ਵਾਹਨਾਂ ''ਤੇ 30 ਜੂਨ ਤੱਕ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਾਉਣਾ ਲਾਜ਼ਮੀ

Sunday, Apr 28, 2024 - 11:26 AM (IST)

ਵਾਹਨਾਂ ''ਤੇ 30 ਜੂਨ ਤੱਕ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਾਉਣਾ ਲਾਜ਼ਮੀ

ਉਦੈਪੁਰ- ਰਾਜਸਥਾਨ 'ਚ 1 ਅਪ੍ਰੈਲ 2019 ਤੋਂ ਪਹਿਲਾਂ ਖਰੀਦੇ ਗਏ ਹਰ ਤਰ੍ਹਾਂ ਦੇ ਵਾਹਨਾਂ ਵਿਚ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਲਈ ਆਖ਼ਰੀ ਤਾਰੀਖ਼ 30 ਜੂਨ ਹੈ। ਖੇਤਰੀ ਟਰਾਂਸਪੋਰਟ ਅਧਿਕਾਰੀ ਨੇਮੀਚੰਦ ਪਾਰੀਕ ਨੇ ਦੱਸਿਆ ਕਿ 1 ਅਪ੍ਰੈਲ 2019 ਤੋਂ ਪਹਿਲਾਂ ਖਰੀਦੇ ਗਏ ਵਾਹਨਾਂ 'ਤੇ ਵੱਡੀ ਗਿਣਤੀ 'ਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਨਹੀਂ ਲਗਵਾਈਆਂ ਗਈਆਂ ਹਨ। ਹੁਣ ਵੀ ਵਾਹਨ ਮਾਲਕ ਪੁਰਾਣੇ ਵਾਹਨਾਂ 'ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਲਈ SIAM ਪੋਰਟਲ 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਪ੍ਰੈਲ 2019 ਤੋਂ ਪਹਿਲਾਂ ਉਪਲੱਬਧ ਨੰਬਰ ਪਲੇਟਾਂ ਨਾਲ ਆਸਾਨੀ ਨਾਲ ਛੇੜਛਾੜ ਜਾਂ ਹਟਾਇਆ ਜਾ ਸਕਦਾ ਸੀ। ਅਜਿਹੀ ਸਥਿਤੀ ਵਿਚ ਪੁਲਸ ਅਤੇ ਟਰਾਂਸਪੋਰਟ ਅਧਿਕਾਰੀਆਂ ਲਈ ਕਿਸੇ ਵੀ ਅਪਰਾਧ ਵਿਚ ਸ਼ਾਮਲ ਵਾਹਨਾਂ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਸੀ।

ਇਹ ਵੀ ਪੜ੍ਹੋ- ਸਕਰੈਪ ਮਾਫੀਆ ਰਵੀ ਅਤੇ ਉਸ ਦੀ ਪ੍ਰੇਮਿਕਾ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ, ਥਾਈਲੈਂਡ ਨੇ ਕੀਤਾ ਸੀ ਡਿਪੋਰਟ

ਹੁਣ ਹਾਈ ਸਕਿਓਰਿਟੀ ਨੰਬਰ ਪਲੇਟਾਂ ਲੱਗ ਜਾਣ ਨਾਲ ਵਾਹਨਾਂ ਦੀ ਚੋਰੀ ਅਤੇ ਹੋਰ ਅਪਰਾਧਾਂ 'ਚ ਕਮੀ ਆਵੇਗੀ ਕਿਉਂਕਿ ਇਹ ਸਿਰਫ ਇਕ ਵਾਰ ਹੀ ਇਸਤੇਮਾਲ ਹੀ ਕੀਤੀ ਜਾ ਸਕਦੀ ਹੈ ਅਤੇ ਵਾਹਨ 'ਚ ਫਿੱਟ ਹੋਣ ਤੋਂ ਬਾਅਦ ਨਹੀਂ ਖੁੱਲ੍ਹਦੀ, ਸਗੋਂ ਇਨ੍ਹਾਂ ਦੇ ਕਬਜੇ ਕੱਟਣੇ ਪੈਂਦੇ ਹਨ। ਵਿਭਾਗ ਨੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਾਉਣ ਲਈ ਸਮਾਂ ਸੀਮਾ ਤੈਅ ਕੀਤੀ ਸੀ। ਵਿਭਾਗੀ ਸਰਕੂਲਰ ਅਨੁਸਾਰ ਆਖਰੀ ਤਾਰੀਖ਼ 30 ਜੂਨ ਹੈ। ਇਸ ਸਮੇਂ ਤੋਂ ਬਾਅਦ ਮੋਟਰ ਵਹੀਕਲ ਐਕਟ ਤਹਿਤ ਹਾਈ ਸਕਿਓਰਿਟੀ ਨੰਬਰ ਪਲੇਟਾਂ ਨਾ ਲਗਾਉਣ ਵਾਲੇ ਵਾਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਮਹਾਦੇਵ ਸੱਟੇਬਾਜ਼ੀ ਐਪ ਮਾਮਲਾ: ਮੁੰਬਈ SIT ਨੇ ਅਭਿਨੇਤਾ ਸਾਹਿਲ ਖਾਨ ਨੂੰ ਹਿਰਾਸਤ 'ਚ ਲਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News