iPhone 17 Pro 'ਤੇ ਮਿਲ ਰਿਹੈ ਭਾਰੀ Discount!
Tuesday, Feb 24, 2026 - 02:52 PM (IST)
ਗੈਜੇਟ ਡੈਸਕ - ਜੇਕਰ ਤੁਸੀਂ ਨਵਾਂ ਆਈਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੋ ਸਕਦਾ ਹੈ। ਐਪਲ ਦੇ ਫਲੈਗਸ਼ਿਪ iPhone 17 Pro ਦੀ ਕੀਮਤ 'ਚ ਅਚਾਨਕ ਵੱਡੀ ਕਟੌਤੀ ਦੇਖਣ ਨੂੰ ਮਿਲੀ ਹੈ। ਇਹ ਸਮਾਰਟਫੋਨ ਇਸ ਵੇਲੇ ਰਿਟੇਲ ਸਾਈਟ ਵਿਜੇ ਸੇਲਜ਼ 'ਤੇ ਭਾਰੀ ਡਿਸਕਾਊਂਟ ਅਤੇ ਆਕਰਸ਼ਕ ਬੈਂਕ ਆਫਰਾਂ ਨਾਲ ਉਪਲਬਧ ਹੈ।
ਕੀਮਤ ਅਤੇ ਧਮਾਕੇਦਾਰ ਆਫਰ
iPhone 17 Pro ਦਾ 256GB ਸਟੋਰੇਜ ਵੇਰੀਐਂਟ, ਜੋ ਪਿਛਲੇ ਸਾਲ ਸਤੰਬਰ 'ਚ 1,34,900 ਰੁਪਏ 'ਚ ਲਾਂਚ ਹੋਇਆ ਸੀ, ਹੁਣ ਵਿਜੇ ਸੇਲਜ਼ 'ਤੇ 1,32,490 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ HSBC ਬੈਂਕ ਦੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 6,000 ਰੁਪਏ ਦੀ ਫਲੈਟ ਛੋਟ ਮਿਲੇਗੀ, ਜਿਸ ਤੋਂ ਬਾਅਦ ਇਸ ਦੀ ਅਸਰਦਾਰ ਕੀਮਤ ਸਿਰਫ 1,26,490 ਰੁਪਏ ਰਹਿ ਜਾਵੇਗੀ।
iPhone 17 Pro ਦੀਆਂ ਖਾਸ ਵਿਸ਼ੇਸ਼ਤਾਵਾਂ
ਡਿਸਪਲੇਅ
- ਇਸ ਫੋਨ 'ਚ 6.3 ਇੰਚ ਦੀ ਸੁਪਰ ਰੇਟੀਨਾ XDR OLED ਡਿਸਪਲੇਅ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 3,000 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।
ਪ੍ਰੋਸੈਸਰ
- ਬਿਹਤਰ ਪਰਫਾਰਮੈਂਸ ਲਈ ਇਸ 'ਚ ਐਪਲ ਦਾ ਲੇਟੈਸਟ A19 Pro ਪ੍ਰੋਸੈਸਰ ਦਿੱਤਾ ਗਿਆ ਹੈ।
ਕੈਮਰਾ ਸੈੱਟਅੱਪ
- ਫੋਨ ਦੇ ਪਿਛਲੇ ਹਿੱਸੇ 'ਚ ਤਿੰਨ ਕੈਮਰੇ ਹਨ 48MP ਪ੍ਰਾਇਮਰੀ, 48MP ਅਲਟਰਾ ਵਾਈਡ, ਅਤੇ 48MP ਟੈਲੀਫੋਟੋ ਕੈਮਰਾ, ਸੈਲਫੀ ਲਈ ਇਸ 'ਚ 18MP ਦਾ ਫਰੰਟ ਕੈਮਰਾ ਮਿਲਦਾ ਹੈ।
ਮਜ਼ਬੂਤੀ
- ਇਹ ਡਿਵਾਈਸ IP68 ਰੇਟਿੰਗ ਨਾਲ ਲੈਸ ਹੈ, ਯਾਨੀ ਇਹ 6 ਮੀਟਰ ਡੂੰਘੇ ਪਾਣੀ ਵਿੱਚ 30 ਮਿੰਟ ਤੱਕ ਰਹਿ ਸਕਦਾ ਹੈ ਅਤੇ ਧੂੜ-ਮਿੱਟੀ ਤੋਂ ਵੀ ਸੁਰੱਖਿਅਤ ਹੈ।
