ਆਸਕਰ ਜੇਤੂ ਦਿੱਗਜ ਫਿਲਮ ਨਿਰਮਾਤਾ ਫਰੈਡਰਿਕ ਵਾਈਜ਼ਮੈਨ ਦਾ 96 ਸਾਲ ਦੀ ਉਮਰ ''ਚ ਦੇਹਾਂਤ

Tuesday, Feb 17, 2026 - 11:16 AM (IST)

ਆਸਕਰ ਜੇਤੂ ਦਿੱਗਜ ਫਿਲਮ ਨਿਰਮਾਤਾ ਫਰੈਡਰਿਕ ਵਾਈਜ਼ਮੈਨ ਦਾ 96 ਸਾਲ ਦੀ ਉਮਰ ''ਚ ਦੇਹਾਂਤ

ਲਾਸ ਏਂਜਲਸ (ਏਜੰਸੀ) : ਦੁਨੀਆ ਦੇ ਮਸ਼ਹੂਰ ਦਸਤਾਵੇਜ਼ੀ ਫਿਲਮਕਾਰ (Documentarian) ਅਤੇ ਆਸਕਰ ਜੇਤੂ ਫਰੈਡਰਿਕ ਵਾਈਜ਼ਮੈਨ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾਂ ਨੇ ਸੋਮਵਾਰ ਨੂੰ 96 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਵੱਲੋਂ ਹੀ ਸਥਾਪਿਤ ਕੀਤੀ ਗਈ ਡਿਸਟਰੀਬਿਊਸ਼ਨ ਕੰਪਨੀ 'ਜ਼ਿਪੋਰਾਹ ਫਿਲਮਜ਼' ਨੇ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਹੋਟਲ ਦੇ ਕਮਰੇ 'ਚੋਂ ਮਿਲੀ ਮਸ਼ਹੂਰ ਪ੍ਰੋਡਿਊਸਰ ਦੀ ਲਾਸ਼, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

6 ਦਹਾਕਿਆਂ ਦਾ ਸ਼ਾਨਦਾਰ ਸਫ਼ਰ

ਫਰੈਡਰਿਕ ਨੇ ਲਗਭਗ 60 ਸਾਲਾਂ ਤੱਕ ਸਿਨੇਮਾ ਵਿਚ ਕੰਮ ਕੀਤੀ। ਉਨ੍ਹਾਂ ਨੇ ਮਨੁੱਖੀ ਤਜ਼ਰਬਿਆਂ ਅਤੇ ਸਮਾਜਿਕ ਸੰਸਥਾਵਾਂ 'ਤੇ ਅਧਾਰਿਤ ਅਜਿਹੀਆਂ ਫਿਲਮਾਂ ਬਣਾਈਆਂ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਰਹਿਣਗੀਆਂ। ਖਾਸ ਗੱਲ ਇਹ ਹੈ ਕਿ ਉਹ ਪਹਿਲਾਂ ਕਾਨੂੰਨ ਦੇ ਪ੍ਰੋਫੈਸਰ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਫਿਲਮ ਨਿਰਮਾਣ ਨੂੰ ਆਪਣਾ ਕਰੀਅਰ ਚੁਣਿਆ।

ਇਹ ਵੀ ਪੜ੍ਹੋ: ਵੱਡੀ ਖਬਰ; ਅਦਾਕਾਰਾ ਅਮੀਸ਼ਾ ਪਟੇਲ 'ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ ! ਅਦਾਲਤ ਨੇ ਜਾਰੀ ਕੀਤਾ ਗ਼ੈਰ-ਜ਼ਮਾਨਤੀ ਵਾਰੰਟ

ਪਹਿਲੀ ਹੀ ਫਿਲਮ ਨਾਲ ਮਚਾ ਦਿੱਤੀ ਸੀ ਹਲਚਲ

ਉਨ੍ਹਾਂ ਦੀ ਪਹਿਲੀ ਡਾਕੂਮੈਂਟਰੀ 'Titicut Follies' (1967) ਕਾਫੀ ਵਿਵਾਦਾਂ ਵਿੱਚ ਰਹੀ ਸੀ। ਇਸ ਫਿਲਮ ਵਿੱਚ ਇੱਕ ਹਸਪਤਾਲ ਦੀਆਂ ਭਿਆਨਕ ਸੱਚਾਈਆਂ ਨੂੰ ਦਿਖਾਇਆ ਗਿਆ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਸ 'ਤੇ ਕਈ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਫਰੈਡਰਿਕ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਸੱਚਾਈ ਨੂੰ ਪਰਦੇ 'ਤੇ ਲਿਆਉਂਦੇ ਰਹੇ।

ਇਹ ਵੀ ਪੜ੍ਹੋ: ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ, ਜਾਣੋ ਕਦੋਂ ਲੈਣਗੇ ਫੇਰੇ

96 ਸਾਲ ਦੀ ਉਮਰ 'ਚ ਵੀ ਜਾਰੀ ਸੀ ਜਜ਼ਬਾ

ਫਰੈਡਰਿਕ ਵਾਈਜ਼ਮੈਨ ਦਾ ਕੰਮ ਪ੍ਰਤੀ ਜਨੂੰਨ ਅਜਿਹਾ ਸੀ ਕਿ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਲਗਭਗ 50 ਡਾਕੂਮੈਂਟਰੀਆਂ ਬਣਾਈਆਂ। ਉਨ੍ਹਾਂ ਦੀ ਆਖਰੀ ਫਿਲਮ 'Menus Plaisirs -- Les Troisgros' ਸਾਲ 2023 ਵਿੱਚ ਵੈਨਿਸ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਹੋਈ ਸੀ। ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ "ਲਗਾਤਾਰ ਕੰਮ ਕਰਨਾ ਮੈਨੂੰ ਉਤਸ਼ਾਹਿਤ ਰੱਖਦਾ ਹੈ।"

ਇਹ ਵੀ ਪੜ੍ਹੋ: ਕਾਲਾ ਹਿਰਨ ਸ਼ਿਕਾਰ ਮਾਮਲਾ: ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ ! ਜੱਜ ਨੇ ਸੁਣਵਾਈ ਤੋਂ ਕੀਤਾ ਇਨਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News