ਐਪਲ ਨੇ ਲਾਂਚ ਕੀਤਾ iOS 18, ਇਨ੍ਹਾਂ iPhone 'ਚ ਮਿਲੇਗੀ ਅਪਡੇਟ, ਹੁਣੇ ਕਰੋ ਡਾਊਨਲੋਡ

Tuesday, Sep 17, 2024 - 12:17 AM (IST)

ਗੈਜੇਟ ਡੈਸਕ- ਐਪਲ ਨੇ iOS 18 ਨੂੰ ਅੱਜ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਸੀ ਕਿ ਕੰਪਨੀ ਆਈਫੋਨ 16 ਦੀ ਲਾਂਚਿੰਗ ਦੇ ਨਾਲ ਹੀ iOS 18 ਨੂੰ ਲਾਂਚ ਕਰ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ ਪਰ ਅੱਜ ਇੰਤਜ਼ਾਰ ਖਤਮ ਹੋ ਗਿਆ ਹੈ। ਐਪਲ ਨੇ ਯੂਜ਼ਰਜ਼ ਲਈ iOS 18 ਅਪਡੇਟ ਨੂੰ ਜਾਰੀ ਕਰ ਦਿੱਤਾ ਹੈ। ਇਹ ਐਪਲ ਦੀ ਇਸ ਸਾਲ ਦੀ ਸਭ ਤੋਂ ਵੱਡੀ ਆਈਫੋਨ ਅਪਡੇਟ ਹੈ ਪਰ ਇਸ ਰੋਲਆਊਟ 'ਚ ਕੰਪਨੀ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਸ਼ਾਮਲ ਨਹੀਂ ਹੈ। 

ਇਨ੍ਹਾਂ iPhones 'ਚ ਮਿਲੇਗੀ ਅਪਡੇਟ

ਇਹ ਅਪਡੇਟ 2018 ਜਾਂ ਉਸ ਤੋਂ ਬਾਅਦ ਦੇ ਸਾਰੇ iPhones ਲਈ ਉਪਲੱਬਧ ਹੈ। ਇਨ੍ਹਾਂ 'ਚ iPhone 16 ਸੀਰੀਜ਼, iPhone 15 ਸੀਰੀਜ਼, iPhone 14 ਸੀਰੀਜ਼, iPhone 13 ਸੀਰੀਜ਼, ਆਈਫੋਨ 12 ਸੀਰੀਜ਼, iPhone 11 ਸੀਰੀਜ਼, iPhone XS, iPhone XS Max, iPhone XR ਅਤੇ iPhone SE2, iPhone SE3 ਸ਼ਾਮਲ ਹਨ। 

ਇਹ ਹਨ ਨਵੇਂ ਫੀਚਰਜ਼

ਹੁਣ ਇਸ ਵਿਚ ਮਿਲਣ ਵਾਲੇ ਨਵੇਂ ਫੀਚਰਜ਼ ਦੀ ਗੱਲ ਕਰੀਏ ਤਾਂ iOS 18 ਅਪਡੇਟ ਦੇ ਨਵੇਂ ਫੀਚਰਜ਼ 'ਚ ਕਸਟਮ ਹੋਮ ਸਕਰੀਨ ਲੇਆਊਟਸ, ਨਵੇਂ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਕੰਟਰੋਲ ਸੈਂਸਰ, ਆਈ ਟ੍ਰੈਕਿੰਗ, ਮਿਊਜ਼ਿਕ ਹੈਪਟਿਕਸ, ਮੋਸ਼ਨ ਕਿਊਜ਼, ਸਫਾਰੀ ਅਤੇ ਮੈਪਸ ਐਪ 'ਚ ਅਪਗ੍ਰੇਡ, ਇਕ ਨਵਾਂ ਫੋਟੋਜ਼ ਐਪ, ਇਕ ਨਵਾਂ ਐਪਲ ਹੈਲਥ ਇਕੋਸਿਸਟਮ, ਨਵੇਂ ਆਈਮੈਸੇਜ ਫੀਚਰਜ਼ ਸ਼ਾਮਲ ਹਨ। ਇਸ ਨਵੀਂ ਅਪਡੇਟ ਤੋਂ ਬਾਅਦ ਆਈਫੋਨ ਚਲਾਉਣ ਦਾ ਅਨੁਭਵ ਕਾਫੀ ਬਦਲ ਜਾਵੇਗਾ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ ਆਈਫੋਨ 'ਚ ਨਵੇਂ ਫੀਚਰਜ਼ ਨਾਲ ਕਈ ਕੰਮ ਆਸਾਨ ਹੋ ਜਾਣਗੇ। 

ਇੰਝ ਕਰੋ ਡਾਊਨਲੋਡ

ਇਸ ਨਵੀਂ ਅਪਡੇਟ ਨੂੰ ਡਾਊਨਲੋਡ ਕਰਨਾ ਵੀ ਆਸਾਨ ਹੈ

- ਸਭ ਤੋਂ ਪਹਿਲਾਂ ਆਪਣੇ ਆਈਫੋਨ ਦੀ ਸੈਟਿੰਗ 'ਚ ਜਾਓ।

- ਇਸ ਤੋਂ ਬਾਅਦ General 'ਚ ਜਾ ਕੇ Software update 'ਤੇ ਟੈਪ ਕਰੋ।

- ਹੁਣ iOS 18 ਅਪਡੇਟ ਲਈ ਆਨ-ਸਕਰੀਨ ਨਿਰਦੇਸ਼ਾਂ ਦਾ ਪਾਲਨ ਕਰੋ।

- ਡਿਵਾਈਸ ਨੂੰ iOS 18 ਅਪਡੇਟ ਨੂੰ ਸਫਲਤਾਪੂਰਵਕ ਇੰਸਟਾਲ ਕਰਨ 'ਚ ਲਗਭਗ 30 ਤੋਂ 60 ਮਿੰਟਾਂ ਦਾ ਸਮਾਂ ਲੱਗੇਗਾ। 


Rakesh

Content Editor

Related News