ਪੰਜਾਬ ਬਿਜਲੀ ਵਿਭਾਗ ਦਾ ਵੱਡਾ ਕਦਮ! ਆਖ਼ਿਰ ਇਨ੍ਹਾਂ ਲੋਕਾਂ ''ਤੇ ਸ਼ੁਰੂ ਹੋਈ ਕਾਰਵਾਈ

Sunday, Dec 07, 2025 - 12:04 PM (IST)

ਪੰਜਾਬ ਬਿਜਲੀ ਵਿਭਾਗ ਦਾ ਵੱਡਾ ਕਦਮ! ਆਖ਼ਿਰ ਇਨ੍ਹਾਂ ਲੋਕਾਂ ''ਤੇ ਸ਼ੁਰੂ ਹੋਈ ਕਾਰਵਾਈ

ਲੁਧਿਆਣਾ (ਖੁਰਾਣਾ)- ਪੰਜਾਬ ਵਿਚ ਸਾਰੇ ਖਪਤਕਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਹੁਣ ਵਿਭਾਗ ਵੱਲੋਂ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਇਲਾਕਿਆਂ ਵਿਚ ਕੀਤੀ ਗਈ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਸਬੰਧੀ ਅੰਕੜੇ ਜਾਰੀ ਕੀਤੇ ਗਏ ਹਨ, ਜਿਸ ਵਿਚ ਸੈਂਟਰਲ ਜ਼ੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਦੀ ਅਗਵਾਈ ਵਾਲੀ ਟੀਮ ਵੱਲੋਂ 1,31,195 ਥਾਵਾਂ ’ਤੇ ਛਾਪੇਮਾਰੀਆਂ ਕਰਦੇ ਹੋਏ 11755 ਬਿਜਲੀ ਚੋਰੀ ਅਤੇ ਦੁਰਵਰਤੋਂ ਕਰਨ ਦੇ ਮਾਮਲਿਆਂ ਦਾ ਪਰਦਾਫਾਸ਼ ਕਰਦੇ ਹੋਏ ਸਬੰਧਤ ਖਪਤਕਾਰਾਂ ਨੂੰ 18.42 ਕਰੋੜ ਰੁ. ਦਾ ਜੁਰਮਾਨਾ ਠੋਕਣ ਸਮੇਤ 2200 ਦੇ ਕਰੀਬ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਲੁਧਿਆਣਾ ਸ਼ਹਿਰ ਵਿਚ ਪਾਵਰਕਾਮ ਵਿਭਾਗ ਨਾਲ ਸਬੰਧਤ ਈਸਟ ਸਰਕਲ ਦੀ ਸੀ. ਐੱਮ. ਸੀ. ਡਵੀਜ਼ਨ, ਸਿਟੀ ਸੈਂਟ, ਫੋਕਲ ਪੁਆਇੰਟ, ਸੁੰਦਰ ਨਗਰ ਵੈਸਟ ਸਰਕਲ ਦੀ ਸਿਟੀ ਵੈਸਟ, ਮਾਡਲ ਟਾਊਨ, ਜਨਤਾ ਨਗਰ, ਸਟੇਟ ਡਵੀਜ਼ਨ ਅਤੇ ਅਗਰ ਨਗਰ ਦੇ ਨਾਲ ਸਰ-ਅਰਬਨ ਦੇ ਤਹਿਤ ਪੈਂਦੇ ਅੱਡਾ ਦਾਖਾ, ਰਾਏਕੋਟ, ਜਗਰਾਓਂ, ਮੰਡੀ ਅਹਿਮਦਗੜ੍ਹ ਸਮੇਤ ਖੰਨਾ, ਦੋਰਾਹਾ, ਸਰਹਿੰਦ, ਅਮਲੋਹ, ਮੰਡੀ ਗੋਬਿੰਦਗੜ੍ਹ ਆਦਿ ਇਲਾਕਿਆਂ ’ਚ ਤਾਬੜਤੋੜ ਕਾਰਵਾਈਆਂ ਕਰਦੇ ਹੋਏ ਬਿਜਲੀ ਦੀ ਚੋਰੀ ਅਤੇ ਦੁਰਵਰਤੋਂ ਕਰਨ ਦੇ ਦੋਸ਼ੀ ਖਪਤਕਾਰਾਂ ਖਿਲਾਫ ਵੱਖ-ਵੱਖ ਐਕਸ਼ਨ ਲਿਆ ਗਿਆ, ਜਿਸ ਵਿਚ 13.86 ਕਰੋੜ ਰੁਪਏ ਦੀ ਰਿਕਵਰੀ ਵੀ ਕੀਤੀ ਗਈ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ’ਚ ਸੈਂਟਰਲ ਜ਼ੋਨ ਦੇ ਤਹਿਤ ਪੈਂਦੇ ਸਾਰੇ ਇਲਾਕਿਆਂ ’ਚ ਵਿਭਾਗੀ ਅਧਿਕਾਰੀਆਂ ਡਿਪਟੀ ਚੀਫ ਇੰਜੀਨੀਅਰ ਈਸਟ ਸੁਰਜੀਤ ਸਿੰਘ ਅਤੇ ਡਿਪਟੀ ਚੀਫ ਇੰਜੀਨੀਅਰ ਵੈਸਟ ਕੁਲਵਿੰਦਰ ਸਿੰਘ ਦੀ ਅਗਵਾਈ ’ਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਨੇ ਸੜਕਾਂ ’ਤੇ ਉਤਰ ਕੇ ਬਿਜਲੀ ਦੀ ਚੋਰੀ ਅਤੇ ਦੁਰਵਰਤੋਂ ਕਰਨ ਵਾਲੇ ਖਪਤਕਾਰਾਂ ਖਿਲਾਫ ਜ਼ੋਰਦਾਰ ਤਰੀਕੇ ਨਾਲ ਮੁਹਿੰਮ ਚਲਾਈ ਹੈ, ਜਿਸ ਵਿਚ ਅਪ੍ਰੈਲ ਤੋਂ ਲੈ ਕੇ ਅਕਤੂਬਰ ਮਹੀਨੇ ਦੇ ਰੁਝਾਨ ਸਾਹਮਣੇ ਆਏ ਹਨ। ਹਾਂਸ ਨੇ ਬਿਜਲੀ ਦੀ ਚੋਰੀ ਅਤੇ ਦੁਰਵਰਤੋਂ ਕਰਨ ਦੇ ਮਾਮਲੇ ’ਚ ਖਪਤਕਾਰਾਂ ਨੂੰ ਸਖਤ ਲਫਜ਼ਾਂ ਵਿਚ ਚਿਤਾਵਨੀ ਦਿੱਤੀ ਹੈ ਕਿ ਕਾਰਵਾਈ ਦੌਰਾਨ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਬਿਜਲੀ ਚੋਰੀ ਐਕਟ ਤਹਿਤ ਕੇਸ ਦਰਜ ਕਰਨ ਸਮੇਤ ਭਾਰੀ ਜੁਰਮਾਨਾ ਵਸੂਲਿਆ ਜਾਵੇਗਾ।


author

Anmol Tagra

Content Editor

Related News