ਸਲੀਮ ਖਾਨ ਨੂੰ ਲੈ ਕੇ ਆਮਿਰ ਖਾਨ ਨੇ ਦਿੱਤੀ ਵੱਡੀ ਅਪਡੇਟ ! ਦੱਸਿਆ ਹੁਣ ਕਿਵੇਂ ਹੈ ਸਲਮਾਨ ਦੇ ਪਿਤਾ ਦੀ ਸਿਹਤ
Thursday, Feb 26, 2026 - 11:55 AM (IST)
ਮੁੰਬਈ (ਏਜੰਸੀ) : ਬਾਲੀਵੁੱਡ ਦੇ ਦਿੱਗਜ ਸਕ੍ਰੀਨ ਰਾਈਟਰ ਸਲੀਮ ਖਾਨ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਹਨ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਚਿੰਤਤ ਹਨ। ਹੁਣ ਸੁਪਰਸਟਾਰ ਆਮਿਰ ਖਾਨ ਨੇ ਉਨ੍ਹਾਂ ਦੀ ਸਿਹਤ ਬਾਰੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨਾਲ ਪ੍ਰਸ਼ੰਸਕਾਂ ਨੂੰ ਕੁਝ ਰਾਹਤ ਮਿਲੀ ਹੈ।
ICU 'ਚ ਹਨ ਸਲੀਮ ਖਾਨ
ਬੁੱਧਵਾਰ ਨੂੰ ਇੱਕ ਇਵੈਂਟ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਆਮਿਰ ਖਾਨ ਨੇ ਦੱਸਿਆ ਕਿ ਉਹ ਸਲੀਮ ਸਾਹਿਬ ਦਾ ਹਾਲ-ਚਾਲ ਜਾਣਨ ਹਸਪਤਾਲ ਗਏ ਸਨ। ਆਮਿਰ ਨੇ ਕਿਹਾ, "ਮੈਂ ਸਲੀਮ ਸਾਹਿਬ ਨੂੰ ਮਿਲਣ ਗਿਆ ਸੀ, ਅਸੀਂ ਸਭ ਦੁਆ ਕਰ ਰਹੇ ਹਾਂ ਕਿ ਉਹ ਜਲਦੀ ਠੀਕ ਹੋ ਜਾਣ। ਕਿਉਂਕਿ ਉਹ ICU ਵਿੱਚ ਸਨ, ਇਸ ਲਈ ਮੈਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਨਹੀਂ ਮਿਲ ਸਕਿਆ, ਪਰ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਸਮਾਂ ਬਿਤਾਇਆ।" ਆਮਿਰ ਮੁਤਾਬਕ, "ਸਲੀਮ ਖਾਨ ਦੀ ਬੇਟੀ ਅਲਵੀਰਾ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਸਿਹਤ ਵਿੱਚ ਹਰ ਰੋਜ਼ ਸੁਧਾਰ ਹੋ ਰਿਹਾ ਹੈ। ਅਸੀਂ ਸਾਰੇ ਪ੍ਰਾਰਥਨਾ ਕਰ ਰਹੇ ਹਾਂ ਕਿ ਉਹ ਜਲਦੀ ਘਰ ਵਾਪਸ ਆ ਜਾਣ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ।"
ਇਹ ਵੀ ਪੜ੍ਹੋ: ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਵਿਜੇ ਤੇ ਰਸ਼ਮਿਕਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ
ਕੀ ਹੋਇਆ ਸੀ ਸਲੀਮ ਖਾਨ ਨੂੰ?
90 ਸਾਲਾ ਸਲੀਮ ਖਾਨ ਨੂੰ 17 ਫਰਵਰੀ ਨੂੰ ਮਾਮੂਲੀ ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਡਾਕਟਰ ਜਲੀਲ ਪਾਰਕਰ ਨੇ ਸਪੱਸ਼ਟ ਕੀਤਾ ਹੈ ਕਿ, ਉਨ੍ਹਾਂ ਦੀ ਹਾਲਤ ਸਥਿਰ ਹੈ। ਕੋਈ ਸਰਜਰੀ ਨਹੀਂ ਕੀਤੀ ਗਈ, ਸਿਰਫ ਇੱਕ ਜ਼ਰੂਰੀ ਪ੍ਰਕਿਰਿਆ (Procedure) ਕੀਤੀ ਗਈ ਸੀ। ਹੈਮਰੇਜ ਬਹੁਤ ਮਾਮੂਲੀ ਸੀ, ਜਿਸ ਲਈ ਕਿਸੇ ਵੱਡੇ ਆਪ੍ਰੇਸ਼ਨ ਦੀ ਲੋੜ ਨਹੀਂ ਪਈ।
ਇਹ ਵੀ ਪੜ੍ਹੋ: ਸੰਜੈ ਲੀਲਾ ਭੰਸਾਲੀ ਨੂੰ ਆਇਆ ਹਾਰਟ ਅਟੈਕ ! ਜਾਣੋ ਅਸਲ ਸੱਚ
ਬਾਲੀਵੁੱਡ ਸਿਤਾਰਿਆਂ ਦਾ ਲੱਗਿਆ ਜਮਾਵੜਾ
ਸਲੀਮ ਖਾਨ ਦਾ ਹਾਲ ਜਾਣਨ ਲਈ ਹਸਪਤਾਲ ਵਿੱਚ ਫਿਲਮੀ ਹਸਤੀਆਂ ਦਾ ਆਉਣਾ-ਜਾਣਾ ਜਾਰੀ ਹੈ। ਹੁਣ ਤੱਕ ਜਾਵੇਦ ਅਖਤਰ, ਸੰਜੇ ਦੱਤ, ਸ਼ਿਲਪਾ ਸ਼ੈੱਟੀ, ਰਾਹੁਲ ਰਾਏ, ਸੰਗੀਤਾ ਬਿਜਲਾਨੀ ਅਤੇ ਅੰਮ੍ਰਿਤਾ ਅਰੋੜਾ ਵਰਗੇ ਕਈ ਸਿਤਾਰੇ ਖਾਨ ਪਰਿਵਾਰ ਨੂੰ ਮਿਲਣ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ: ਬ੍ਰੇਕਅੱਪ ਦਾ ਦਰਦ ਨਾ ਸਹਿ ਸਕੀ YouTuber, ਵਲੌਗਰ ਪ੍ਰੇਮੀ ਨਾਲ ਬਹਿਸ ਮਗਰੋਂ ਚੁੱਕ ਲਿਆ ਖੌਫਨਾਕ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਸੁਪਰਸਟਾਰ Singer ਨੂੰ ਐਂਬੂਲੈਂਸ 'ਚ ਆਏ 3 ਹਾਰਟ ਅਟੈਕ ! ਪੁੱਤ ਨੇ ਪਹਿਲੀ ਵਾਰ ਖੋਲ੍ਹੇ ਪਿਤਾ ਦੇ ਆਖ਼ਰੀ ਪਲਾਂ ਦੇ ਰਾਜ਼
