"ਓ ਰੋਮੀਓ" ਦਾ ਬਾਕਸ ਆਫਿਸ ''ਤੇ ਧਮਾਕਾ! ਸ਼ਾਹਿਦ ਕਪੂਰ ਦੀ ਫਿਲਮ ਨੇ 3 ਦਿਨਾਂ ''ਚ ਕਮਾਏ 30 ਕਰੋੜ

Monday, Feb 16, 2026 - 11:41 AM (IST)

"ਓ ਰੋਮੀਓ" ਦਾ ਬਾਕਸ ਆਫਿਸ ''ਤੇ ਧਮਾਕਾ! ਸ਼ਾਹਿਦ ਕਪੂਰ ਦੀ ਫਿਲਮ ਨੇ 3 ਦਿਨਾਂ ''ਚ ਕਮਾਏ 30 ਕਰੋੜ

ਮੁੰਬਈ (ਏਜੰਸੀ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ਾਹਿਦ ਕਪੂਰ ਦੀ ਨਵੀਂ ਫਿਲਮ 'ਓ ਰੋਮੀਓ' (O Romeo) ਨੇ ਬਾਕਸ ਆਫਿਸ 'ਤੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਵਿਸ਼ਾਲ ਭਾਰਦਵਾਜ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਭਾਰਤੀ ਬਾਜ਼ਾਰ ਵਿੱਚ ਆਪਣੇ ਪਹਿਲੇ ਤਿੰਨ ਦਿਨਾਂ (ਵੀਕੈਂਡ) ਦੌਰਾਨ 30 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਇਹ ਵੀ ਪੜ੍ਹੋ: ਸੰਗੀਤ ਜਗਤ 'ਚ ਪਸਰਿਆ ਮਾਤਮ; ਬ੍ਰੇਨ ਸਟ੍ਰੋਕ ਨੇ ਖੋਹ ਲਈ ਉੜੀਸਾ ਦੀ ਮਸ਼ਹੂਰ ਗਾਇਕਾ ਦੀ ਜਾਨ

ਕਮਾਈ ਦੇ ਅੰਕੜੇ 

ਬਾਕਸ ਆਫਿਸ ਟਰੈਕਰ 'ਸੈਕਨਿਲਕ' ਦੇ ਅੰਕੜਿਆਂ ਮੁਤਾਬਕ ਫਿਲਮ ਦੀ ਕਮਾਈ ਦੀ ਰਫਤਾਰ ਕੁਝ ਇਸ ਤਰ੍ਹਾਂ ਰਹੀ। 

  • ਪਹਿਲਾ ਦਿਨ (ਸ਼ੁੱਕਰਵਾਰ): 8.5 ਕਰੋੜ ਰੁਪਏ
  • ਦੂਜਾ ਦਿਨ (ਸ਼ਨੀਵਾਰ): 12.65 ਕਰੋੜ ਰੁਪਏ
  • ਤੀਜਾ ਦਿਨ (ਐਤਵਾਰ): 09 ਕਰੋੜ ਰੁਪਏ
  • ਕੁੱਲ ਕਮਾਈ: 30.15 ਕਰੋੜ ਰੁਪਏ (ਲਗਭਗ)

ਇਹ ਵੀ ਪੜ੍ਹੋ: ਜੇਲ੍ਹ ਦੀਆਂ ਸਲਾਖਾਂ ਪਿੱਛੇ 'ਕਾਮੇਡੀ ਕਿੰਗ'; ਕੀ ਅੱਜ ਮਿਲੇਗੀ ਰਾਜਪਾਲ ਯਾਦਵ ਨੂੰ ਰਾਹਤ?

ਸ਼ਾਹਿਦ-ਵਿਸ਼ਾਲ ਦੀ 'ਹਿੱਟ' ਜੋੜੀ

ਦੱਸ ਦੇਈਏ ਕਿ ਸ਼ਾਹਿਦ ਕਪੂਰ ਅਤੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਜੋੜੀ ਚੌਥੀ ਵਾਰ ਇਕੱਠੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਇਹ ਜੋੜੀ 'ਕਮੀਨੇ' (2009), 'ਹੈਦਰ' (2014) ਅਤੇ 'ਰੰਗੂਨ' (2017) ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਗਾਇਕ, ਸੋਸ਼ਲ ਮੀਡੀਆ 'ਤੇ ਤਸਵੀਰਾਂ ਹੋਈਆਂ ਵਾਇਰਲ

ਸਟਾਰ ਕਾਸਟ ਤੇ ਨਿਰਮਾਤਾ

ਸਾਜਿਦ ਨਾਡਿਆਡਵਾਲਾ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਦੇ ਨਾਲ ਤ੍ਰਿਪਤੀ ਡਿਮਰੀ ਮੁੱਖ ਭੂਮਿਕਾ ਵਿੱਚ ਹੈ। ਫਿਲਮ ਦੀ ਖਾਸ ਗੱਲ ਇਸ ਦੀ ਮਜ਼ਬੂਤ ਸਟਾਰ ਕਾਸਟ ਹੈ, ਜਿਸ ਵਿੱਚ ਨਾਨਾ ਪਾਟੇਕਰ, ਵਿਕਰਾਂਤ ਮੈਸੀ, ਤਮੰਨਾ ਭਾਟੀਆ, ਫਰੀਦਾ ਜਲਾਲ ਅਤੇ ਅਵਿਨਾਸ਼ ਤਿਵਾਰੀ ਵਰਗੇ ਦਿੱਗਜ ਕਲਾਕਾਰ ਸ਼ਾਮਲ ਹਨ। 13 ਫਰਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਮਾਈ ਦੇ ਅੰਕੜੇ ਹੋਰ ਵਧ ਸਕਦੇ ਹਨ।

ਇਹ ਵੀ ਪੜ੍ਹੋ: ਇਹ ਹੈ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ, ਜਿਸ ਨੂੰ ਬਣਨ ’ਚ ਲੱਗ ਗਏ ਸਨ 14 ਸਾਲ, ਕੀ ਤੁਹਾਨੂੰ ਪਤਾ ਹੈ ਨਾਂ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News