ਭਾਰਤ ''ਚ ਅਗਲੇ ਹਫ਼ਤੇ ਲਾਂਚ ਹੋਵੇਗਾ Oneplus ਦਾ ਇਹ ਧਾਕੜ ਫੋਨ ! ਜਾਣੋ ਕੀ ਹੈ ਖ਼ਾਸ

Thursday, Feb 26, 2026 - 01:21 PM (IST)

ਭਾਰਤ ''ਚ ਅਗਲੇ ਹਫ਼ਤੇ ਲਾਂਚ ਹੋਵੇਗਾ Oneplus ਦਾ ਇਹ ਧਾਕੜ ਫੋਨ ! ਜਾਣੋ ਕੀ ਹੈ ਖ਼ਾਸ

ਗੈਜੇਟ ਡੈਸਕ - ਤਕਨਾਲੋਜੀ ਦੀ ਦੁਨੀਆ 'ਚ OnePlus ਆਪਣੇ ਪ੍ਰਸ਼ੰਸਕਾਂ ਲਈ ਸਾਲ 2026 'ਚ ਕਈ ਧਮਾਕੇਦਾਰ ਪ੍ਰੋਡਕਟਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਭਾਰਤ ਲਈ ਕੰਪਨੀ ਦਾ ਪੂਰਾ ਪ੍ਰੋਡਕਟ ਰੋਡਮੈਪ ਲੀਕ ਹੋ ਗਿਆ ਹੈ, ਜਿਸ 'ਚ ਸਭ ਤੋਂ ਵੱਧ ਚਰਚਾ OnePlus Nord 6 ਦੀ ਹੋ ਰਹੀ ਹੈ। ਪ੍ਰਸਿੱਧ ਟਿਪਸਟਰ ਯੋਗੇਸ਼ ਬਰਾੜ ਅਨੁਸਾਰ, ਇਹ ਫੋਨ ਉਮੀਦ ਨਾਲੋਂ ਜਲਦੀ ਭਾਰਤੀ ਬਾਜ਼ਾਰ 'ਚ ਦਸਤਕ ਦੇ ਸਕਦਾ ਹੈ।

ਮਾਰਚ-ਅਪ੍ਰੈਲ 'ਚ ਹੋ ਸਕਦੀ ਹੈ ਐਂਟਰੀ

ਆਮ ਤੌਰ 'ਤੇ OnePlus ਆਪਣੀ Nord ਸੀਰੀਜ਼ ਨੂੰ ਜੁਲਾਈ ਦੇ ਆਸ-ਪਾਸ ਲਾਂਚ ਕਰਦਾ ਹੈ ਪਰ ਇਸ ਵਾਰ ਕੰਪਨੀ ਮਿਡ-ਰੇਂਜ ਸੈਗਮੈਂਟ 'ਚ ਆਪਣੀ ਪਕੜ ਮਜ਼ਬੂਤ ਕਰਨ ਲਈ ਇਸ ਨੂੰ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੀ ਸ਼ੁਰੂਆਤ 'ਚ ਲਾਂਚ ਕਰ ਸਕਦੀ ਹੈ। ਹਾਲਾਂਕਿ ਖਬਰ ਇਹ ਵੀ ਆ ਰਹੀ ਹੈ ਕਿ ਇਹ ਫੋਨ ਮਾਰਚ ਮਹੀਨੇ ਦੇ ਪਹਿਲੇ ਹਫਤੇ ਭਾਵ ਕਿ 6 ਮਾਰਚ ਨੂੰ ਵੀ ਲਾਂਚ ਹੋ ਸਕਦਾ ਹੈ।

ਕੀ ਹੋਣਗੇ ਖਾਸ ਫੀਚਰਸ?

ਪ੍ਰੋਸੈਸਰ
- ਇਸ 'ਚ Snapdragon 8s Gen 4 ਚਿਪਸੈੱਟ ਮਿਲ ਸਕਦਾ ਹੈ, ਜੋ ਕਿ ਪੁਰਾਣੇ ਮਾਡਲ ਨਾਲੋਂ ਬਿਹਤਰ ਪਰਫਾਰਮੈਂਸ ਦੇਵੇਗਾ।

ਡਿਸਪਲੇਅ
- ਫੋਨ 'ਚ 6.78 ਇੰਚ ਦੀ AMOLED ਸਕਰੀਨ ਹੋ ਸਕਦੀ ਹੈ, ਜੋ 165Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ।

ਬੈਟਰੀ 
- ਸਭ ਤੋਂ ਵੱਡਾ ਬਦਲਾਅ ਇਸ ਦੀ ਬੈਟਰੀ 'ਚ ਦੇਖਣ ਨੂੰ ਮਿਲ ਸਕਦਾ ਹੈ। ਰਿਪੋਰਟਾਂ ਮੁਤਾਬਕ ਇਸ 'ਚ 9,000mAh ਤੱਕ ਦੀ ਵੱਡੀ ਬੈਟਰੀ ਹੋ ਸਕਦੀ ਹੈ। 

ਕੈਮਰਾ
- ਫੋਨ 'ਚ 50MP + 2MP ਦਾ ਡੁਅਲ ਰੀਅਰ ਕੈਮਰਾ ਅਤੇ 16MP ਦਾ ਸੈਲਫੀ ਕੈਮਰਾ ਹੋਣ ਦੀ ਸੰਭਾਵਨਾ ਹੈ।

ਮਜ਼ਬੂਤੀ
- ਇਹ ਫੋਨ IP66 ਤੋਂ ਲੈ ਕੇ IP69K ਰੇਟਿੰਗ ਦੇ ਨਾਲ ਆ ਸਕਦਾ ਹੈ, ਜੋ ਇਸ ਨੂੰ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰੱਖੇਗਾ।

 


author

Sunaina

Content Editor

Related News