ਕਾਮੇਡੀ ਸੀਰੀਜ਼ ‘ਡੂ ਯੂ ਵਾਨਾ ਪਾਰਟਨਰ’ ਦਾ ਟ੍ਰੇਲਰ ਜਾਰੀ
Saturday, Aug 30, 2025 - 10:57 AM (IST)

ਐਂਟਰਟੇਨਮੈਂਟ ਡੈਸਕ-ਪ੍ਰਾਈਮ ਵੀਡੀਓ ਨੇ ਹਿੰਦੀ ਕਾਮੇਡੀ-ਡ੍ਰਾਮਾ ਸੀਰੀਜ਼ ‘ਡੂ ਯੂ ਵਾਨਾ ਪਾਰਟਨਰ’ ਦਾ ਟ੍ਰੇਲਰ ਜਾਰੀ ਕੀਤਾ। ਇਸ ਦੌਰਾਨ ਅਭਿਨੇਤਰੀਆਂ ਤਮੰਨਾ ਭਾਟੀਆ, ਡਾਇਨਾ ਪੇਂਟੀ, ਸ਼ਵੇਤਾ ਤਿਵਾੜੀ, ਜਾਵੇਦ ਜਾਫਰੀ ਸਮੇਤ ਸੀਰੀਜ਼ ਨਾਲ ਜੁੜੇ ਹੋਰ ਕ੍ਰੂ ਮੈਂਬਰਾਂ ਨੇ ਵੀ ਹਿੱਸਾ ਲਿਆ। ਇਹ ਸੀਰੀਜ਼ ਧਰਮਾਟਿਕ ਐਂਟਰਟੇਨਮੈਂਟ ਦੇ ਬੈਨਰ ਹੇਠ ਬਣਾਈ ਗਈ ਹੈ, ਜਿਸ ਦੇ ਨਿਰਮਾਤਾ ਕਰਨ ਜੌਹਰ, ਅਦਾਰ ਪੂਨਾਵਾਲਾ ਅਤੇ ਅਪੂਰਵ ਮਹਿਤਾ ਹਨ।
ਸ਼ੋਮੇਨ ਮਿਸ਼ਰਾ ਅਤੇ ਅਰਚਿਤ ਕੁਮਾਰ ਕਾਰਜਕਾਰੀ ਨਿਰਮਾਤਾ ਹਨ। ਸੀਰੀਜ਼ ਦਾ ਨਿਰਦੇਸ਼ਨ ਕਾਲਿਨ ਡੀ. ਕੁਨਹਾ ਅਤੇ ਅਰਚਿਤ ਕੁਮਾਰ ਨੇ ਕੀਤਾ ਹੈ। ਕਹਾਣੀ ਨੰਦਿਨੀ ਗੁਪਤਾ, ਅਰਸ਼ ਵੋਰਾ ਅਤੇ ਮਿਥੁਨ ਗੰਗੋਪਾਧਿਆਏ ਨੇ ਲਿਖੀ ਹੈ। ਮੁੱਖ ਭੂਮਿਕਾਵਾਂ ਵਿਚ ਤਮੰਨਾ ਭਾਟੀਆ ਅਤੇ ਡਾਇਨਾ ਪੇਂਟੀ ਨਜ਼ਰ ਆਉਣਗੀਆਂ। ਇਨ੍ਹਾਂ ਦੇ ਨਾਲ ਹੀ ਜਾਵੇਦ ਜਾਫਰੀ, ਨਕੁਲ ਮਹਿਤਾ, ਸ਼ਵੇਤਾ ਤਿਵਾੜੀ, ਨੀਰਜ ਕਾਬੀ, ਸੂਫੀ ਮੋਤੀਵਾਲਾ ਅਤੇ ਰਣਵਿਜੇ ਸਿੰਘ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।