ਭਗਵਾਨ ਜਗਨਨਾਥ ਦਾ ਆਸ਼ੀਰਵਾਦ ਲੈ ਕੇ ਉਤਕਰਸ਼ ਸ਼ਰਮਾ ਨੇ ਕੀਤੀ ਫਿਲਮ ਦੀ ਪ੍ਰਮੋਸ਼ਨ ਦੀ ਸ਼ੁਰੂਆਤ

Wednesday, Nov 20, 2024 - 03:48 PM (IST)

ਭਗਵਾਨ ਜਗਨਨਾਥ ਦਾ ਆਸ਼ੀਰਵਾਦ ਲੈ ਕੇ ਉਤਕਰਸ਼ ਸ਼ਰਮਾ ਨੇ ਕੀਤੀ ਫਿਲਮ ਦੀ ਪ੍ਰਮੋਸ਼ਨ ਦੀ ਸ਼ੁਰੂਆਤ

ਮੁੰਬਈ (ਬਿਊਰੋ) - ਅਦਾਕਾਰ ਉਤਕਰਸ਼ ਸ਼ਰਮਾ ਨੇ ਆਪਣੀ ਨਵੀਂ ਫਿਲਮ ‘ਵਨਵਾਸ’ ਦੀ ਪ੍ਰਮੋਸ਼ਨ ਪੁਰੀ ਦੇ ਭਗਵਾਨ ਜਗਨਨਾਥ ਮੰਦਰ ਤੋਂ ਸ਼ੁਰੂ ਕੀਤੀ। ਉਨ੍ਹਾਂ ਨੇ ਮੰਦਰ ’ਚ ਭਗਵਾਨ ਦਾ ਆਸ਼ੀਰਵਾਦ ਲਿਆ, ਜੋ ਫਿਲਮ ਦੀ ਪ੍ਰਮੋਸ਼ਨ ਲਈ ਬਹੁਤ ਸ਼ੁੱਭਕਾਮਨਾਵਾਂ ਹੈ। ਉਤਕਰਸ਼ ਸ਼ਰਮਾ ਅਤੇ ਨਾਨਾ ਪਾਟੇਕਰ ਅਭਿਨੀਤ ‘ਵਨਵਾਸ’ ਇਸ ਸਾਲ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿਚੋਂ ਇਕ ਹੈ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਹਿੰਮਤ ਸੰਧੂ ਦੇ ਵਿਆਹ ਦੀਆਂ ਤਸਵੀਰਾਂ, ਰਵਿੰਦਰ ਗਰੇਵਾਲ ਦਾ ਬਣਿਆ ਜਵਾਈ

ਆਪਣੀ ਯਾਤਰਾ ਤੋਂ ਬਾਅਦ, ਉਤਕਰਸ਼ ਹੁਣ ਭੁਵਨੇਸ਼ਵਰ ਵਿਚ ਕੇ. ਕੇ. ਆਈ. ਆਈ. ਟੀ. ਤੇ ਕੇ. ਆਈ. ਆਈ. ਐੱਸ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਮਿਲਣ ਅਤੇ ਫਿਲਮ ਦੀ ਪ੍ਰਮੋਸ਼ਨ ਸ਼ੁਰੂ ਕਰਨ ਜਾ ਰਹੇ ਹਨ। ਇਹ ਸਮਾਗਮ ਦਰਸ਼ਕਾਂ ਵਿਚ ਫਿਲਮ ਪ੍ਰਤੀ ਉਤਸ਼ਾਹ ਵਧਾਉਣ ਲਈ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਵਿਚੋਂ ਇਕ ਹੋਣ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News