ਹੁਣ ਬੋਲ ਕੇ ਹੋਵੇਗੀ ਪੇਮੈਂਟ! PhonePe ਨੇ ਪੇਸ਼ ਕੀਤਾ ਸ਼ਾਨਦਾਰ AI ਵਾਇਸ ਸਰਚ ਫੀਚਰ

Saturday, Feb 21, 2026 - 12:30 PM (IST)

ਹੁਣ ਬੋਲ ਕੇ ਹੋਵੇਗੀ ਪੇਮੈਂਟ! PhonePe ਨੇ ਪੇਸ਼ ਕੀਤਾ ਸ਼ਾਨਦਾਰ AI ਵਾਇਸ ਸਰਚ ਫੀਚਰ

ਗੈਜੇਟ ਡੈਸਕ - ਡਿਜੀਟਲ ਪੇਮੈਂਟ ਦਿੱਗਜ PhonePe ਨੇ ਆਪਣੇ ਉਪਭੋਗਤਾਵਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਇਕ ਨਵਾਂ AI-ਪਾਵਰਡ ਨੈਚੁਰਲ ਲੈਂਗੂਏਜ ਸਰਚ ਫੀਚਰ ਲਾਂਚ ਕੀਤਾ ਹੈ। ਇਹ ਫੀਚਰ ਉਪਭੋਗਤਾਵਾਂ ਨੂੰ ਟੈਕਸਟ ਜਾਂ ਵਾਇਸ ਕਮਾਂਡ ਦੀ ਵਰਤੋਂ ਕਰਕੇ ਐਪ ਦੇ ਅੰਦਰ ਕੰਮ ਪੂਰੇ ਕਰਨ ਦੀ ਸਹੂਲਤ ਦਿੰਦਾ ਹੈ। Microsoft Foundry ਦੀ ਮਦਦ ਨਾਲ ਤਿਆਰ ਕੀਤਾ ਗਿਆ ਇਹ ਫੀਚਰ, ਰਵਾਇਤੀ ਨੇਵੀਗੇਸ਼ਨ ਦੀ ਬਜਾਏ ਉਪਭੋਗਤਾਵਾਂ ਨੂੰ ਸਿੱਧਾ ਉਹਨਾਂ ਦੇ ਲੋੜੀਂਦੇ ਕੰਮਾਂ ਲਈ ਗਾਈਡ ਕਰਦਾ ਹੈ, ਜਿਸ ਨਾਲ ਪੇਮੈਂਟ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ।

ਕਿਵੇਂ ਕੰਮ ਕਰਦਾ ਹੈ ਇਹ ਫੀਚਰ?
ਇਹ ਨਵਾਂ ਫੀਚਰ "Pay Hemanth 20 rupees" ਜਾਂ "Recharge FASTag" ਵਰਗੀਆਂ ਕਮਾਂਡਾਂ ਨੂੰ ਸਮਝ ਸਕਦਾ ਹੈ ਅਤੇ ਪੇਮੈਂਟ ਇੰਟਰਫੇਸ ਨੂੰ ਆਪਣੇ ਆਪ ਖੋਲ੍ਹ ਦਿੰਦਾ ਹੈ। ਇਹ ਸਿਰਫ਼ ਇਨਪੁਟ ਹੀ ਨਹੀਂ, ਸਗੋਂ ਉਪਭੋਗਤਾ ਦੇ ਇਰਾਦੇ ਨੂੰ ਵੀ ਸਮਝਦਾ ਹੈ ਚਾਹੇ ਉਹ ਪੇਮੈਂਟ ਕਰਨੀ ਹੋਵੇ, ਖਰੀਦਦਾਰੀ ਕਰਨੀ ਹੋਵੇ ਜਾਂ ਮਦਦ ਮੰਗਣੀ ਹੋਵੇ।

ਸੁਰੱਖਿਆ ਅਤੇ ਪ੍ਰਾਈਵੇਸੀ ਦਾ ਖਾਸ ਧਿਆਨ
PhonePe ਦੇ CTO ਰਾਹੁਲ ਚਾਰੀ ਅਨੁਸਾਰ, ਇਹ ਲਾਂਚ ਸਿਰਫ਼ ਇਕ ਟੂਲ ਨਹੀਂ ਬਲਕਿ ਇਕ ਇੰਟੈਲੀਜੈਂਟ ਇੰਟਰਫੇਸ ਵੱਲ ਬਦਲਾਅ ਹੈ ਜੋ ਯੂਜ਼ਰ ਦੀਆਂ ਜ਼ਰੂਰਤਾਂ ਦਾ ਅੰਦਾਜ਼ਾ ਲਗਾਉਂਦਾ ਹੈ। ਡਾਟਾ ਸੁਰੱਖਿਆ ਲਈ, ਇਹ ਆਨ-ਡਿਵਾਈਸ ਅਤੇ ਕਲਾਉਡ-ਬੇਸਡ ਪ੍ਰੋਸੈਸਿੰਗ ਦੇ ਹਾਈਬ੍ਰਿਡ ਮਾਡਲ ਦੀ ਵਰਤੋਂ ਕਰਦਾ ਹੈ, ਤਾਂ ਜੋ ਸਾਰਾ ਨਿੱਜੀ ਅਤੇ ਲੈਣ-ਦੇਣ ਦਾ ਡਾਟਾ PhonePe ਦੇ ਅੰਦਰ ਹੀ ਸੁਰੱਖਿਅਤ ਰਹੇ।

ਕਿਥੇ ਮਿਲੇਗਾ ਇਹ ਫੀਚਰ? 
ਮਾਈਕ੍ਰੋਸਾਫਟ ਇੰਡੀਆ ਅਤੇ ਸਾਊਥ ਏਸ਼ੀਆ ਦੇ ਪ੍ਰਧਾਨ ਪੁਨੀਤ ਚੰਡੋਕ ਨੇ ਕਿਹਾ ਕਿ ਮਾਈਕ੍ਰੋਸਾਫਟ ਫਾਊਂਡਰੀ ਲੱਖਾਂ ਉਪਭੋਗਤਾਵਾਂ ਲਈ ਸੁਰੱਖਿਅਤ ਅਤੇ ਸਕੇਲੇਬਲ ਡਿਜੀਟਲ ਪੇਮੈਂਟ ਹੱਲ ਮੁਹੱਈਆ ਕਰਵਾਉਣ 'ਚ ਮਦਦ ਕਰ ਰਹੀ ਹੈ। ਇਹ ਫੀਚਰ ਪੂਰੇ ਭਾਰਤ 'ਚ ਬੈਚਾਂ 'ਚ ਰੋਲਆਊਟ ਕੀਤਾ ਜਾ ਰਿਹਾ ਹੈ। ਉਪਭੋਗਤਾ ਇਸਨੂੰ PhonePe ਐਪ 'ਚ ਗਲੋਬਲ ਸਰਚ ਬਾਰ, ਹੈਲਪ ਸੈਂਟਰ ਅਤੇ ਹਿਸਟਰੀ ਟੈਬ ਰਾਹੀਂ ਵਰਤ ਸਕਦੇ ਹਨ।


author

Sunaina

Content Editor

Related News