ਹਨੂੰਮਾਨ ਜਨਮ ਭੂਮੀ ਅੰਜਨਾਦ੍ਰੀ ’ਚ ‘ਜੈ ਹਨੂੰਮਾਨ’ ਦੀ ਸ਼ੁਰੂਆਤ

Tuesday, Feb 24, 2026 - 02:00 PM (IST)

ਹਨੂੰਮਾਨ ਜਨਮ ਭੂਮੀ ਅੰਜਨਾਦ੍ਰੀ ’ਚ ‘ਜੈ ਹਨੂੰਮਾਨ’ ਦੀ ਸ਼ੁਰੂਆਤ

ਮੁੰਬਈ- ਨੈਸ਼ਨਲ ਐਵਾਰਡ ਵਿਨਰ ਫ਼ਿਲਮਮੇਕਰ ਪ੍ਰਸ਼ਾਂਤ ਵਰਮਾ ਬਲਾਕਬਸਟਰ ਫ਼ਿਲਮ ‘ਹਨੂੰਮਾਨ’ ਦੇ ਸੀਕਵਲ ‘ਜੈ ਹਨੂੰਮਾਨ’ ਦੀ ਤਿਆਰੀ ਕਰ ਰਹੇ ਹਨ। ਇਹ ‘ਪ੍ਰਸ਼ਾਂਤ ਵਰਮਾ ਸਿਨੇਮੈਟਿਕ ਯੂਨੀਵਰਸ’ ਦਾ ਅਗਲਾ ਵੱਡਾ ਚੈਪਟਰ ਹੈ। ਇਸ ਨੂੰ ਮਾਈਥ੍ਰੀ ਮੂਵੀ ਮੇਕਰਸ ਵਰਗੇ ਵੱਡੇ ਬੈਨਰ ਹੇਠ ਬਹੁਤ ਵੱਡੇ ਲੈਵਲ ’ਤੇ ਬਣਾਇਆ ਜਾ ਰਿਹਾ ਹੈ ਅਤੇ ਟੀ-ਸੀਰੀਜ਼ ਇਸ ਨੂੰ ਪੇਸ਼ ਕਰ ਰਹੀ ਹੈ। ਨੈਸ਼ਨਲ ਐਵਾਰਡ ਵਿਨਰ ਰਿਸ਼ਭ ਸ਼ੈੱਟੀ ਇਸ ’ਚ ਲੀਡ ਰੋਲ ਨਿਭਾ ਰਹੇ ਹਨ, ਜੋ ਭਗਵਾਨ ਹਨੂੰਮਾਨ ਦੇ ਰੂਪ ’ਚ ਇਕ ਬਹੁਤ ਹੀ ਪਾਵਰਫੁੱਲ ਅਤੇ ਜ਼ਬਰਦਸਤ ਪ੍ਰਫਾਰਮੈਂਸ ਦੇਣ ਵਾਲੇ ਹਨ।

ਨੈਸ਼ਨਲ ਐਵਾਰਡ ਵਿਨਰਜ਼ ਦਾ ਜ਼ਬਰਦਸਤ ਸਾਥ ਇੰਡੀਅਨ ਸਿਨੇਮਾ ਦੇ ਕੁਝ ਸਭ ਤੋਂ ਵੱਡੇ ਨਾਵਾਂ ਨੂੰ ਇਕੱਠਾ ਲੈ ਕੇ ਆਇਆ ਹੈ, ਜਿਸ ਨੇ ‘ਜੈ ਹਨੂੰਮਾਨ’ ਨੂੰ ਦੇਸ਼ ਦੀਆਂ ਸਭ ਤੋਂ ਜ਼ਿਆਦਾ ਉਡੀਕੀਆਂ ਜਾਣ ਵਾਲੀਆਂ ਅਤੇ ਕ੍ਰੇਜ਼ੀ ਫ਼ਿਲਮਾਂ ’ਚੋਂ ਇਕ ਬਣਾ ਦਿੱਤਾ ਹੈ। ਪ੍ਰਸ਼ਾਂਤ ਵਰਮਾ ਬੋਲਡ ਅਤੇ ਨਵੀਂ ਤਰ੍ਹਾਂ ਦੀਆਂ ਕਹਾਣੀਆਂ ਲਈ ਜਾਣੇ ਜਾਂਦੇ ਹਨ, ਜਿੱਥੇ ਮੌਜੂਦਾ ਦੌਰ ਦੀਆਂ ਗੱਲਾਂ ਨੂੰ ਮਾਈਥੋਲੋਜੀ ਦੇ ਨਾਲ ਬਹੁਤ ਖੂਬਸੂਰਤੀ ਨਾਲ ਜੋੜਦੇ ਹਨ।

ਫ਼ਿਲਮ ਦੀ ਅੱਜ ਹੰਪੀ (ਵਿਜੈ ਨਗਰ) ਦੇ ਅੰਜਨਾਦ੍ਰੀ ਬੇੱਟਾ ’ਚ ਰਵਾਇਤੀ ਤੇ ਸ਼ਾਨਦਾਰ ਸਮਾਗਮ ਨਾਲ ਅਧਿਕਾਰਤ ਸ਼ੁਰੂਆਤ ਹੋਈ, ਇਹ ਉਹੀ ਪਵਿੱਤਰ ਜਗ੍ਹਾ ਹੈ, ਜਿਸ ਨੂੰ ਭਗਵਾਨ ਹਨੂੰਮਾਨ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਟੀ-ਸੀਰੀਜ਼ ਦੇ ਹੈੱਡ ਭੂਸ਼ਣ ਕੁਮਾਰ ਨੇ ਕਲੈਪਬੋਰਡ ਵਜਾਇਆ, ਜਦ ਕਿ ਅਨਿਲ ਥਡਾਨੀ ਨੇ ਪਹਿਲੇ ਸ਼ਾਟ ਲਈ ਕੈਮਰਾ ਰੋਲ ਕੀਤਾ, ਜਿਸ ਨੂੰ ‘ਹਨੂੰਮਾਨ’ ਸਟਾਰ ਤੇਜਾ ਸੱਜਾ ਨੇ ਡਾਇਰੈਕਟ ਕੀਤਾ। ਇਕ ਖ਼ਾਸ ਅੰਦਾਜ਼ ’ਚ ਅਨਿਲ ਥਡਾਨੀ, ਭੂਸ਼ਣ ਕੁਮਾਰ, ਨਵੀਨ ਯੇਰਨੇਨੀ ਅਤੇ ਰਵੀ ਸ਼ੰਕਰ ਨੇ ਮਿਲ ਕੇ ਫ਼ਿਲਮ ਦੀ ਸਕ੍ਰਿਪਟ ਡਾਇਰੈਕਟਰ ਪ੍ਰਸ਼ਾਂਤ ਵਰਮਾ ਨੂੰ ਸੌਂਪੀ। ਫ਼ਿਲਮ ਦਾ ਪ੍ਰੀ-ਪ੍ਰੋਡਕਸ਼ਨ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਇਸ ਦੀ ਰੈਗੂਲਰ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ।


author

cherry

Content Editor

Related News