ਸਮਾਰਟਫੋਨ ਤੋਂ ਗਾਇਬ ਹੋ ਜਾਣਗੇ Apps! Nothing ਦੇ CEO ਕਾਰਲ ਪੇਈ ਦਾ ਵੱਡਾ ਦਾਅਵਾ
Saturday, Mar 21, 2026 - 04:04 PM (IST)
ਗੈਜੇਟ ਡੈਸਕ : ਸਮਾਰਟਫੋਨ ਬ੍ਰਾਂਡ 'ਨਥਿੰਗ' (Nothing) ਦੇ ਸੀਈਓ ਕਾਰਲ ਪੇਈ ਨੇ ਮੋਬਾਈਲ ਫੋਨਾਂ ਦੇ ਭਵਿੱਖ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮਾਰਟਫੋਨ ਤੋਂ ਐਪਸ (Apps) ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ ਅਤੇ ਉਨ੍ਹਾਂ ਦੀ ਜਗ੍ਹਾ AI ਏਜੰਟ ਲੈ ਲੈਣਗੇ।
ਕਾਰਲ ਪੇਈ ਮੁਤਾਬਕ, ਅਸੀਂ ਅੱਜ ਜਿਸ ਤਰ੍ਹਾਂ ਸਮਾਰਟਫੋਨ ਦੀ ਵਰਤੋਂ ਕਰਦੇ ਹਾਂ (ਲਾਕ ਸਕ੍ਰੀਨ, ਹੋਮ ਸਕ੍ਰੀਨ ਅਤੇ ਵੱਖ-ਵੱਖ ਐਪਸ), ਉਹ ਲਗਭਗ 20 ਸਾਲ ਪੁਰਾਣਾ ਮਾਡਲ ਹੈ ਅਤੇ ਹੁਣ ਕਾਫੀ ਬੋਰਿੰਗ ਹੋ ਚੁੱਕਾ ਹੈ। ਉਨ੍ਹਾਂ ਅਨੁਸਾਰ ਹਰ ਕੰਮ ਲਈ ਵੱਖਰੀ ਐਪ ਖੋਲ੍ਹਣਾ ਯੂਜ਼ਰ ਲਈ ਸਮਾਂ ਲੈਣ ਵਾਲਾ ਅਤੇ ਗੁੰਝਲਦਾਰ ਕੰਮ ਹੈ। ਉਨ੍ਹਾਂ ਉਦਾਹਰਣ ਦਿੱਤੀ ਕਿ ਜੇਕਰ ਕਿਸੇ ਨੇ ਕੌਫੀ 'ਤੇ ਜਾਣ ਦੀ ਯੋਜਨਾ ਬਣਾਉਣੀ ਹੋਵੇ, ਤਾਂ ਉਸਨੂੰ ਟੇਬਲ ਬੁੱਕ ਕਰਨ, ਮੈਸੇਜ ਭੇਜਣ, ਕੈਲੰਡਰ ਸੈੱਟ ਕਰਨ ਅਤੇ ਕੈਬ ਬੁੱਕ ਕਰਨ ਲਈ ਕਈ ਵੱਖ-ਵੱਖ ਐਪਸ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਪ੍ਰਕਿਰਿਆ ਵਿੱਚ ਇਨਸਾਨ ਖੁਦ ਇੱਕ 'ਓਪਰੇਟਰ' ਵਾਂਗ ਕੰਮ ਕਰਦਾ ਹੈ।
ਭਵਿੱਖ ਵਿੱਚ AI ਏਜੰਟ ਇਸ ਪੂਰੀ ਪ੍ਰਕਿਰਿਆ ਨੂੰ ਬੇਹੱਦ ਆਸਾਨ ਬਣਾ ਦੇਣਗੇ। ਯੂਜ਼ਰ ਨੂੰ ਸਿਰਫ਼ ਆਪਣੀ ਲੋੜ ਦੱਸਣੀ ਹੋਵੇਗੀ ਅਤੇ AI ਖੁਦ ਸਾਰੇ ਕਦਮ ਸਮਝ ਕੇ ਕੰਮ ਪੂਰੇ ਕਰ ਦੇਵੇਗਾ। ਕੈਬ ਬੁੱਕ ਕਰਨੀ ਹੋਵੇ, ਰੈਸਟੋਰੈਂਟ ਰਿਜ਼ਰਵੇਸ਼ਨ ਕਰਨੀ ਹੋਵੇ ਜਾਂ ਰੀਮਾਈਂਡਰ ਲਗਾਉਣਾ ਹੋਵੇ, ਇਹ ਸਭ ਆਪਣੇ ਆਪ ਹੋ ਜਾਵੇਗਾ। ਇਸ ਨਾਲ ਯੂਜ਼ਰ ਦਾ ਸਮਾਂ ਬਚੇਗਾ ਅਤੇ ਫੋਨ ਦੀ ਵਰਤੋਂ ਕਰਨਾ ਕਾਫੀ ਤੇਜ਼ ਹੋ ਜਾਵੇਗਾ।
ਪੇਈ ਨੇ ਐਪ ਡੇਵਲਪਰਾਂ ਅਤੇ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਭਵਿੱਖ ਲਈ ਤਿਆਰ ਰਹਿਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣਾ ਸਿਸਟਮ ਬਦਲਣਾ ਹੋਵੇਗਾ। ਹੁਣ ਐਪਸ ਦੀ ਬਜਾਏ AI ਏਜੰਟਾਂ ਲਈ ਇੰਟਰਫੇਸ (ਜਿਵੇਂ ਕਿ API ਅਤੇ ਕਨੈਕਟਰ ਸਿਸਟਮ) ਬਣਾਉਣ ਦੀ ਲੋੜ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਇਨਸਾਨ ਨਹੀਂ, ਸਗੋਂ AI ਏਜੰਟ ਹੀ ਐਪਸ ਨੂੰ ਆਪਰੇਟ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
