Netflix ’ਤੇ ਜਲਦ ਮੁਫ਼ਤ ’ਚ ਖੇਡ ਸਕੋਗੇ ਵੀਡੀਓ ਗੇਮ, ਸ਼ਾਮਲ ਹੋਣਗੇ ਇਹ ਸ਼ਾਨਦਾਰ ਫੀਚਰ
Friday, Jul 16, 2021 - 02:29 PM (IST)
ਗੈਜੇਟ ਡੈਸਕ– ਦੁਨੀਆ ਦਾ ਸਭ ਤੋਂ ਲੋਕਪ੍ਰਸਿੱਧ ਵੀਡੀਓ ਸਟਰੀਮਿੰਗ ਪਲੇਟਫਾਰਮ ਨੈੱਟਫਲਿਕਸ ਹੁਣ ਮਨੋਰੰਜਨ ਦੇ ਨਾਲ-ਨਾਲ ਵੀਡੀਓ ਗੇਮਿੰਗ ਦਾ ਵੀ ਅਨੁਭਵ ਦੇਣ ਵਾਲਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਨੈੱਟਫਲਿਕਸ ਨੇ ਫੇਸਬੁੱਕ ਦੇ ਕਾਮੇ Mike Verdu ਨੂੰ ਗੇਮ ਡਿਵੈਲਪਮੈਂਟ ਦੇ ਉਪ-ਪ੍ਰਧਾਨ ਦੇ ਰੂਪ ’ਚ ਨਿਯੁਕਤ ਕੀਤਾ ਹੈ। ਮੌਜੂਦਾ ਸਮੇਂ ’ਚ ਨੈੱਟਫਲਿਕਸ ਸਿਰਫ਼ ਆਪਣੇ ਪਲੇਟਫਾਰਮ ’ਤੇ ਫਿਲਮਾਂ ਅਤੇ ਟੀ.ਵੀ. ਸ਼ੋਅ ਪੇਸ਼ ਕਰਦਾ ਹੈ।
ਨੈੱਟਫਲਿਕਸ ਨੇ ਐਲਾਨ ਕੀਤਾ ਹੈ ਕਿ ਉਹ ਦੋ ਨਵੀਆਂ ਸੇਵਾਵਾਂ- ਕਿਡਸ ਰਿਕੈਪ ਈਮੇਲ ਅਤੇ ਕਿਡਸ ਟਾਪ 10 ਰੋ (Row) ਨੂੰ ਪੇਸ਼ ਕਰਨ ਵਾਲੀ ਹੈ। ਇਨ੍ਹਾਂ ਦਾ ਉਦੇਸ਼ ਪਲੇਟਫਾਰਮ ਨੂੰ ਬੱਚਿਆਂ ਲਈ ਜ਼ਿਆਦਾ ਫ੍ਰੈਂਡਲੀ ਬਣਾਉਣਾ ਹੈ। ਅਗਲੇ ਸਾਲ ਤਕ ਕੰਪਨੀ ਵੀਡੀਓ ਗੇਮਿੰਗ ਬਾਜ਼ਾਰ ’ਚ ਐਂਟਰੀ ਕਰਕੇ ਆਪਣੇ ਪਲੇਟਫਾਰਮ ਦਾ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੀ ਪਹਿਲੀ ਸਰਵਿਸ ਦਾ ਨਾਂ ਕਿਡਸ ਰਿਕੈਪ ਈਮੇਲ ਰੱਖਿਆ ਜਾਵੇਗਾ ਜੋ ਬੱਚਿਆਂ ਨੂੰ ਉਨ੍ਹਾਂ ਦੇ ਪਸੰਦੀਦਾ ਪ੍ਰੋਗਰਾਮ ਦੇ ਆਧਾਰ ’ਤੇ ਰਿਕਮੰਡੇਸ਼ਨ ਅਤੇ ਉਨ੍ਹਾਂ ਦੀਆਂ ਪਸੰਦੀਦਾ ਫਿਲਮਾਂ ਅਤੇ ਸ਼ੋਅਜ਼ ਵੇਖਣ ਦਾ ਸੁਝਾਅ ਦੇਵੇਗਾ। ਇਹ ਸੇਵਾ 16 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਉਪਭੋਗਤਾਵਾਂ ਲਈ ਸ਼ੁਰੂ ਕੀਤੀ ਜਾਵੇਗੀ ਜਿਨ੍ਹਾਂ ਦੇ ਅਕਾਊਂਟ ’ਚ ਐਕਟਿਵ ਕਿਡਸ ਪ੍ਰੋਫਾਇਲ ਹੈ।
ਨੈੱਟਫਲਿਕਸ ਦਾ ਦੂਜਾ ਫਿਚਰ ਐਡੀਸ਼ਨ ਕਿਡਸ ਟਾਪ 10 ਰੋ ਹੈ। ਇਹ ਬੱਚਿਆਂ ਲਈ ਸਭ ਤੋਂ ਲੋਕਪ੍ਰਸਿੱਧ ਟਾਪ10 ਟਾਈਟਲ ਵਿਖਾਏਗਾ। ਕਿਡਸ ਟਾਪ 10 ਰੋ ਪਹਿਲਾਂ ਤੋਂ ਹੀ 93 ਦੇਸ਼ਾਂ ਦੇ ਉਪਭੋਗਤਾਵਾਂ ਲਈ ਲਾਈਵ ਹੈ।