ਆਡੀ ਨੇ ਪੇਸ਼ ਕੀਤਾ A8 ਫੇਸਲਿਫਟ ਮਾਡਲ, ਮਿਲਣਗੇ ਇਹ ਸ਼ਾਨਦਾਰ ਫੀਚਰਜ਼
Friday, Nov 05, 2021 - 04:56 PM (IST)
ਆਟੋ ਡੈਸਕ– ਆਡੀ ਨੇ ਆਪਣੀ ਅਪਡੇਟਿਡ ਏ8 ਫਲੈਗਸ਼ਿਪ ਸੇਡਾਨ ਕਾਰ ਨੂੰ ਪੇਸ਼ ਕੀਤਾ ਹੈ। ਇਸ ਜਰਮਨ ਲਗਜ਼ਰੀ ਕਾਰ ਨਿਰਮਾਤਾ ਨੇ ਏ8 ਸੇਡਾਨ ਨੂੰ ਨਵੀਂ ਐੱਲ.ਈ.ਡੀ. ਮੈਟ੍ਰਿਕਸ ਲਾਈਟ ਦੇ ਨਾਲ ਫ੍ਰੈਸ਼ ਅਤੇ ਵੱਡੀ ਗਰਿੱਲ ਦੇ ਨਾਲ ਅਪਡੇਟ ਕੀਤਾ ਹੈ। ਕਾਰ ਦੀ ਕੌਮਾਂਤਰੀ ਬਾਜ਼ਾਰ ’ਚ ਵਿਕਰੀ ਦਸੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਇਲਾਵਾ ਆਡੀ 1994 ’ਚ ਆਪਣੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਏ8 ਸੇਡਾਨ ਲਈ ਇਕ ਬਦਲ ਐੱਸ ਲਾਈਨ ਐਕਸਟੀਰੀਅਰ ਪੈਕੇਜ ਦੀ ਪੇਸ਼ਕਸ਼ ਕਰ ਰਹੀ ਹੈ।
ਇਸ ਲਗਜ਼ਰੀ ਸੇਡਾ ਦੇ ਫਰੰਟ ਐਂਡ ਨੂੰ ਇਕ ਗਰਿੱਲ ਦੇ ਨਾਲ ਰੀਡਿਜ਼ਾਇਨ ਕੀਤਾ ਗਿਆ ਹੈ। ਇਸ ਵਿਚ ਇਕ ਬੋਲਡਰ ਮੈਸ਼ ਪੈਟਰਨ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚ ਗਰਿੱਲ ਲਈ ਸਲੇਟਿਡ ਡਿਜ਼ਾਇਨ ਦਿੱਤਾ ਗਿਆ ਹੈ। ਇਸ ਨਵੇਂ ਐੱਸ ਲਾਈਨ ਪੈਕੇਜ ’ਚ ਪਹਿਲੀ ਵਾਰ ਸਾਈਡ ਇੰਟਕ ’ਚ ਐੱਸ 8 ਇੰਸਪਾਇਰਡ ਬਲੇਡ ਸਮੇਤ ਬੀਸਪੋਕ ਸਟਾਈਲਿੰਗ ਫਸੀਲਿਟੀ ਸ਼ਾਮਲ ਹੋਣਗੀਆਂ। ਪ੍ਰੀ-ਫੇਸਲਿਫਟ ਮਾਡਲ ਤੋਂ ਕ੍ਰੋਮ ਅਤੇ ਬਲੈਕ ਐਕਸਟੀਰੀਅਰ ਪੈਕੇਜ ਲਿਆ ਗਿਆ ਹੈ, ਜਦਕਿ ਕਲਰ ਰੇਂਜ ਨੂੰ ਚਾਰ ਨਵੇਂ ਮਟੈਲਿਕ ਅਤੇ ਪੰਜ ਨਵੇਂ ਮੈਟ ਸ਼ੇਡਸ ਦੇ ਨਾਲ ਅਪਡੇਟ ਕੀਤਾ ਗਿਆ ਹੈ।
ਸਾਰੇ ਨਵੇਂ ਏ8 ਮਾਡਲ ਆਡੀ ਦੇ ਡਿਜੀਟਲ ਮੈਟ੍ਰਿਕਸ ਐੱਲ.ਈ.ਡੀ. ਹੈੱਡਲਾਈਟਾਂ ਦੇ ਨਾਲ ਉਪਲੱਬਧ ਹਨ, ਜੋ ਡਿਜੀਟਲ ਪ੍ਰਾਜੈੱਕਟਰ ਵਰਗੀ ਲਾਈਟ ਨੂੰ ਵੱਖ-ਵੱਖ ਪਿਕਸਲ ’ਚ ਵੰਡਣ ਲਈ ਲਗਭਗ 1.3 ਮਿਲੀਅਨ ਮਾਈਕ੍ਰੋ-ਮਿਰਰ ਦਾ ਇਸਤੇਮਾਲ ਕਰਦੇ ਹਨ। ਕੋਈ ਦੂਜੀ ਕਾਰ ਜੇਕਰ ਇਸ ਦੇ ਦੋ ਮੀਟਰ ਦੇ ਦਾਇਰੇ ’ਚ ਆਉਂਦੀ ਹੈ ਤਾਂ ਇਸ ਦੇ ਡਿਜੀਟਲ ਓ.ਐੱਲ.ਈ.ਡੀ. ਬ੍ਰੇਕ ਲਾਈਟ ਸੈਂਸਰ ਦੇ ਨਾਲ ਡਰਾਈਵਰ ਨੂੰ ਐਕਟਿਵ ਕਰਦੇ ਹਨ।
ਆਡੀ ਦਾਅਵਾ ਕਰਦੀ ਹੈ ਕਿ ਉਸ ਨੇ ਨਵੇਂ ਐੱਮ.ਆਈ.ਬੀ. 3 ਸਾਫਟਵੇਅਰ ਦੇ ਨਾਲ ਇੰਫੋਟੇਨਮੈਂਟ ਸਿਸਟਮ ਨੂੰ ਅਪਡੇਟ ਕੀਤਾ ਹੈ। ਦੋ 10.1 ਇੰਚ ਇੰਫੋਟੇਨਮੈਂਟ ਸਕਰੀਨ ਨੂੰ ਪਿੱਛਲੀਆਂ ਸੀਟਾਂ ਦੇ ਨਾਲ ਜੋੜਿਆ ਗਿਆ ਹੈ ਅਤੇ ਸੈਂਟਰ ਆਰਮ ਰੈਸਟ ਨੂੰ ਇਕ ਟੱਚਸਕਰੀਨ ਰਿਮੋਟ ਨਾਲ ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਬਾਰ ਕੰਪਾਰਟਮੈਂਟ ਵਾਲਾ ਕੂਲਰ, ਫੋਲਡ-ਆਊਟ ਸੈਂਟਰ ਕੰਸੋਲ ਟੇਬਲ ਅਤੇ ਪਰਫਿਊਮ ਫੰਕਸ਼ਨ ਸ਼ਾਮਲ ਹਨ।
ਦੁਨੀਆ ਭਰ ’ਚ ਵਿਕਣ ਵਾਲੇ ਸਾਰੇ ਏ8 ਮਾਡਲਾਂ ’ਚ ਚੀਨ ਦੀ ਹਿੱਸੇਦਾਰੀ 60 ਫੀਸਦੀ ਹੈ, ਆਡੀ ਨੇ ਵਿਸ਼ੇਸ਼ ਰੂਪ ਨਾਲ ਚੀਨੀ ਬਾਜ਼ਾਰ ਲਈ ਨਵਾਂ A8 L Horch ਟ੍ਰਿਮ ਪੱਧਰ ਬਣਾਇਆ ਹੈ। ਮਾਡਲ ਨੂੰ ਮਰਸੀਡੀਜ਼-ਮੇਬੈਕ ਐੱਸ-ਕਲਾਸ ਵਰਗੇ ਹੋਰ ਸੁਪਰ-ਸ਼ਾਨਦਾਰ ਸੇਡਾਨ ਨੂੰ ਟੱਕਰ ਦੇਣ ਲਈ ਡਿਜ਼ਾਇਨ ਕੀਤਾ ਗਿਆ ਹੈ, ਜੋ ਸੰਯੋਗ ਨਾਲ ਅਗਲੇ ਸਾਲ ਭਾਰਤ ’ਚ ਲਾਂਚ ਕੀਤਾ ਜਾਵੇਗਾ।