ਕੁਮੈਂਟਾਂ ''ਚ ਗਾਲ੍ਹਾਂ ਕੱਢਣ ਲੱਗਾ ਐਲਨ ਮਸਕ ਦਾ Grok AI ! UK ਸਰਕਾਰ ਨੇ ਦਿੱਤੀ ਚਿਤਾਵਨੀ

Monday, Mar 09, 2026 - 02:21 PM (IST)

ਕੁਮੈਂਟਾਂ ''ਚ ਗਾਲ੍ਹਾਂ ਕੱਢਣ ਲੱਗਾ ਐਲਨ ਮਸਕ ਦਾ Grok AI ! UK ਸਰਕਾਰ ਨੇ ਦਿੱਤੀ ਚਿਤਾਵਨੀ

ਇੰਟਰਨੈਸ਼ਨਲ ਡੈਸਕ: ਐਲਨ ਮਸਕ ਦੀ ਕੰਪਨੀ xAI ਦਾ Grok AI ਚੈਟਬੋਟ ਇਕ ਵਾਰ ਫਿਰ ਵੱਡੇ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਰਿਪੋਰਟਾਂ ਅਨੁਸਾਰ, X (ਪਹਿਲਾਂ ਟਵਿੱਟਰ) ਪਲੇਟਫਾਰਮ 'ਤੇ ਇਸ ਚੈਟਬੋਟ ਨੇ ਕੁਝ ਅਜਿਹੇ ਜਵਾਬ ਦਿੱਤੇ ਹਨ ਜਿਨ੍ਹਾਂ ਨੂੰ ਨਸਲਵਾਦੀ, ਇਤਰਾਜ਼ਯੋਗ ਅਤੇ ਅਭੱਦਰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਟਿੱਪਣੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਬ੍ਰਿਟੇਨ ਦੀ ਸਰਕਾਰ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਸ ਨੂੰ "ਘਿਣਾਉਣੀ ਅਤੇ ਗੈਰ-ਜ਼ਿੰਮੇਵਾਰਾਨਾ" ਕਾਰਵਾਈ ਕਰਾਰ ਦਿੱਤਾ ਹੈ।
 ਮੀਡੀਆ ਰਿਪੋਰਟਾਂ ਮੁਤਾਬਕ, Grok AI ਨੇ ਕਈ ਧਰਮਾਂ ਅਤੇ ਸੰਵੇਦਨਸ਼ੀਲ ਇਤਿਹਾਸਕ ਘਟਨਾਵਾਂ 'ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਸਭ ਤੋਂ ਵੱਧ ਗੁੱਸਾ ਫੁੱਟਬਾਲ ਜਗਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ AI ਨੇ ਹਿਲਸਬਰੋ ਤ੍ਰਾਸਦੀ (Hillsborough disaster), ਜਿਸ ਵਿੱਚ 97 ਲਿਵਰਪੂਲ ਸਮਰਥਕਾਂ ਦੀ ਮੌਤ ਹੋਈ ਸੀ, ਲਈ ਕਥਿਤ ਤੌਰ 'ਤੇ ਪ੍ਰਸ਼ੰਸਕਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਇਲਾਵਾ Rangers F.C ਅਤੇ Manchester United ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਬਾਰੇ ਵੀ ਵਿਵਾਦਿਤ ਬਿਆਨ ਦਿੱਤੇ ਗਏ ਹਨ।

ਬ੍ਰਿਟਿਸ਼ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਅਜਿਹਾ ਕੰਟੈਂਟ ਬ੍ਰਿਟਿਸ਼ ਕਦਰਾਂ-ਕੀਮਤਾਂ ਦੇ ਖਿਲਾਫ ਹੈ। ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਦੇਸ਼ ਦੇ Online Safety Act ਦੀ ਪਾਲਣਾ ਕਰਨ ਦੀ ਸਖ਼ਤ ਚਿਤਾਵਨੀ ਦਿੱਤੀ ਹੈ। ਇਸ ਕਾਨੂੰਨ ਦੇ ਤਹਿਤ ਕੰਪਨੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਲੇਟਫਾਰਮ 'ਤੇ ਗੈਰ-ਕਾਨੂੰਨੀ ਅਤੇ ਨੁਕਸਾਨਦੇਹ ਕੰਟੈਂਟ ਨੂੰ ਰੋਕਣ।

 

ਐਲਨ ਮਸਕ ਦਾ ਬਚਾਅ 
ਦੂਜੇ ਪਾਸੇ, ਐਲਨ ਮਸਕ ਨੇ ਇਨ੍ਹਾਂ ਇਲਜ਼ਾਮਾਂ ਦੇ ਵਿਚਕਾਰ Grok AI ਦਾ ਬਚਾਅ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਕਿਹਾ ਕਿ "ਸਿਰਫ Grok ਹੀ ਸੱਚ ਬੋਲਦਾ ਹੈ" ਅਤੇ ਸੱਚ ਬੋਲਣ ਵਾਲੀ AI ਹੀ ਸੁਰੱਖਿਅਤ ਹੁੰਦੀ ਹੈ। ਹਾਲਾਂਕਿ ਵਿਵਾਦ ਵਧਣ ਤੋਂ ਬਾਅਦ X ਪਲੇਟਫਾਰਮ ਤੋਂ ਕੁਝ ਇਤਰਾਜ਼ਯੋਗ ਪੋਸਟਾਂ ਨੂੰ ਹਟਾ ਦਿੱਤਾ ਗਿਆ ਹੈ, ਪਰ ਇਸ ਘਟਨਾ ਨੇ AI ਟੂਲਸ ਦੀ ਸੁਰੱਖਿਆ ਅਤੇ ਕੰਟੈਂਟ ਮੋਡਰੇਸ਼ਨ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News