ਪੰਜਾਬ ''ਚ ਇਨ੍ਹਾਂ ਵਾਹਨਾਂ ਦੇ ਹੋਣਗੇ ਮੋਟੇ ਚਲਾਨ, ਜਾਰੀ ਹੋ ਗਏ ਨਵੇਂ ਹੁਕਮ
Monday, Mar 09, 2026 - 10:45 AM (IST)
ਲੁਧਿਆਣਾ (ਸੰਨੀ) : ਨਕਲੀ ਵੀ. ਆਈ. ਪੀ. ਵਾਲਿਆਂ ਦੀ ਹੁਣ ਸ਼ਾਮਤ ਆ ਗਈ ਹੈ। ਹੁਣ ਜੇਕਰ ਤੁਸੀਂ ਆਪਣੇ ਵਾਹਨਾਂ ’ਤੇ ਲਾਲ ਅਤੇ ਨੀਲੀਆਂ ਫਲੈਸ਼ਿੰਗ ਲਾਈਟਾਂ ਗੈਰ-ਕਾਨੂੰਨੀ ਢੰਗ ਨਾਲ ਲਾਉਂਦੇ ਹੋ ਤਾਂ ਤੁਹਾਨੂੰ ਟ੍ਰੈਫਿਕ ਪੁਲਸ ਦੁਆਰਾ ਚਲਾਨ ਕੀਤਾ ਜਾਵੇਗਾ। ਇਹ ਲਾਈਟਾਂ ਸਿਰਫ਼ ਪੁਲਸ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵਾਹਨਾਂ ’ਤੇ ਹੀ ਮਨਜ਼ੂਰ ਹੈ। ਜਿਹੜੇ ਲੋਕ ਆਪਣੇ ਵਾਹਨਾਂ ’ਤੇ ਅਜਿਹੀਆਂ ਫਲੈਸ਼ਿੰਗ ਲਾਈਟਾਂ ਲਾ ਕੇ ਨਕਲੀ ਵੀ. ਆਈ. ਪੀ. ਦਾ ਰੂਪ ਧਾਰਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਪੁਲਸ ਵੱਲੋਂ ਖਾਸ ਤੌਰ 'ਤੇ ਫੜਿਆ ਜਾਵੇਗਾ। ਧਿਆਨਦੇਣ ਯੋਗ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ ’ਚ ਲੋਕ ਮਹਿੰਗੀਆਂ ਕਾਰਾਂ ਅਤੇ ਐੱਸ. ਯੂ. ਵੀ. ’ਤੇ ਲਾਲ ਅਤੇ ਨੀਲੀਆਂ ਲਾਈਟਾਂ ਲਾ ਕੇ ਆਪਣੇ ਆਪ ਨੂੰ ਵੀ. ਆਈ. ਪੀ. ਵਜੋਂ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਜਨਤਾ ’ਚ ਭੰਬਲਭੂਸਾ ਪੈਦਾ ਹੁੰਦਾ ਹੈ ਅਤੇ ਆਵਾਜਾਈ ਵਿਚ ਵਿਘਨ ਪੈਂਦਾ ਹੈ।
ਇਹ ਵੀ ਪੜ੍ਹੋ : ਕਰੋੜਾਂ ਰਾਸ਼ਨ ਕਾਰਡਧਾਰਕ ਪਰਿਵਾਰਾਂ ਲਈ ਖੁਸ਼ਖ਼ਬਰੀ, ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ
ਮੋਟਰ ਵਾਹਨ ਨਿਯਮਾਂ ਅਨੁਸਾਰ ਲਾਲ ਅਤੇ ਨੀਲੀਆਂ ਫਲੈਸ਼ਿੰਗ ਲਾਈਟਾਂ ਦੀ ਵਰਤੋਂ ਸਿਰਫ ਐਮਰਜੈਂਸੀ ਸੇਵਾਵਾਂ ਅਤੇ ਅਧਿਕਾਰਤ ਸਰਕਾਰੀ ਅਧਿਕਾਰੀਆਂ ਨਾਲ ਸਬੰਧਤ ਵਾਹਨਾਂ ਲਈ ਹੀ ਆਗਿਆ ਹੈ। ਕਿਸੇ ਵੀ ਨਿੱਜੀ ਵਾਹਨ ’ਤੇ ਇਨ੍ਹਾਂ ਲਾਈਟਾਂ ਦੀ ਵਰਤੋਂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ : 56 ਸਾਲਾਂ ਦਾ ਰਿਕਾਰਡ ਟੁੱਟਿਆ, 1970 ਤੋਂ ਬਾਅਦ ਦਾ ਹਾਈਐਸਟ ਤਾਪਮਾਨ
ਕਿਹੜੇ ਵਾਹਨਾਂ ਦੀ ਇਜਾਜ਼ਤ ਹੈ
ਇਨ੍ਹਾਂ ਲਾਈਟਾਂ ਦਾ ਇਜਾਜ਼ਤ ਸਿਰਫ ਪੁਲਸ ਵਾਹਨ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਹੈ। ਇਸ ਤੋਂ ਇਲਾਵਾ ਕੁਝ ਅਧਿਕਾਰਤ ਐਮਰਜੈਂਸੀ ਸਰਕਾਰੀ ਵਾਹਨ 'ਤੇ ਇਸ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ : ਚਾਰ ਸਾਲ ਬਾਅਦ 'ਆਪ' ਵੱਲੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਐਲਾਨ, ਇਨ੍ਹਾਂ ਬੀਬੀਆਂ ਨੂੰ ਨਹੀਂ ਮਿਲੇਗਾ ਲਾਭ
ਪਹਿਲਾਂ ਕੀਤਾ ਜਾਗਰੂਕ, ਹੁਣ ਕੀਤੇ ਗਏ ਚਲਾਨ ਜਾਰੀ : ਏ. ਸੀ. ਪੀ. ਗੁਰਦੇਵ ਸਿੰਘ
ਏ. ਸੀ. ਪੀ. ਟ੍ਰੈਫਿਕ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਸਿਰਫ਼ ਪੁਲਸ, ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵਾਹਨ ਹੀ ਲਾਲ ਅਤੇ ਨੀਲੀਆਂ ਫਲੈਸ਼ਰ ਲਾਈਟਾਂ ਦੀ ਵਰਤੋਂ ਕਰ ਸਕਦੇ ਹਨ। ਜੇਕਰ ਕੋਈ ਇਨ੍ਹਾਂ ਲਾਈਟਾਂ ਦੀ ਗੈਰ-ਕਾਨੂੰਨੀ ਵਰਤੋਂ ਕਰਦਾ ਹੈ ਤਾਂ ਧਾਰਾ 177 ਦੇ ਤਹਿਤ ਪਹਿਲੇ ਅਪਰਾਧ ਲਈ 500 ਰੁਪਏ ਅਤੇ ਬਾਅਦ ਦੇ ਅਪਰਾਧਾਂ ਲਈ 1500 ਰੁਪਏ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਹਾਲਾਂਕਿ ਜੇਕਰ ਧਾਰਾ 190(2) ਦੇ ਤਹਿਤ ਚਲਾਨ ਜਾਰੀ ਕੀਤਾ ਜਾਂਦਾ ਹੈ ਤਾਂ ਪਹਿਲੇ ਅਪਰਾਧ ਲਈ 5000 ਰੁਪਏ ਅਤੇ ਦੂਜੇ ਅਪਰਾਧ ਲਈ 10,000 ਰੁਪਏ ਦਾ ਜੁਰਮਾਨਾ ਹੈ। ਟ੍ਰੈਫਿਕ ਪੁਲਸ ਨੇ ਪਹਿਲਾਂ ਜਨਤਾ ’ਚ ਜਾਗਰੂਕਤਾ ਪੈਦਾ ਕੀਤੀ ਹੈ। ਇਸ ਦੇ ਬਾਵਜੂਦ ਸੁਧਾਰ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਜਾਰੀ ਹੋ ਗਏ ਨਵੇਂ ਹੁਕਮ, ਆਖਿਰ ਲਿਆ ਗਿਆ ਇਹ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
