, ਜਾਣੋ ਸਬਸਕ੍ਰਿਪਸ਼ਨ ਪਲਾਨ

Thursday, May 30, 2024 - 06:47 PM (IST)

ਗੈਜੇਟ ਡੈਸਕ- ਐਂਡਰਾਇਡ ਯੂਜ਼ਰਜ਼ ਲਈ ਖ਼ੁਸ਼ਖ਼ਬਰੀ ਹੈ। ਜੇਕਰ ਤੁਸੀਂ ਵੀ ਇਸ ਗੱਲ ਤੋਂ ਚਿੰਤਤ ਸੀ ਕਿ ਆਈਫੋਨ ਨਾ ਹੋਣ ਕਾਰਨ ਤੁਸੀਂ Apple TV ਐਪ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹੋ ਤਾਂ ਖ਼ੁਸ਼ ਹੋ ਜਾਓ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਐਂਡਰਾਇਡ ਯੂਜ਼ਰਜ਼ ਵੀ ਹੁਣ Apple TV ਐਪ ਦਾ ਇਸਤੇਮਾਲ ਕਰ ਸਕਣਗੇ। Apple TV ਐਪ ਨੂੰ ਐਂਡਰਾਇਡ ਯੂਜ਼ਰਜ਼ ਲਈ ਲਾਂਚ ਕਰਨ ਦੀ ਤਿਆਰੀ ਚੱਲ ਰਹੀ ਹੈ। 

ਹੁਣ ਤੱਕ Apple TV ਸਿਰਫ ਆਈਫੋਨ ਯੂਜ਼ਰਜ਼ ਅਤੇ ਕੁਝ ਐਂਡਰਾਇਡ ਟੀਵੀ ਲਈ ਉਪਲੱਬਧ ਸੀ ਪਰ ਹੁਣ ਇਸ ਨੂੰ ਐਂਡਰਾਇਡ ਮੋਬਾਇਲ ਲਈ ਵੀ ਡਿਜ਼ਾਈਨ ਕੀਤਾ ਜਾ ਰਿਹਾ ਹੈ। ਐਪਲ ਨੇ ਇਸ ਲਈ ਇੰਜੀਨੀਅਰਾਂ ਦੀ ਭਰਤੀ ਵੀ ਸ਼ੁਰੂ ਕੀਤੀ ਹੈ। ਜਲਦੀ ਹੀ Apple TV ਦਾ ਐਂਡਰਾਇਡ ਐਪ ਰਿਲੀਜ਼ ਹੋਵੇਗਾ। 

Apple TV ਐਪ ਦੇ ਨਾਲ ਯੂਜ਼ਰਜ਼ ਨੂੰ ਵਿਸ਼ੇਸ਼ ਕੰਟੈਂਟ ਮਿਲਦੇ ਹਨ। ਇਸ ਤੋਂ ਇਲਾਵਾ HBO ਅਤੇ Showtime ਵਰਗੇ ਚੈਨਲ ਦੇ ਕੰਟੈਂਟ ਵੀ ਇਕ ਹੀ ਐਪ 'ਚ ਮਿਲ ਜਾਂਦੇ ਹਨ। Apple TV ਐਪ 'ਤੇ ਯੂਜ਼ਰਜ਼ ਲਾਈਵ ਮੂਵੀ ਦੇਖ ਸਕਦੇ ਹਨ ਅਤੇ ਕਿਸੇ ਮੂਵੀ ਨੂੰ ਰੈਂਟ 'ਤੇ ਲੈ ਕੇ ਵੀ ਦੇਖ ਸਕਦੇ ਹਨ। ਇਸ ਤੋਂ ਇਲਾਵਾਕਈ ਤਰ੍ਹਾਂ ਦੇ ਸਪੋਰਟਸ ਕੰਟੈਂਟ ਦਾ ਵੀ ਐਕਸੈਸ ਮਿਲਦਾ ਹੈ। 

Apple TV ਦੇ ਸਬਸਕ੍ਰਿਪਸ਼ਨ ਦੀ ਕੀਮਤ

ਭਾਰਤ 'ਚ Apple TV+ ਦੇ ਮਾਸਿਕ ਸਬਸਕ੍ਰਿਪਸ਼ਨ ਦੀ ਕੀਮਤ 99 ਰੁਪਏ ਹੈ। ਇਕ ਹਫਤੇ ਲਈ ਯੂਜ਼ਰਜ਼ ਨੂੰ ਫ੍ਰੀ ਟ੍ਰਾਇਲ ਵੀ ਮਿਲਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਆਈਫੋਨ, ਆਈਪੈਡ, Apple TV ਜਾਂ ਮੈਕਬੁੱਕ ਖ਼ਰੀਦਦੇ ਹੋ ਤਾਂ ਇਕ ਸਾਲ ਲਈ Apple TV+ ਦਾ ਸਬਸਕ੍ਰਿਪਸ਼ਨ ਮਿਲਦਾ ਹੈ। ਫੈਮਲੀ ਦੇ 6 ਮੈਂਬਰਾਂ ਦੇ ਨਾਲ ਸਬਸਕ੍ਰਿਪਸ਼ਨ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। 


Rakesh

Content Editor

Related News