40 ਘੰਟਿਆਂ ਦੇ ਬੈਕਅਪ ਨਾਲ Dizo Buds P ਭਾਰਤ ’ਚ ਲਾਂਚ, ਕੀਮਤ 1500 ਰੁਪਏ ਤੋਂ ਵੀ ਘੱਟ

06/29/2022 6:17:55 PM

ਗੈਜੇਟ ਡੈਸਕ– ਰੀਅਲਮੀ ਟੈੱਕਲਾਈਫ ਦੇ ਬ੍ਰਾਂਡ Dizo ਨੇ ਭਾਰਤ ’ਚ Dizo Buds P ਨੂੰ ਲਾਂਚ ਕਰ ਦਿੱਤਾ ਹੈ। Dizo Buds P ਕੰਪਨੀ ਦਾ ਨਵਾਂ ਈਅਰਬਡਸ ਹੈ ਜਿਸ ਦੇ ਨਾਲ 40 ਘੰਟਿਆਂ ਦੀ ਬੈਟਰੀ ਲਾਈਫ ਦਿੱਤੀ ਗਈ ਹੈ। Dizo Buds P ’ਚ 13mm ਦੀ ਡ੍ਰਾਈਵਰ ਹੈ ਅਤੇ ਹਰੇਕ ਬਡਸ ਦਾ ਭਾਰ 3.5 ਗ੍ਰਾਮ ਹੈ। Dizo Buds P ਦੇ ਨਾਲ Bass Boost+ ਮਿਲੇਗਾ ਅਤੇ ਗੇਮਿੰਗ ਲਈ 88ms ਸੁਪਰ ਲੋਅ ਲੈਟੇਂਸੀ ਗੇਮਿੰਗ ਮੋਡ ਦਾ ਦਾਅਵਾ ਕੀਤਾ ਗਿਆ ਹੈ। Dizo Buds P ਦੀ ਵਿਕਰੀ ਫਲਿਪਕਾਰਟ ’ਤੇ 5 ਜੁਲਾਈ ਤੋਂ ਹੋਵੇਗੀ।

Dizo Buds P ਦੀ ਕੀਮਤ
Dizo Buds P ਦੀ ਕੀਮਤ 1,599 ਰੁਪਏ ਹੈ ਪਰ ਲਾਂਚਿੰਗ ਆਫਰ ਤਹਿਤ ਇਸ ਨੂੰ 1,299 ਰੁਪਏ ’ਚ ਵਿਕਰੀ ਲਈ ਉਪਲੱਬਦ ਕਰਵਾਇਆ ਜਾਵੇਗਾ। ਇਸ ਦੀ ਵਿਕਰੀ ਫਲਿਪਕਾਰਟ ਅਤੇ ਕੰਪਨੀ ਦੀ ਵੈੱਬਸਾਈਟ ’ਤੇ 5 ਜੁਲਾਈਨ ਤੋਂ ਡਾਇਨਾਮੋ ਬਲੈਕ, ਮਾਰਬਲ ਵਾਈਟ ਅਤੇ ਸ਼ੈਡੀ ਬਲਿਊ ਰੰਗ ’ਚ ਹੋਵੇਗੀ। 

Dizo Buds P ਦੀਆਂ ਖੂਬੀਆਂ
ਇਸ ਵਿਚ ਐਨਵਾਇਰਮੈਂਟਲ ਨੌਇਜ਼ ਕੈਂਸਲੇਸ਼ਨ ਦਿੱਤਾ ਗਿਆ ਹੈ। ਬੈਸਟ ਗੇਮਿੰਗ ਲਈ 88ms ਦਾ ਲੋਅ ਲੈਟੇਂਸੀ ਮੋਡ ਵੀ ਹੈ। ਇਸ ਬਡਸ ਦੇ ਨਾਲ ਟੱਚ ਕੰਟਰੋਲ ਹੈ ਜਿਸ ਦੀ ਮਦਦ ਨਾਲ ਤੁਸੀਂ ਮਿਊਜ਼ਿਕ ਨੂੰ ਪਲੇਅ ਅਤੇ ਪੌਜ਼ ਕਰ ਸਕੋਗੇ। Dizo ਦੇ ਇਸ ਬਡਸ ਨੂੰ Realme Link ਐਪ ਨਾਲ ਕੁਨੈਕਟ ਕੀਤਾ ਜਾ ਸਕੇਗਾ। ਕੁਨੈਕਟੀਵਿਟੀ ਲਈ ਇਸ ਵਿਚ V5.3 ਦਿੱਤਾ ਗਿਆ ਹੈ। ਵਾਟਰ ਰੈਸਿਸਟੈਂਟ ਲਈ ਇਸ ਨੂੰ IPX4 ਦੀ ਰੇਟਿੰਗ ਮਿਲੀ ਹੈ। ਇਸ ਦੀ ਬੈਟਰੀ ਨੂੰ ਲੈ ਕੇ 40 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਹਰੇਕ ਬਡਸ ਦੀ ਬੈਟਰੀ ਇਕ ਵਾਰ ਦੀ ਚਾਰਟਿੰਗ ਤੋਂ ਬਾਅਦ 7 ਘੰਟਿਆਂ ਤਕ ਚੱਲੇਗੀ। ਇਸ ਦੇ ਨਾਲ ਫਾਸਟ ਚਾਰਜਿੰਗ ਵੀ ਹੈ ਜਿਸ ਨੂੰ ਲੈ ਕੇ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 4 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। ਚਾਰਜਿੰਗ ਲਈ ਇਸ ਵਿਚ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। 


Rakesh

Content Editor

Related News