ICU 'ਚ ਦਾਖਲ ਸਲੀਮ ਖ਼ਾਨ ਨੂੰ ਲੈ ਕੇ ਚੰਗੀ ਖ਼ਬਰ; ਡਾਕਟਰਾਂ ਨੇ ਕਿਹਾ- 'ਸਰਜਰੀ ਦੀ ਲੋੜ ਨਹੀਂ'!

Wednesday, Feb 18, 2026 - 03:07 PM (IST)

ICU 'ਚ ਦਾਖਲ ਸਲੀਮ ਖ਼ਾਨ ਨੂੰ ਲੈ ਕੇ ਚੰਗੀ ਖ਼ਬਰ; ਡਾਕਟਰਾਂ ਨੇ ਕਿਹਾ- 'ਸਰਜਰੀ ਦੀ ਲੋੜ ਨਹੀਂ'!

ਮੁੰਬਈ - ਬਾਲੀਵੁੱਡ ਦੇ ਦਿੱਗਜ ਸਕ੍ਰੀਨਰਾਈਟਰ ਸਲੀਮ ਖ਼ਾਨ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਜਲੀਲ ਪਾਰਕਰ ਨੇ ਜਾਣਕਾਰੀ ਦਿੱਤੀ ਹੈ ਕਿ ਸਲੀਮ ਖ਼ਾਨ ਮਾਮੂਲੀ ਬ੍ਰੇਨ ਹੈਮਰੇਜ ਤੋਂ ਪੀੜਤ ਹਨ। ਹਾਲਾਂਕਿ ਡਾਕਟਰਾਂ ਮੁਤਾਬਕ ਸਲੀਮ ਖ਼ਾਨ ਦੇ ਦਿਮਾਗ 'ਚ ਹੋਇਆ ਇਹ ਹੈਮਰੇਜ ਬਹੁਤ ਮਾਮੂਲੀ ਹੈ, ਜਿਸ ਲਈ ਸਰਜਰੀ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਮੰਗਲਵਾਰ ਸਵੇਰੇ 8:30 ਵਜੇ ਪਰਿਵਾਰਕ ਡਾਕਟਰ ਸੰਦੀਪ ਚੋਪੜਾ ਵੱਲੋਂ ਐਮਰਜੈਂਸੀ 'ਚ ਲਿਆਂਦਾ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਤੁਰੰਤ ICU 'ਚ ਸ਼ਿਫਟ ਕਰ ਦਿੱਤਾ ਗਿਆ। 

ਇਸ ਦੌਰਾਨ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਸੀ, ਜਿਸ ਕਾਰਨ ਸੁਰੱਖਿਆ ਵਜੋਂ ਉਨ੍ਹਾਂ ਨੂੰ ਵੈਂਟੀਲੇਟਰ ਦੇ ਬੈਕਅੱਪ 'ਤੇ ਰੱਖਿਆ ਗਿਆ ਹੈ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਪਰ ਵਧੇਰੇ ਉਮਰ ਹੋਣ ਕਾਰਨ ਸਿਹਤ 'ਚ ਸੁਧਾਰ ਦੀ ਰਫ਼ਤਾਰ ਹੌਲੀ ਹੈ। ਹਸਪਤਾਲ 'ਚ ਉਨ੍ਹਾਂ ਦੀ 'ਡਿਜੀਟਲ ਸਬਟਰੈਕਸ਼ਨ ਐਂਜੀਓਗ੍ਰਾਫੀ' ਵੀ ਕੀਤੀ ਗਈ ਹੈ।

ਸਲੀਮ ਖ਼ਾਨ ਦਾ ਇਲਾਜ ਮਾਹਿਰ ਡਾਕਟਰਾਂ ਦੀ ਇਕ ਟੀਮ ਵੱਲੋਂ ਕੀਤਾ ਜਾ ਰਿਹਾ ਹੈ, ਜਿਸ 'ਚ ਡਾਕਟਰ ਵਿਨੈ ਚਵਾਨ (ਨਿਊਰੋਲੋਜਿਸਟ), ਡਾਕਟਰ ਅਜੀਤ ਮੇਨਨ (ਕਾਰਡੀਓਲੋਜਿਸਟ), ਡਾਕਟਰ ਨਿਤਿਨ ਡਾਂਗੇ (ਨਿਊਰੋਸਰਜਨ) ਅਤੇ ਡਾਕਟਰ ਬਿਨੀਤ ਆਹਲੂਵਾਲੀਆ ਸ਼ਾਮਲ ਹਨ।ਪਿਤਾ ਦੀ ਸਿਹਤ ਵਿਗੜਨ ਦੀ ਖ਼ਬਰ ਮਿਲਦਿਆਂ ਹੀ ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਮਡ ਆਈਲੈਂਡ 'ਚ ਚੱਲ ਰਹੀ ਆਪਣੀ ਸ਼ੂਟਿੰਗ ਛੱਡ ਕੇ ਤੁਰੰਤ ਹਸਪਤਾਲ ਪਹੁੰਚੇ। ਉਨ੍ਹਾਂ ਤੋਂ ਇਲਾਵਾ ਬੇਟੀਆਂ ਅਲਵੀਰਾ ਖ਼ਾਨ ਅਗਨੀਹੋਤਰੀ, ਅਰਪਿਤਾ ਖ਼ਾਨ ਅਤੇ ਜਵਾਈ ਆਯੂਸ਼ ਸ਼ਰਮਾ ਵੀ ਹਸਪਤਾਲ 'ਚ ਮੌਜੂਦ ਸਨ। ਰਿਪੋਰਟਾਂ ਮੁਤਾਬਕ, ਸਲੀਮ ਖ਼ਾਨ ਨੇ ਸਰੀਰ 'ਚ ਸੋਜ ਹੋਣ ਦੀ ਸ਼ਿਕਾਇਤ ਕੀਤੀ ਸੀ। ਫਿਲਹਾਲ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।


author

Sunaina

Content Editor

Related News