iPhone 17 Pro Max ''ਤੇ ਮਿਲ ਰਿਹਾ 10,000 ਰੁਪਏ ਦਾ Discount
Thursday, Feb 19, 2026 - 11:55 AM (IST)
ਨਵੀਂ ਦਿੱਲੀ : ਜੇਕਰ ਤੁਸੀਂ ਐਪਲ ਦਾ ਪ੍ਰੀਮੀਅਮ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਕ ਸ਼ਾਨਦਾਰ ਮੌਕਾ ਹੈ। ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ 'ਤੇ ਐਪਲ ਦੇ ਸਭ ਤੋਂ ਸ਼ਕਤੀਸ਼ਾਲੀ ਮਾਡਲ iPhone 17 Pro Max 'ਤੇ ਵੱਡੀ ਛੋਟ ਦਿੱਤੀ ਜਾ ਰਹੀ ਹੈ। ਗਾਹਕ ਇਸ ਫੋਨ ਨੂੰ ਇਸਦੇ ਅਸਲ ਮੁੱਲ ਤੋਂ 10,000 ਰੁਪਏ ਸਸਤਾ ਖਰੀਦ ਸਕਦੇ ਹਨ।
ਕਿਵੇਂ ਮਿਲੇਗਾ ਛੋਟ ਦਾ ਫਾਇਦਾ?
ਈ-ਕਾਮਰਸ ਪਲੇਟਫਾਰਮ ਐਮਾਜ਼ਾਨ 'ਤੇ iPhone 17 Pro Max ਦੇ 1TB ਸਟੋਰੇਜ ਵਾਲੇ ਵੇਰੀਐਂਟ ਦੀ ਅਧਿਕਾਰਤ ਕੀਮਤ 1,89,900 ਰੁਪਏ ਸੂਚੀਬੱਧ ਕੀਤੀ ਗਈ ਹੈ। ਇਸ ਡਿਵਾਈਸ 'ਤੇ ਕੰਪਨੀ ਵੱਲੋਂ ਸਿੱਧੇ ਤੌਰ 'ਤੇ 6,000 ਰੁਪਏ ਦਾ ਕੂਪਨ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜੋ ਸਾਰੇ ਗਾਹਕਾਂ ਲਈ ਉਪਲਬਧ ਹੈ। ਇਸ ਤੋਂ ਇਲਾਵਾ, ਚੋਣਵੇਂ ਬੈਂਕ ਕਾਰਡਾਂ ਰਾਹੀਂ ਭੁਗਤਾਨ ਕਰਨ 'ਤੇ 4,000 ਰੁਪਏ ਦੀ ਵਾਧੂ ਛੋਟ ਵੀ ਮਿਲ ਰਹੀ ਹੈ, ਜਿਸ ਨਾਲ ਕੁੱਲ ਬਚਤ 10,000 ਰੁਪਏ ਤੱਕ ਹੋ ਜਾਂਦੀ ਹੈ। ਇੰਨਾ ਹੀ ਨਹੀਂ, ਜੇਕਰ ਗਾਹਕ ਆਪਣਾ ਪੁਰਾਣਾ ਫੋਨ ਐਕਸਚੇਂਜ ਕਰਦੇ ਹਨ, ਤਾਂ ਉਨ੍ਹਾਂ ਨੂੰ 35,950 ਰੁਪਏ ਤੱਕ ਦੀ ਹੋਰ ਛੋਟ ਮਿਲ ਸਕਦੀ ਹੈ। ਹਾਲਾਂਕਿ, ਇਹ ਐਕਸਚੇਂਜ ਵੈਲਯੂ ਪੁਰਾਣੇ ਫੋਨ ਦੀ ਹਾਲਤ ਅਤੇ ਮਾਡਲ 'ਤੇ ਨਿਰਭਰ ਕਰੇਗੀ।
iPhone 17 Pro Max ਦੇ ਫੀਚਰਜ਼ :-
ਪਾਵਰਫੁੱਲ ਪ੍ਰੋਸੈਸਰ
- ਇਸ 'ਚ ਐਪਲ ਦਾ ਸਭ ਤੋਂ ਤੇਜ਼ A19 Pro ਚਿੱਪਸੈੱਟ ਲਗਾਇਆ ਗਿਆ ਹੈ, ਜੋ ਪਹਿਲਾਂ ਨਾਲੋਂ 40 ਫੀਸਦੀ ਬਿਹਤਰ ਪ੍ਰਦਰਸ਼ਨ ਦਾ ਦਾਅਵਾ ਕਰਦਾ ਹੈ।
ਸ਼ਾਨਦਾਰ ਕੈਮਰਾ
- ਫੋਨ 'ਚ 48MP ਦਾ ਰੀਅਰ ਕੈਮਰਾ ਸਿਸਟਮ 8x ਆਪਟੀਕਲ ਜ਼ੂਮ ਦੇ ਨਾਲ ਦਿੱਤਾ ਗਿਆ ਹੈ, ਜਦੋਂ ਕਿ ਸੈਲਫੀ ਲਈ 18MP ਦਾ ਫਰੰਟ ਕੈਮਰਾ ਹੈ।
ਦਮਦਾਰ ਬੈਟਰੀ
- ਇਸ ਦੀ ਬੈਟਰੀ 37 ਘੰਟੇ ਤੱਕ ਦਾ ਵੀਡੀਓ ਪਲੇਬੈਕ ਦੇ ਸਕਦੀ ਹੈ ਅਤੇ ਸਿਰਫ 20 ਮਿੰਟਾਂ 'ਚ 50 ਫੀਸਦੀ ਤੱਕ ਚਾਰਜ ਹੋ ਜਾਂਦੀ ਹੈ।
ਡਿਜ਼ਾਈਨ
- ਇਹ ਫੋਨ ਯੂਨੀਬਾਡੀ ਡਿਜ਼ਾਈਨ ਅਤੇ ਐਲੂਮੀਨੀਅਮ ਫਿਨਿਸ਼ ਦੇ ਨਾਲ ਆਉਂਦਾ ਹੈ, ਜਿਸ 'ਚ ਸੁਰੱਖਿਆ ਲਈ ਸੇਰਾਮਿਕ ਸ਼ੀਲਡ ਦਿੱਤੀ ਗਈ ਹੈ।
ਰੰਗ
- ਇਹ ਡਿਵਾਈਸ ਤਿੰਨ ਆਕਰਸ਼ਕ ਰੰਗਾਂ - ਸਿਲਵਰ, ਕਾਸਮਿਕ ਔਰੇਂਜ ਅਤੇ ਡੀਪ ਬਲੂ 'ਚ ਉਪਲਬਧ ਹੈ।
ਇਹ ਪ੍ਰੀਮੀਅਮ ਡਿਵਾਈਸ iOS ਲਿਕਵਿਡ ਗਲਾਸ ਡਿਜ਼ਾਈਨ ਅਤੇ ਸਮਾਰਟ ਫੀਚਰਸ ਨਾਲ ਲੈਸ ਹੈ, ਜੋ ਗਾਹਕਾਂ ਨੂੰ ਇੱਕ ਬਿਹਤਰੀਨ ਅਨੁਭਵ ਪ੍ਰਦਾਨ ਕਰਦਾ ਹੈ।
