EV ਲਈ ਵਧੇਗੀ ਬੈਟਰੀ ਦੀ ਮੰਗ, ਸਾਲ 2035 ਤੱਕ 20 ਫ਼ੀਸਦੀ ਤੱਕ ਪਹੁੰਚਣ ਦੀ ਉਮੀਦ

Saturday, Apr 06, 2024 - 01:13 PM (IST)

EV ਲਈ ਵਧੇਗੀ ਬੈਟਰੀ ਦੀ ਮੰਗ, ਸਾਲ 2035 ਤੱਕ 20 ਫ਼ੀਸਦੀ ਤੱਕ ਪਹੁੰਚਣ ਦੀ ਉਮੀਦ

ਨਵੀਂ ਦਿੱਲੀ : ਸੱਤਰ ਫ਼ੀਸਦੀ ਤੋਂ ਵੱਧ ਦੀ ਹਿੱਸੇਦਾਰੀ ਨਾਲ ਟਾਟਾ ਮੋਟਰਜ਼ ਇਲੈਕਟ੍ਰਿਕ ਯਾਤਰੀ ਵਾਹਨ ਬਾਜ਼ਾਰ ਵਿੱਚ ਮੋਹਰੀ ਹੈ। ਇਸ ਨਾਲ ਇਹ ਬੈਟਰੀਆਂ ਦਾ ਸਭ ਤੋਂ ਵੱਡਾ ਖਪਤਕਾਰ ਬਣ ਗਿਆ ਹੈ। ਹਾਲਾਂਕਿ ਮਾਰੂਤੀ ਸੁਜ਼ੂਕੀ ਇੰਡੀਆ ਇਸ ਦੇ ਮੁਕਾਬਲੇ 'ਚ ਹੈ। ਅਨੁਮਾਨ ਹੈ ਕਿ ਸਾਲ 2035 ਤੱਕ ਉਹ ਬੈਟਰੀ ਸੈੱਲਾਂ ਦੇ ਮਾਮਲੇ ਵਿਚ ਟਾਟਾ ਦੀ ਮੰਗ ਬਰਾਬਰ ਕਰ ਲਵੇਗੀ ਅਤੇ ਇਸ ਸਾਲ ਦੇ ਅੰਤ ਵਿੱਚ ਇਲੈਕਟ੍ਰਿਕ ਵਾਹਨਾਂ (EVs) ਦੀ ਸ਼ੁਰੂਆਤ ਤੋਂ ਇਸ ਨੂੰ ਹੁਲਾਰਾ ਮਿਲੇਗਾ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਹਲਕੇ ਵਾਹਨਾਂ ਲਈ ਭਾਰਤੀ ਈਵੀ ਬੈਟਰੀ ਮਾਰਕੀਟ ਬਾਰੇ, S&P ਮੋਬਿਲਿਟੀ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਹਾਲਾਂਕਿ ਮੌਜੂਦਾ ਸਮੇਂ ਵਿੱਚ EV ਬਾਜ਼ਾਰ ਵਿੱਚ ਮਾਰੂਤੀ ਦੀ ਹਿੱਸੇਦਾਰੀ ਘੱਟ ਹੈ, ਪਰ ਸਾਲ 2035 ਤੱਕ ਇਸਦੀ ਬੈਟਰੀ ਸੈੱਲਾਂ ਦੀ ਮੰਗ 20 ਫ਼ੀਸਦੀ ਤੱਕ ਪਹੁੰਚਣ ਦੀ ਉਮੀਦ ਹੈ, ਜੋ ਟਾਟਾ ਦੀ ਹਿੱਸੇਦਾਰੀ 22 ਫ਼ੀਸਦੀ ਤੋਂ ਥੋੜ੍ਹੀ ਘੱਟ ਹੋਵੇਗੀ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਉਮੀਦ ਹੈ ਕਿ ਤੀਜੀ ਪ੍ਰਮੁੱਖ ਕੰਪਨੀ ਹੁੰਡਈ ਈਵੀ ਖੇਤਰ ਵਿਚ ਮਹੱਤਵਪੂਰਨ ਤਰੱਕੀ ਕਰੇਗੀ। ਖ਼ਾਸ ਤੌਰ 'ਤੇ ਹਲਕੇ ਵਾਹਨਾਂ ਵਿਚ, ਜਿਸ ਵਿਚ ਯਾਤਰੀ ਵਾਹਨ ਅਤੇ ਟਾਟਾ ਏਸ ਵਰਗੇ 6 ਟਨ ਤੋਂ ਘੱਟ ਵਾਲੇ ਵਪਾਰਕ ਵਾਹਨ ਸ਼ਾਮਲ ਹਨ। ਹਲਕੇ ਵਾਹਨਾਂ ਲਈ ਆਯਾਤ ਸੈੱਲਾਂ 'ਤੇ ਭਾਰਤ ਦੀ ਨਿਰਭਰਤਾ ਜਾਰੀ ਰਹਿਣ ਦੇ ਆਸਾਰ ਹਨ। S&P ਗਲੋਬਲ ਦੇ ਅਨੁਸਾਰ ਸਾਲ 2030 ਤੱਕ ਹਲਕੇ ਵਾਹਨਾਂ ਨੂੰ ਚਲਾਉਣ ਲਈ ਲੋੜੀਂਦੇ ਕੁਲ ਬੈਟਰੀ ਸੈੱਲਾਂ ਦਾ ਸਿਰਫ਼ 13 ਫ਼ੀਸਦੀ ਹੀ ਘਰੇਲੂ ਤੌਰ 'ਤੇ ਪੈਦਾ ਕੀਤਾ ਜਾ ਸਕਦਾ ਹੈ। ਬਾਕੀ ਦੇ ਹਿੱਸੇ ਲਈ ਬਾਹਰ ਤੋਂ ਸਪਲਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News