ਅਚਾਨਕ ਗਾਇਬ ਹੋਇਆ ਯੂਟਿਊਬ ਦਾ ਲਾਈਕ ਬਟਨ, ਯੂਜ਼ਰਜ਼ ਹੋਏ ਪਰੇਸ਼ਾਨ

06/08/2024 5:07:42 PM

ਗੈਜੇਟ ਡੈਸਕ- ਹਾਲ ਹੀ 'ਚ ਯੂਟਿਊਬ ਨੇ ਸਕਿੱਪ ਨਾ ਹੋਣ ਵਾਲੇ ਐਡ ਲਾਂਚ ਕੀਤੇ ਹਨ। ਯੂਜ਼ਰਜ਼ ਇਸ ਸਦਮੇ 'ਚੋਂ ਅਜੇ ਬਾਹਰ ਵੀ ਨਹੀਂ ਆਏ ਸਨ ਕਿ ਯੂਟਿਊਬ ਨੇ ਇਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ। ਯੂਟਿਊਬ 'ਤੇ ਅਚਾਨਕ ਲਾਈਕ ਬਟਨ ਗਾਇਬ ਹੋ ਗਿਆ ਸੀ। ਵੀਡੀਓ 'ਚੋਂ ਲਾਈਕ ਬਟਨ ਗਾਇਬ ਹੋ ਗਿਆ ਸੀ, ਹਾਲਾਂਕਿ ਹੁਣ ਬਟਨ ਵਾਪਸ ਆ ਗਿਆ ਹੈ। 

ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਨੇ ਇਸ ਨੂੰ ਲੈ ਕੇ ਸ਼ਿਕਾਇਤਾਂ ਵੀ ਕੀਤੀਆਂ ਹਨ ਜਿਸ ਮੁਤਾਬਕ, ਕਈ ਯੂਜ਼ਰਜ਼ ਨੂੰ ਲਾਈਕ ਬਟਨ ਨਜ਼ਰ ਹੀ ਨਹੀਂ ਆ ਰਿਹਾ ਸੀ ਅਤੇ ਕਈ ਯੂਜ਼ਰਜ਼ ਬਟਨ ਦਿਸਣ ਤੋਂ ਬਾਅਦ ਵੀ ਵੀਡੀਓ ਨੂੰ ਲਾਈਕ ਨਹੀਂ ਕਰ ਪਾ ਰਹੇ ਸਨ। ਇਸ ਬਗ 'ਤੇ ਯੂਟਿਊਬ ਨੇ ਕਿਹਾ ਹੈ ਕਿ ਜੇਕਰ ਤੁਸੀਂ ਐਪ ਨੂੰ ਬੰਦ ਕਰਕੇ ਫਿਰ ਆਨ ਕਰਦੇ ਹੋਏ ਤਾਂ ਲਾਈਕ ਬਟਨ ਕੰਮ ਕਰਨ ਲੱਗੇਗਾ। ਇਸ ਤੋਂ ਇਲਾਵਾ ਤੁਸੀਂ ਆਪਣੇ ਯੂਟਿਊਬ ਐਪ ਨੂੰ ਰੀਸੈੱਟ ਕਰ ਸਕਦੇ ਹੋ। 

ਉਂਝ ਇਹ ਇਕ ਤਕਨੀਕੀ ਖਾਮੀ ਦੇ ਕਾਰਨ ਹੋਇਆ ਸੀ ਜਿਸਨੂੰ ਹੁਣ ਫਿਕਸ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ, ਇਹ ਸਮੱਸਿਆ ਸਿਰਫ ਵੈੱਬ ਯੂਜ਼ਰਜ਼ ਨੂੰ ਹੋਈ ਸੀ। ਮੋਬਾਇਲ ਯੂਜ਼ਰਜ਼ ਨੂੰ ਕੋਈ ਪਰੇਸ਼ਨੀ ਨਹੀਂ ਆਈ। ਇਕ ਮਹੀਨਾ ਪਹਿਲੀ ਵੀ ਇਸੇ ਬਗ ਨੂੰ ਲੈ ਕੇ ਕਈ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਸੀ। 


Rakesh

Content Editor

Related News