ਫੇਸ਼ੀਅਲ ਰਿਕੋਗਨੀਸ਼ਨ ਤਕਨੀਕ ਨਾਲ ਭਾਰਤ ’ਚ ਲਾਂਚ ਹੋਇਆ ਸਮਾਰਟ ਸਕਿਓਰਿਟੀ ਕੈਮਰਾ

11/14/2019 12:09:09 PM

ਗੈਜੇਟ ਡੈਸਕ– ਇੰਟੈਲੀਜੈਂਸ ਇਮੇਜਿੰਗ ਤਕਨੀਕ ਮੁਹੱਈਆ ਕਰਾਉਣ ਵਾਲੀ ਕੰਪਨੀ ਬਲੂਰੈਮਸ ਨੇ ਭਾਰਤ ’ਚ ਆਪਣਾ ਪਹਿਲਾ ਸਮਾਰਟ ਸਕਿਓਰਿਟੀ ਕੈਮਰਾ ਬਲੂਰੈਮਸ ਡੋਮ ਪ੍ਰੋ ਪੇਸ਼ ਕੀਤਾ ਹੈ। ਇਸ ਕੈਮਰੇ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਫੇਸ਼ੀਅਲ ਰਿਕੋਗਨੀਸ਼ਨ ਤਕਨੀਕ ਨੂੰ ਸਪੋਰਟ ਕਰਦਾ ਹੈ ਯਾਨੀ ਇਹ ਆਪਣੇ ਮਾਲਿਕ ਅਤੇ ਘਰ ਦੇ ਹੋਰ ਮੈਂਬਰਾਂ ਦੀ ਪਛਾਣ ਕਰ ਸਕਦਾ ਹੈ। ਇਸ ਫੀਚਰ ਰਾਹੀਂ ਤੁਸੀਂ ਉਨ੍ਹਾਂ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਡਾਟਾਬੇਸ ਬਣਾ ਸਕਦੇ ਹੋ ਜੋ ਜ਼ਿਆਦਾਤਰ ਤੁਹਾਡੇ ਘਰ ਆਉਂਦੇ-ਜਾਂਦੇ ਰਹਿੰਦੇ ਹਨ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਬਲੂਰੈਮਸ ਡੋਮ ਪ੍ਰੋ ਦੀ ਕੀਮਤ 4,999 ਰੁਪਏ ਹੈ ਅਤੇ ਇਸ ਦੀ ਵਿਕਰੀ ਐਮਾਜ਼ੋਨ ਇੰਡੀਆ ਤੋਂ ਕੀਤੀ ਜਾ ਰਹੀ ਹੈ। 

ਬਲੂਰੈਮਸ ਡੋਮ ਪ੍ਰੋ ਦੇ ਫੀਚਰਜ਼
- ਬਲੂਰੈਮਸ ਡੋਮ ਪ੍ਰੋ ਸਕਿਓਰਿਟੀ ਕੈਮਰੇ ’ਚ ਬਿਲਟ-ਇਨ ਬਲੂਟੁੱਥ ਚਿੱਪ ਲੱਗੀ ਹੈ ਜਿਸ ਰਾਹੀਂ ਇਸ ਕੈਮਰੇ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਦੇ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। 
- ਇਸ ਕੈਮਰੇ ਨਾਲ ਕੀਤੀ ਜਾ ਰਹੀ ਰਿਕਾਰਡਿੰਗ ਨੂੰ ਕੰਪਨੀ ਦੁਆਰਾ ਤਿਆਰ ਕੀਤੀ ਗਈ ਖਾਸ ਐਪ ਰਾਹੀਂ ਦੇਖਿਆ ਜਾ ਸਕਦਾ ਹੈ। 
- ਇਸ ਵਿਚ ਟੂ-ਵੇਅ ਆਡੀਓ ਫੀਚਰ ਮੌਜੂਦ ਹੈ ਯਾਨੀ ਤੁਸੀਂ ਫੋਨ ’ਚ ਮੌਜੂਦ ਐਪ ਨਾਲ ਕੈਮਰੇ ਰਾਹੀਂ ਗੱਲ ਵੀ ਕਰ ਸਕਦੇ ਹੋ। 
- ਇਹ ਕੈਮਰਾ ਮੋਸ਼ਨ ਡਿਟੈਕਸ਼ਨ ਅਤੇ ਨਾਈਟ ਮੋਡ ਨੂੰ ਵੀ ਸਪੋਰਟ ਕਰਦਾ ਹੈ। 
- ਬਲੂਰੈਮਸ ਡੋਮ ਪ੍ਰੋ ਕੈਮਰਾ ਰਾਤ ਦੇ ਸਮੇਂ 8 IR- LED’s ਦੇ ਨਾਲ 8 ਮੀਟਰ ਤਕ ਦੀ ਦੂਰੀ ਨੂੰ ਕਵਰ ਕਰਦਾ ਹੈ, ਇਹ IR—LED ਘੱਟ ਰੌਸ਼ਨੀ ਦੌਰਾਨ ਆਪਣੇ ਆਪ ਆਨ ਹੋ ਜਾਂਦੀ ਹੈ ਜਿਸ ਨਾਲ ਹਨ੍ਹੇਰੇ ’ਚ ਵੀ ਕਿਸੇ ਨੂੰ ਆਸਾਨੀ ਨਾਲ ਕੈਮਰੇ ’ਚ ਦੇਖਿਆ ਜਾ ਸਕੇ। 
- ਇਹ ਸਕਿਓਰਿਟੀ ਕੈਮਰਾ ਅਲੈਕਸਾ ਅਤੇ ਗੂਗਲ ਅਸਿਸਟੈਂਟ ਨੂੰ ਵੀ ਸਪੋਰਟ ਕਰਦਾ ਹੈ।
- ਬਲੂਰੈਮਸ ਡੋਮ ਪ੍ਰੋ ਦੇ ਨਾਲ 128 ਜੀ.ਬੀ. ਤੱਕ ਦੇ ਮਾਈਕ੍ਰੋ-ਐੱਸ.ਡੀ. ਕਾਰਡ ਦੀ ਰਪੋਰਟ ਅਤੇ ਲਾਈਫਟਾਈਮ ਲਈ 24 ਘੰਟੇ ਤੱਕ ਦੀ ਮੁਫਤ ਕਲਾਊਡ ਸਟੋਰੇਜ ਦੀ ਸੁਵਿਧਾ ਮਿਲੇਗੀ। 
- ਇਸ ਵਿਚ ਸਾਇਰਨ ਅਲਾਰਮ ਵੀ ਮੌਜੂਦ ਹੈ ਜੋ ਕਿਸੇ ਅਣਜਾਣ ਵਿਅਕਤੀ ਦੇ ਘਰ ’ਚ ਦਾਖਣ ਹੋਣ ’ਤੇ ਆਪਣੇ ਆਪ ਵੱਜਣ ਲੱਗਦਾ ਹੈ। 


Related News