ਐਂਡ੍ਰਾਇਡ ਸਮਾਰਟਫੋਨ ਵਿਚ ਨਾਨ-ਰਿਮੂਵੇਬਲ ਬੈਟਰੀ ਦੇ ਫਾਇਦੇ ਅਤੇ ਨੁਕਸਾਨ

07/23/2016 8:07:46 PM

ਜਲੰਧਰ : ਨਾਨ ਰਿਮੂਵੇਬਲ ਬੈਟਰੀ ਵਾਲੇ ਫੋਨ ਦੇ ਪਿੱਛੇ ਕਈ ਦਲੀਲਾਂ ਦਿੱਤੀਆਂ ਜਾਂਦੀਆਂ ਹਨ ਪਰ ਇਸ ਦੇ ਕੁਝ ਫਾਇਦੇ ਅਤੇ ਕੁਝ ਨੁਕਸਾਨ ਹਨ ਜਿਨ੍ਹਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਨਵਾਂ ਫੋਨ ਲੈਣ ਸਮੇਂ ਧਿਆਨ ਰੱਖ ਸਕੋ ਕਿ ਬੈਟਰੀ ਰਿਮੂਵੇਬਲ ਹੋਣੀ ਚਾਹੀਦੀ ਹੈ ਜਾਂ ਨਾਨ-ਰਿਮੂਵੇਬਲ । 
ਫੋਨ ਵਿਚ ਜਦੋਂ ਵੀ ਕੁਝ ਖਰਾਬੀ ਹੋ ਜਾਵੇ ਜਿਵੇਂ ਕਾਲ ਵਿਚ ਸਮੱਸਿਆ ਆਣਾ, ਮੈਸੇਜ ਨਹੀਂ ਜਾ ਰਿਹਾ ਹੈ ਅਤੇ ਫੋਨ ਹੈਂਗ ਹੋ ਗਿਆ ਤਾਂ ਸਭ ਤੋਂ ਪਹਿਲਾਂ ਤੁਸੀਂ ਬੈਟਰੀ ਨੂੰ ਕੱਢਦੇ ਹੋ । ਇਸ ਤਰ੍ਹਾਂ ਜ਼ਿਆਦਾਤਰ ਸਮੱਸਿਆਵਾਂ ਦਾ ਸਮਾਧਾਨ ਹੋ ਜਾਂਦਾ ਹੈ ਪਰ ਪਿਛਲੇ ਕੁਝ ਸਾਲਾਂ ''ਚ ਤੁਸੀਂ ਵੀ ਗੌਰ ਕੀਤਾ ਹੋਵੇਗਾ ਕਿ ਸਮਾਰਟਫੋਨ ਵਿਚ ਨਾਨ ਰਿਮੂਵੇਬਲ ਬੈਟਰੀ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ।  ਹੁਣ ਅਜਿਹੇ ਫੋਨ ਬਣਾਏ ਜਾ ਰਹੇ ਹਨ ਜਿਨ੍ਹਾਂ ਦੀ ਬੈਟਰੀ ਤੁਸੀਂ ਆਪਣੇ-ਆਪ ਕੱਢ ਨਹੀਂ ਸਕਦੇ ।  ਫੋਨ ਹੈਂਗ ਹੋਣ ਜਾਂ ਕਿਸੇ ਤਰ੍ਹਾਂ ਦੀ ਸਮੱਸਿਆ ਹੋਣ ਉੱਤੇ ਤੁਹਾਨੂੰ ਪਾਵਰ ਬਟਨ ਉੱਤੇ ਹੀ ਨਿਰਭਰ ਰਹਿਣਾ ਪੈਂਦਾ ਹੈ ਪਰ ਕੀ ਕਾਰਨ ਹੈ ਜੋ ਅਚਾਨਕ ਰਿਮੂਵੇਬਲ ਬੈਟਰੀ ਵਾਲੇ ਫੋਨ ਦੀ ਜ਼ਰੂਰਤ ਪਈ।
 
ਨਾਨ ਰਿਮੂਵੇਬਲ ਬੈਟਰੀ ਦੇ ਫਾਇਦੇ
1. ਸਲਿਮ ਡਿਜ਼ਾਈਨ ਵਿਚ ਮਦਦਗਾਰ
2. ਟੁੱਟ-ਫੁੱਟ ਦਾ ਖ਼ਤਰਾ ਘੱਟ
3. ਧੂਲ ਅਤੇ ਪਾਣੀ ਤੋਂ ਵੀ ਹੁੰਦੀ ਹੈ ਸੁਰੱਖਿਆ
 
ਜਿਵੇਂ ਕਿ ਕੁਸੀਂ ਪੜ੍ਹਿਆ ਕਿ ਨਾਨ ਰਿਮੂਵੇਬਲ ਨੂੰ ਤਿਆਰ ਕਰਨ ਦਾ ਸਭ ਤੋਂ ਵੱਡਾ ਕਾਰਨ ਸਮਾਰਟਫੋਨ ਦੇ ਸਾਈਜ਼ ਨੂੰ ਘੱਟ ਕਰਨਾ ਸੀ ਤੇ ਅਜਿਹਾ ਫੋਨ ਜਿਸ ''ਚੋਂ ਬੈਟਰੀ ਨਹੀਂ ਨਿਕਲ ਸਕਦੀ, ਅਜਿਹੇ ਫੋਨ ਦੀ ਟੁੱਟ-ਭੱਜ ਘੱਟ ਹੋਵੇਗੀ ਤੇ ਧੂੜ ਮਿੱਟੀ ਤੋਂ ਵੀ ਫੋਨ ਸੁਰੱਖਿਅਤ ਰਹੇਗਾ। 

ਨਾਨ ਰਿਮੂਵੇਬਲ ਬੈਟਰੀ ਦੇ ਨੁਕਸਾਨ
1. ਰਿਸੇਟ ਵਿਚ ਸਮੱਸਿਆ
2. ਨਵੀਂ ਬੈਟਰੀ ਖਰੀਦਣਾ ਥੋੜ੍ਹਾ ਮਹਿੰਗਾ
3. ਬੈਟਰੀ ਸਵੈਪਿੰਗ
 
ਜੋ ਲੋਕ ਨਾਨ ਰਿਮੂਵੇਬਲ ਬੈਟਰੀ ਦੀ ਵਰਤੋਂ ਕਰਦੇ ਹਨ ਉਹ ਜਾਣਦੇ ਹੋਣਗੇ ਕਿ ਫੋਨ ਨੂੰ ਰੀਸੈੱਟ ਕਰਨ ਲਈ ਬੈਟਰੀ ਨੂੰ ਫੋਨ ''ਚੋਂ ਨਿਕਾਲਣਾ ਪੈਂਦਾ ਹੈ ਪਰ ਨਾਨ ਰਿਮੂਵੇਬਲ ਬੈਟਰੀ ਵਾਲੇ ਫੋਂਸ ''ਚ ਅਜਿਹਾ ਕਰ ਪਾਊਣਾ ਨਾਮੁਮਕਿਨ ਹੈ ਤੇ ਜੇ ਗੱਲ ਹੋਵੇ ਨਵੀਂ ਬੈਟਰੀ ਖਰੀਦਣ ਦੀ ਤਾਂ ਇਹ ਪ੍ਰੋਸੈਸ ਆਮ ਬੈਟਰੀ ਖਰੀਦਣ ਤੋਂ ਮਹਿੰਗਾ ਹੈ ਤੇ ਇਸੇ ਕਰਕੇ ਬੈਟਰੀ ਸਵੈਪਿੰਗ ਵੀ ਇਸ ਝੰਜਟ ਭਰਿਆ ਕੰਮ ਸਕਦਾ ਹੈ।

Related News