ਸਮਾਰਟ ਸਿਟੀ ਦੇ ਸਨੈਚਿੰਗ ਪੁਆਇੰਟਸ ’ਤੇ ਪੁਲਸ ਦੀ ਸੁਰੱਖਿਆ ਜ਼ੀਰੋ, ਸਿਰਫ਼ ਪਠਾਨਕੋਟ ਚੌਂਕ ’ਤੇ ਦਿਸੀ ਪੁਲਸ ਵੈਨ

Thursday, Apr 25, 2024 - 01:24 PM (IST)

ਸਮਾਰਟ ਸਿਟੀ ਦੇ ਸਨੈਚਿੰਗ ਪੁਆਇੰਟਸ ’ਤੇ ਪੁਲਸ ਦੀ ਸੁਰੱਖਿਆ ਜ਼ੀਰੋ, ਸਿਰਫ਼ ਪਠਾਨਕੋਟ ਚੌਂਕ ’ਤੇ ਦਿਸੀ ਪੁਲਸ ਵੈਨ

ਜਲੰਧਰ (ਜ. ਬ.)–ਜਲੰਧਰ ਕ੍ਰਾਈਮ ਦਾ ਜੰਕਸ਼ਨ ਬਣ ਚੁੱਕਾ ਹੈ। ਦੇਰ ਰਾਤ ਸਨੈਚਿੰਗ ਪੁਆਇੰਟਸ ’ਤੇ ਵੀ ਪੁਲਸ ਦਾ ਪਹਿਰਾ ਨਹੀਂ ਹੈ। ਛੋਟਾ ਸਈਪੁਰ ਰੋਡ, ਜਿੱਥੇ ਲੁੱਟ ਦੀ ਨੀਅਤ ਨਾਲ ਮਜ਼ਦੂਰ ਨੂੰ ਗੋਲ਼ੀ ਮਾਰੀ ਗਈ, ਉਸ ਦੇ 2 ਕਿਲੋਮੀਟਰ ਤਕ ਪੁਲਸ ਦਾ ਨਾਮੋਨਿਸ਼ਾਨ ਨਹੀਂ ਸੀ। ਦੇਰ ਰਾਤ ਗਦਾਈਪੁਰ, ਫੋਕਲ ਪੁਆਇੰਟ ਅਤੇ ਇੰਡਸਟਰੀਅਲ ਏਰੀਏ ਵਿਚ ਮਜ਼ਦੂਰਾਂ ਦੀ ਸੁਰੱਖਿਆ ਲਈ ਕੋਈ ਪੁਲਸ ਟੀਮ ਨਹੀਂ ਮਿਲੀ, ਹਾਲਾਂਕਿ ਪਠਾਨਕੋਟ ਚੌਂਕ ’ਤੇ ਜ਼ਰੂਰ ਇਕ ਪੁਲਸ ਵੈਨ ਮਿਲੀ ਜੋ 5 ਤੋਂ 7 ਕਿਲੋਮੀਟਰ ਵਿਚ ਦਿਸੀ ਇਕਲੌਤੀ ਵੈਨ ਸੀ।

ਰੇਰੂ ਪਿੰਡ ਚੌਕ ’ਤੇ ਵੀ ਪੁਲਸ ਦੀ ਜਗ੍ਹਾ ਬੈਰੀਕੇਡਜ਼ ਹੀ ਮਿਲੇ। ਕੋਈ ਵੀ ਪੁਲਸ ਮੁਲਾਜ਼ਮ ਉਥੇ ਨਹੀਂ ਮਿਲਿਆ, ਹਾਲਾਂਕਿ 2 ਰੇਹੜੀ ਵਾਲੇ ‘ਜਗ ਬਾਣੀ’ਦੀ ਟੀਮ ਨੂੰ ਦੇਖ ਕੇ ਜ਼ਰੂਰ ਸਹਿਮ ਗਏ, ਜਿਨ੍ਹਾਂ ਨੂੰ ਆਪਣੀ ਪਛਾਣ ਦੱਸੀ ਤਾਂ ਉਨ੍ਹਾਂ ਨੇ ਵੀ ਆਪਣੇ ਦਿਲ ਦੀ ਦਹਿਸ਼ਤ ਬਿਨਾਂ ਨਾਂ ਦੱਸੇ ਜ਼ੁਬਾਨ ’ਤੇ ਲਿਆਂਦੀ। ਉਨ੍ਹਾਂ ਦੱਸਿਆ ਕਿ ਹਰ ਰੋਜ਼ 3 ਬਾਈਕ ਸਵਾਰ ਅੱਧਾ ਦਰਜਨ ਲੁਟੇਰੇ ਉਨ੍ਹਾਂ ਦੇ ਸਾਥੀਆਂ ਨੂੰ ਲੁੱਟਦੇ ਹਨ। ਕਈ ਵਾਰ ਤਾਂ ਗੱਡੀ ਵਾਲੇ ਵੀ ਵਾਰਦਾਤ ਕਰ ਜਾਂਦੇ ਹਨ ਪਰ ਥਾਣੇ ਵਿਚ ਸਵਾਲ-ਜਵਾਬ ਜ਼ਿਆਦਾ ਹੁੰਦੇ ਹਨ, ਇਸ ਲਈ ਉਹ ਥਾਣੇ ਦਾ ਰੁਖ਼ ਹੀ ਨਹੀਂ ਕਰਦੇ।

PunjabKesari

ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਰਸਿੰਗ ਦੀ ਪੜ੍ਹਾਈ ਕਰ ਰਹੇ 18 ਸਾਲਾ ਨੌਜਵਾਨ ਦੀ ਦਰਦਨਾਕ ਮੌਤ

ਇਸ ਤੋਂ ਬਾਅਦ ਗਦਾਈਪੁਰ, ਫੋਕਲ ਪੁਆਇੰਟ ਤੋਂ ਹੁੰਦੇ ਹੋਏ ਕਿਸ਼ਨਪੁਰਾ ਚੌਂਕ ਅਤੇ ਹੋਰ ਇਲਾਕਿਆਂ ਵਿਚੋਂ ਲੰਘੇ ਤਾਂ ਪੁਲਸ ਦੀ ਕੋਈ ਪੈਟਰੋਲਿੰਗ ਨਹੀਂ ਮਿਲੀ। ਰੇਲਵੇ ਸਟੇਸ਼ਨ ’ਤੇ ਵੀ ਪੁਲਸ ਨਹੀਂ ਮਿਲੀ, ਜਿਸ ਤੋਂ ਬਾਅਦ ਮਦਨ ਫਲੋਰ ਮਿੱਲ ਚੌਕ ਦੇ ਨੇੜੇ ਆ ਕੇ ਦੇਖਿਆ ਤਾਂ ਬੈਂਕ ਆਫ਼ ਬੜੌਦਾ ਦਾ ਹੂਟਰ ਵੱਜ ਰਿਹਾ ਸੀ। ‘ਜਗ ਬਾਣੀ’ਦੀ ਟੀਮ ਨੇ ਦੇਰ ਰਾਤ 1.26 ਵਜੇ 112 (ਪੁਲਸ ਕੰਟਰੋਲ ਰੂਮ) ’ਤੇ ਕਾਲ ਕੀਤੀ। ਇਹ ਕੰਟਰੋਲ ਰੂਮ ਪੰਜਾਬ ਲੈਵਲ ਨੂੰ ਦੇਖਦਾ ਹੈ, ਜਿਸ ’ਤੇ ਗੱਲ ਕਰਨ ਵਾਲੇ ਪੁਲਸ ਮੁਲਾਜ਼ਮ ਨੇ ਮੌਕੇ ਅਤੇ ਥਾਣੇ ਬਾਰੇ ਜਾਣਕਾਰੀ ਮੰਗੀ। 12 ਮਿੰਟ ਤੋਂ ਬਾਅਦ ਈ. ਆਰ. ਐੱਸ. ਟੀਮ ਨੰਬਰ 5 ਦੀ ਗੱਡੀ ਪਹੁੰਚ ਗਈ। ਹੂਟਰ ਵੱਜਦਾ ਦੇਖ ਕੇ ਉਨ੍ਹਾਂ ਨੇ ਥਾਣਾ ਨੰਬਰ 3 ਦੀ ਪੁਲਸ ਨੂੰ ਸੂਚਿਤ ਕੀਤਾ।

PunjabKesari

 

ਇਹ ਵੀ ਪੜ੍ਹੋ- ਪਹਿਲਾਂ ਪੁੱਛਿਆ ਰਾਹ, ਫਿਰ ਕੁੜੀ ਨਾਲ ਕਰ ਗਏ ਵੱਡਾ ਕਾਂਡ, ਕੈਮਰੇ 'ਚ ਕੈਦ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼

ਲਗਭਗ 20 ਮਿੰਟ ਬਾਅਦ ਥਾਣਾ ਨੰਬਰ 3 ਦੀ ਪੁਲਸ ਪਹੁੰਚੀ। ਪਤਾ ਲੱਗਾ ਕਿ ਅੰਦਰ ਗਾਰਡ ਰਹਿੰਦਾ ਹੈ ਪਰ ਕਈ ਵਾਰ ਏ. ਟੀ. ਐੱਮ. ਦਾ ਸ਼ਟਰ ਖੜਕਾਇਆ ਪਰ ਗਾਰਡ ਬਾਹਰ ਨਹੀਂ ਆਇਆ। ਨਾਲ ਹੀ ਐੱਸ. ਬੀ. ਆਈ. ਬੈਂਕ ਵੀ ਹੈ। ਆਸ-ਪਾਸ ਟਾਰਚ ਵੀ ਮਾਰੀ ਗਈ। ਬਾਅਦ ਵਿਚ ਪਤਾ ਲੱਗਾ ਕਿ ਇਲਾਕਾ ਥਾਣਾ ਨਵੀਂ ਬਾਰਾਦਰੀ ਦਾ ਹੈ, ਜਿਸ ਤੋਂ ਬਾਅਦ ਉਥੋਂ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਕਿਸੇ ਵੀ ਪੁਲਸ ਮੁਲਾਜ਼ਮ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਹੂਟਰ ਵੱਜਣ ਦਾ ਕਾਰਨ ਕੀ ਹੈ। ਹਾਲਾਂਕਿ ਸ਼ੱਕ ਖਤਮ ਕਰਨ ਦੀ ਬਜਾਏ ਚੂਹਿਆਂ ਦੀ ਚਰਚਾ ਸ਼ੁਰੂ ਹੋਈ ਅਤੇ ਫਿਰ ਪੌਣੇ 2 ਵਜੇ ਇਸੇ ਚਰਚਾ ਵਿਚ ਹੂਟਰ ਖੁਦ ਹੀ ਬੰਦ ਹੋ ਗਿਆ। ਉਸ ਸਮੇਂ ਤਕ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨਹੀਂ ਪਹੁੰਚੀ ਸੀ। ਹੈਰਾਨੀ ਦੀ ਗੱਲ ਹੈ ਕਿ ਬੈਂਕ ਦੇ ਮੈਨੇਜਰ ਨੂੰ ਇਸ ਗੱਲ ਦੀ ਕੋਈ ਸੂਚਨਾ ਨਹੀਂ ਸੀ ਅਤੇ ਨਾ ਹੀ ਪੁਲਸ ਨੇ ਬੈਂਕ ਮੈਨੇਜਰ ਨੂੰ ਦੱਸਿਆ। ਮੌਕੇ ’ਤੇ ਪਹੁੰਚੀ ਪੁਲਸ ਟੀਮ ਕੋਲ ਬੈਂਕ ਮੈਨੇਜਰ ਦਾ ਨੰਬਰ ਤਕ ਨਹੀਂ ਸੀ।

PunjabKesari

 

ਲੋਕਾਂ ਨੂੰ ਵੀ ਪਤਾ ਹੈ ਕਿ ਰਾਤ ਨੂੰ ਪੁਲਸ ਨਹੀਂ ਹੁੰਦੀ, ਡੰਡੇ ਲੈ ਕੇ ਘਰ ਪਰਤਦੇ ਹਨ
ਦੇਰ ਰਾਤ ਲੱਗਭਗ 2 ਵਜੇ ਅੱਧਾ ਦਰਜਨ ਸਾਈਕਲ ਸਵਾਰ ਹੋਟਲਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਕਾਫਿਲਾ ਲੰਘਿਆ। ਸਾਈਡ ’ਤੇ ਖੜ੍ਹੀ ‘ਜਗ ਬਾਣੀ’ ਦੀ ਟੀਮ ਨੂੰ ਦੇਖ ਕੇ ਉਹ ਅਲਰਟ ਹੋ ਗਏ। ਉਨ੍ਹਾਂ ਨੇ ਸਾਈਕਲਾਂ ਦੇ ਹੈਂਡਲ ’ਤੇ ਡੰਡੇ ਫਸਾ ਰੱਖੇ ਸਨ। ਟੀਮ ਨੂੰ ਸ਼ੱਕੀ ਸਮਝ ਕੇ ਉਨ੍ਹਾਂ ਨੇ ਇਕ ਹੱਥ ਡੰਡੇ ’ਤੇ ਰੱਖ ਲਿਆ। ਨੇੜੇ ਆਏ ਤਾਂ ਟੀਮ ਨੂੰ ਮੀਡੀਆ ਕਰਮਚਾਰੀ ਸਮਝ ਕੇ ਉਹ ਕੁਝ ਕਹਿ ਤਾਂ ਨਹੀਂ ਸਕੇ ਪਰ ਉਲਟਾ ਸਲਾਹ ਜ਼ਰੂਰ ਦਿੱਤੀ ਕਿ ਆਪਣਾ ਧਿਆਨ ਰੱਖੋ। ਲੁਟੇਰਿਆਂ ਦੀ ਦਹਿਸ਼ਤ ਉਨ੍ਹਾਂ ਦੇ ਚਿਹਰਿਆਂ ’ਤੇ ਸਾਫ ਝਲਕ ਰਹੀ ਸੀ। ਉਨ੍ਹਾਂ ਨੇ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਪਰ ਇਹ ਜ਼ਰੂਰ ਕਿਹਾ ਕਿ ਆਪਣੀ ਸੇਫਟੀ ਲਈ ਉਨ੍ਹਾਂ ਨੇ ਡੰਡੇ ਰੱਖੇ ਹੋਏ ਹਨ। ਇਹੀ ਹਾਲ ਸ਼ਹਿਰ ਦੇ ਅੰਦਰੂਨੀ ਮੁੱਖ ਚੌਕਾਂ ਦਾ ਵੀ ਸੀ, ਜਿੱਥੇ ਪੁਲਸ ਦੀ ਕੋਈ ਮੌਜੂਦਗੀ ਨਹੀਂ ਦੇਖੀ ਗਈ।

PunjabKesari

PunjabKesari

ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਕਪੂਰਥਲਾ ਦੇ ਵਿਅਕਤੀ ਦੀ ਫਰਾਂਸ 'ਚ ਹੋਈ ਮੌਤ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News