ਪਾਣੀ ''ਚ ਵੀ ਖਰਾਬ ਨਹੀਂ ਹੋਣਗੇ ਤੁਹਾਡੇ smartphone ! 20 ਹਜ਼ਾਰ ਦੇ ਬਜਟ ''ਚ ਆਉਂਦੇ ਹਨ ਇਹ ਧਾਕੜ Waterproof phone

Saturday, Feb 14, 2026 - 02:51 PM (IST)

ਪਾਣੀ ''ਚ ਵੀ ਖਰਾਬ ਨਹੀਂ ਹੋਣਗੇ ਤੁਹਾਡੇ smartphone ! 20 ਹਜ਼ਾਰ ਦੇ ਬਜਟ ''ਚ ਆਉਂਦੇ ਹਨ ਇਹ ਧਾਕੜ Waterproof phone

ਗੈਜੇਟ ਡੈਸਕ - ਜੇਕਰ ਤੁਸੀਂ ਅਕਸਰ ਬਾਹਰ ਰਹਿੰਦੇ ਹੋ ਜਾਂ ਪਾਣੀ ਦੇ ਨੇੜੇ ਫੋਨ ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਅੱਜ ਦੇ ਸਮੇਂ 'ਚ ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੇ ਡਿਵਾਈਸਾਂ ਨੂੰ ਵਾਟਰਪਰੂਫ ਸਹੂਲਤ ਨਾਲ ਲੈਸ ਕਰ ਰਹੀਆਂ ਹਨ। ਅਸੀਂ ਤੁਹਾਨੂੰ 20,000 ਰੁਪਏ ਦੇ ਬਜਟ 'ਚ ਆਉਣ ਵਾਲੇ ਅਜਿਹੇ 5 ਸਮਾਰਟਫੋਨਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਪਾਣੀ 'ਚ ਡਿੱਗਣ 'ਤੇ ਵੀ ਖਰਾਬ ਨਹੀਂ ਹੋਣਗੇ।

ਵਾਟਰਪਰੂਫ ਰੇਟਿੰਗ ਦੀ ਅਹਿਮੀਅਤ 
- ਕਿਸੇ ਵੀ ਫੋਨ ਦੇ ਵਾਟਰਪਰੂਫ ਹੋਣ ਦੀ ਪਛਾਣ ਉਸ ਦੀ IP68 ਜਾਂ IP69 ਰੇਟਿੰਗ ਤੋਂ ਹੁੰਦੀ ਹੈ। ਇਹ ਰੇਟਿੰਗ ਯਕੀਨੀ ਬਣਾਉਂਦੀ ਹੈ ਕਿ ਤੁਹਾਡਾ ਫੋਨ ਪਾਣੀ ਦੀਆਂ ਛਿੱਟਾਂ ਤੋਂ ਬਚੇਗਾ ਜਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬਣ 'ਤੇ ਵੀ ਸੁਰੱਖਿਅਤ ਰਹੇਗਾ।

 ਇਹ ਹਨ ਪ੍ਰਮੁੱਖ ਵਿਕਲਪ :-

Motorola Edge 50 Fusion
- ਇਸ ਫੋਨ 'ਚ IP68 ਰੇਟਿੰਗ ਦਿੱਤੀ ਗਈ ਹੈ। ਇਸ ਦੇ 8GB RAM ਅਤੇ 128GB ਸਟੋਰੇਜ ਵੇਰੀਐਂਟ ਦੀ ਕੀਮਤ 18,999 ਰੁਪਏ ਹੈ। ਇਹ ਐਂਡਰਾਇਡ 14 'ਤੇ ਚੱਲਦਾ ਹੈ ਅਤੇ ਇਸ 'ਚ 6.7 ਇੰਚ ਦੀ pOLED ਡਿਸਪਲੇਅ ਹੈ।

Realme P3x 5G
- ਇਹ ਫੋਨ ਪਾਣੀ ਤੋਂ ਬਚਾਅ ਲਈ ਸਭ ਤੋਂ ਮਜ਼ਬੂਤ IP68 + IP69 ਰੇਟਿੰਗ ਨਾਲ ਲੈਸ ਹੈ। ਇਸ ਦੀ ਕੀਮਤ ਸਿਰਫ 12,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ 'ਚ 6,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ।

Redmi Note 14 Pro 5G
- IP68 ਰੇਟਿੰਗ ਦੇ ਨਾਲ ਆਉਣ ਵਾਲੇ ਇਸ ਫੋਨ 'ਚ 1.5K 3D ਕਰਵਡ ਡਿਸਪਲੇਅ ਅਤੇ 50 ਮੈਗਾਪਿਕਸਲ ਦਾ ਕੈਮਰਾ ਹੈ। ਬੈਂਕ ਆਫਰਾਂ ਤੋਂ ਬਾਅਦ ਇਸ ਦੀ ਪ੍ਰਭਾਵੀ ਕੀਮਤ 20,850 ਰੁਪਏ ਦੇ ਕਰੀਬ ਪੈਂਦੀ ਹੈ।

Motorola Edge 60 Fusion
- ਇਸ ਫੋਨ 'ਚ ਵੀ IP68 ਰੇਟਿੰਗ ਹੈ ਅਤੇ ਬੈਂਕ ਆਫਰਾਂ ਦੀ ਵਰਤੋਂ ਕਰਕੇ ਇਸ ਨੂੰ ਲਗਭਗ 20,749 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
 


author

Sunaina

Content Editor

Related News