ਕ੍ਰੋਮਬੁਕ ''ਤੇ ਸਕਾਈਪ ਵੁਆਇਸ ਕਾਲ ਹੋਈ ਉਪਲੱਬਧ
Sunday, Jul 10, 2016 - 04:39 PM (IST)

ਜਲੰਧਰ : ਹੁਣ ਤੁਸੀਂ ਕ੍ਰੋਮਬੁਕ ''ਤੇ ਮਾਈਕ੍ਰੋਸਾਫਟ ਦੇ ਸਕਾਈਪ ਫੋਰ ਵੈੱਬ ਦੀ ਮਦਦ ਨਾਲ ਆਡੀਓ ਕਾਲਜ਼ ਕਰ ਸਕੋਗੇ। ਮਾਈਕ੍ਰੋਸਾਫਟ ਵੱਲੋਂ ਇਸ ਬਾਰੇ ਕੁਝ ਵੀ ਆਫਿਸ਼ੀਅਲੀ ਅਨਾਊਂਸ ਕੀਤਾ ਗਿਆ ਹੈ ਪਰ ਇਹ ਫੀਚਰ ਕ੍ਰੋਮ ''ਤੇ ਕੰਮ ਕਰ ਰਿਹਾ ਹੈ। ਸਕਾਈਪ ਫਾਰ ਵੈੱਬ ਦੀ ਵਰਤੋਂ ਕਰਨ ਲਈ ਜਦੋਂ ਤੁਸੀਂ ਇਸ ਨੂੰ ਆਪਣੀ ਕ੍ਰੋਮਬੁਕ ''ਚ ਸਕਾਈਪ ਅਕਾਊਂਟ ''ਤੇ ਸਾਈਨ ਇਨ ਕਰਨ ਤੋਂ ਬਾਅਦ ਕਾਲ ਦੇ ਬਟਨ ''ਤੇ ਕਲਿਕ ਕਰੋਗੇ ਤਾਂ ਸਕਾਈਪ ਮਾਈਕ੍ਰੋਫੋਨ ਨੂੰ ਸਕਾਈਪ ਨਾਲ ਅਟੈਚ ਕਰਨ ਦੀ ਪ੍ਰਮੀਸ਼ਨ ਮੰਗੇਗੀ ਤੇ ਇਸ ਤੋਂ ਬਾਅਦ ਤੁਸਾਡੀ ਸਕਾਈਪ ਕਾਲ ਸੰਭਵ ਹੋ ਸਕੇਗੀ।
ਹਾਲਾਂਕਿ ਸਕਾਈਪ ਦੀ ਐਂਡ੍ਰਾਇਡ ਐਪ ਪਹਿਲਾਂ ਹੀ ਕ੍ਰੋਮ ਬੁਕ ਯੂਜ਼ਰਜ਼ ਲਈ ਇਕ ਵਧੀਆ ਅਲਟਰਨੇਟ ਬਣੀ ਹੋਈ ਹੈ ਪਰ ਕ੍ਰੋਮ ਓ. ਐੱਸ. ਉੱਤੇ ਐਂਡ੍ਰੋਇਡ ਐਪ ਸਪੋਰਟ ਅਜੇ ਵੀ ਬੀਟਾ ਵਰਜ਼ਨ ''ਚ ਉਪਲਬਧ ਹੈ ਤੇ ਕ੍ਰੋਮ ਬੁਕ ਯੂਜ਼ਰਜ਼ ਨੂੰ ਕ੍ਰੋਮ ''ਤੇ ਸਕਾਈਪ ਵੀਡੀਓ ਕਾਲਿੰਗ ਲਈ ਅਜੇ ਥੋੜਾ ਹੋਰ ਇੰਤਜ਼ਾਰ ਕਰਨ ਹੋਵੇਗਾ