ਭਾਰਤ ''ਚ ਲਾਂਚ ਹੋਇਆ ਗੂਗਲ ਵਾਲੇਟ, ਜਾਣੇ ਡਿਜੀਟਲ ਪਰਸ ਦੇ ਫਾਇਦੇ
Wednesday, May 08, 2024 - 06:04 PM (IST)
ਗੈਜੇਟ ਡੈਸਕ- ਭਾਰਤ 'ਚ ਗੂਗਲ ਦੇ ਜਿਸ ਖਾਸ ਐਪ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਉਹ ਆਖ਼ਿਰਕਾਰ ਲਾਂਚ ਹੋ ਗਿਆ ਹੈ। ਜੀ ਹਾਂ, ਗੂਗਲ ਨੇ ਆਪਣਾ ਡਿਜੀਟਲ ਪਰਸ ਯਾਨੀ ਗੂਗਲ ਵਾਲੇਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਗੂਗਲ ਵਾਲੇਟ ਰਾਹੀਂ ਲੋਕ ਰੋਜ਼ਾਨਾਂ ਦੇ ਜ਼ਰੂਰੀ ਪੇਮੈਂਟ ਨੂੰ ਆਸਾਨੀ ਨਾਲ ਅਤੇ ਸੁਰੱਖਿਅਤ ਤਰੀਕੇ ਨਾਲ ਕਰ ਸਕਣਗੇ। ਗੂਗਲ ਵਾਲੇਟ ਨਾਲ ਐਂਡਰਾਇਡ ਯੂਜ਼ਰਜ਼ ਦਾ ਅਨੁਭਵ ਕਾਫੀ ਸਰਲ ਅਤੇ ਸੁਵਿਧਾਜਨਕ ਹੋ ਜਾਵੇਗਾ।
ਗੂਗਲ ਵਾਲੇਟ ਦੀ ਜਾਣਕਾਰੀ
ਗੂਗਲ ਵਾਲੇਟ ਭਾਰਤ ਵਿੱਚ ਇੱਕ ਸਿੰਗਲ ਅਤੇ ਸੰਗਠਿਤ ਤਰੀਕੇ ਨਾਲ ਕਈ ਕੰਮ ਕਰੇਗਾ। ਜਿਵੇਂ ਕਿ ਇਵੈਂਟ ਟਿਕਟਾਂ, ਜਨਤਕ ਆਵਾਜਾਈ ਦੀਆਂ ਟਿਕਟਾਂ, ਬੋਰਡਿੰਗ ਪਾਸ, ਲੌਏਲਟੀ ਕਾਰਡ ਅਤੇ ਗਿਫਟ ਕਾਰਡ ਆਦਿ। ਇਹ ਐਪ ਦੇਸ਼ ਭਰ ਵਿੱਚ ਭੁਗਤਾਨ ਲਈ ਉਪਲੱਬਧ ਹੈ। ਗੂਗਲ ਨੇ ਇਸ ਐਪ ਲਈ 20 ਬ੍ਰਾਂਡਾਂ ਨਾਲ ਸਾਂਝੇਦਾਰੀ ਕੀਤੀ ਹੈ। ਇਸ ਵਿੱਚ ਪੀ.ਵੀ.ਆਰ., ਏਅਰ ਇੰਡੀਆ, ਆਈਨੌਕਸ, ਇੰਡੀਗੋ, ਫਲਿੱਪਕਾਰਟ, ਅਭੀ ਬੱਸ, ਕੋਚੀ ਮੈਟਰੋ ਅਤੇ ਹੋਰ ਸ਼ਾਮਲ ਹਨ। ਗੂਗਲ ਵਾਲੇਟ ਪਲੇਅ ਸਟੋਰ 'ਤੇ ਡਾਊਨਲੋਡ ਕਰਨ ਲਈ ਉਪਲੱਬਧ ਹੈ।
ਗੂਗਲ ਵਾਲੇਟ 'ਚ ਮਿਲਣਗੇ ਢੇਰਾਂ ਫਾਇਦੇ
- ਗੂਗਲ ਵਾਲੇਟ 'ਚ ਮੂਵੀ ਅਤੇ ਇਵੈਂਟ ਟਿਕਟ ਨੂੰ ਸੇਵ ਕੀਤਾ ਜਾ ਸਕੇਗਾ। ਇਸ ਵਿਚ ਪੀ.ਵੀ.ਆਰ. ਅਤੇ ਆਈਨੌਕਸ ਸ਼ਾਮਲ ਹੈ। ਇਸ ਫੀਚਰ ਨਾਲ ਯੂਜ਼ਰਜ਼ ਨੂੰ ਕਾਫੀ ਫਾਇਦਾ ਹੋਵੇਗਾ। ਜੇਕਰ ਤੁਸੀਂ ਹਮੇਸ਼ਾ ਯਾਤਰਾਕਰਦੇ ਹੋ ਤਾਂ ਹੁਣ ਗੂਗਲ ਵਾਲੇਟ ਤੁਹਾਡੇ ਕਾਫੀ ਕੰਮ ਆ ਸਕਦਾ ਹੈ। ਇਸ ਐਪ 'ਚ ਕਈ ਬੋਰਡਿੰਗ ਪਾਸ ਦਾ ਐਕਸੈਸ ਮਿਲੇਗਾ।
- ਇਸ ਵਿਚ ਏਅਰ ਇੰਡੀਆ, ਮੇਕ ਮਾਈ ਟ੍ਰਿਪ, ਇਜ਼ੀ ਮਾਈ ਟ੍ਰਿਪ, ਆਈ.ਐਕਸ.ਆਈਗੋ ਆਦਿ ਦੇ ਨਾਂ ਸ਼ਾਮਲ ਹਨ। ਇਸ ਵਿਚ ਗੂਗਲ ਪਿਕਸਲ ਯੂਜ਼ਰਜ਼ ਨੂੰ ਜ਼ਿਆਦਾ ਲਾਭ ਮਿਲੇਗਾ। ਉਹ ਆਪਣੇ ਡਿਵਾਈਸ 'ਚ ਸਕਰੀਨਸ਼ਾਟ ਲੈ ਕੇ ਬੋਰਡਿੰਗ ਪਾਸ ਨੂੰ ਗੂਗਲ ਵਾਲੇਟ 'ਚ ਸੇਵ ਕਰ ਸਕਣਗੇ।
- ਯੂਜ਼ਰਸ ਗੂਗਲ ਵਾਲੇਟ 'ਚ ਲੌਏਲਟੀ ਅਤੇ ਗਿਫਟ ਕਾਰਡ ਦੇ ਫਾਇਦੇ ਵੀ ਲੈ ਸਕਣਗੇ। ਇਸ ਵਿੱਚ ਫਲਿੱਪਕਾਰਟ ਅਤੇ ਡੋਮਿਨੋਜ਼ ਵਰਗੇ ਨਾਮ ਸ਼ਾਮਲ ਹਨ। ਗੂਗਲ ਵਾਲੇਟ ਐਪ ਨਾਲ ਜਨਤਕ ਆਵਾਜਾਈ ਵਿੱਚ ਯਾਤਰਾ ਕਰਨਾ ਬਹੁਤ ਆਸਾਨ ਹੋ ਜਾਵੇਗਾ। ਇਸ ਐਪ ਦੇ ਨਾਲ ਤੁਸੀਂ ਆਸਾਨੀ ਨਾਲ ਕੋਚੀ ਮੈਟਰੋ, ਹੈਦਰਾਬਾਦ ਮੈਟਰੋ, ਅਭੀ ਬੱਸ ਆਦਿ ਤੋਂ ਟਿਕਟਾਂ ਖਰੀਦ ਸਕਦੇ ਹੋ ਅਤੇ ਉਨ੍ਹਾਂ ਨੂੰ ਸਟੋਰ ਕਰ ਸਕੋਗੇ।
- ਗੂਗਲ ਵਾਲੇਟ ਦੁਆਰਾ, ਉਪਭੋਗਤਾ ਕਾਰਪੋਰੇਟ ਬੈਜਾਂ ਤੱਕ ਪਹੁੰਚ ਅਤੇ ਸਟੋਰ ਕਰਨ ਦੇ ਯੋਗ ਹੋਣਗੇ। ਇਸ ਐਪ ਦੇ ਨਾਲ, ਉਪਭੋਗਤਾ ਆਪਣੇ ਵਰਕਸਪੇਸ ਨੂੰ ਆਸਾਨੀ ਨਾਲ ਐਕਸੈਸ ਕਰਨ ਦੇ ਯੋਗ ਹੋਣਗੇ।
- ਗੂਗਲ ਵਾਲੇਟ ਦੇ ਜ਼ਰੀਏ, ਉਪਭੋਗਤਾ ਆਸਾਨੀ ਨਾਲ ਆਪਣੇ ਭੌਤਿਕ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਵਿੱਚ ਸਟੋਰ ਕਰ ਸਕਣਗੇ। ਇਸ ਵਿੱਚ ਬੋਰਡਿੰਗ ਪਾਸ, ਸਮਾਨ ਦੇ ਟੈਗ, ਪਾਰਕਿੰਗ ਰਸੀਦਾਂ, ਬਾਰਕੋਡ ਅਤੇ QR ਕੋਡ ਆਦਿ ਸ਼ਾਮਲ ਹਨ।
- ਟ੍ਰੇਨ ਦੀਆਂ ਟਿਕਟਾਂ ਅਤੇ ਇਵੈਂਟ ਦੀ ਜਾਣਕਾਰੀ ਗੂਗਲ ਵਾਲਿਟ ਰਾਹੀਂ ਈਮੇਲ ਰਾਹੀਂ ਵੀ ਭੇਜੀ ਜਾ ਸਕਦੀ ਹੈ। ਹਾਲਾਂਕਿ, ਇਸਦੇ ਲਈ ਜੀਮੇਲ ਵਿੱਚ ਪਰਸਨਲਾਈਜ਼ ਵਿਕਲਪ ਆਨ ਹੋਣਾ ਚਾਹੀਦਾ ਹੈ।