ਬ੍ਰੇਕਅੱਪ ਦਾ ਦਰਦ ਨਾ ਸਹਿ ਸਕੀ YouTuber, ਵਲੌਗਰ ਪ੍ਰੇਮੀ ਨਾਲ ਬਹਿਸ ਮਗਰੋਂ ਚੁੱਕ ਲਿਆ ਖੌਫਨਾਕ ਕਦਮ
Wednesday, Feb 25, 2026 - 01:22 PM (IST)
ਹੈਦਰਾਬਾਦ (ਏਜੰਸੀ) : ਸੋਸ਼ਲ ਮੀਡੀਆ ਦੀ ਦੁਨੀਆ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ ਵਿੱਚ ਇੱਕ ਨੌਜਵਾਨ ਮਹਿਲਾ YouTuber ਕੋਮਾਲੀ (21) ਨੇ ਕਥਿਤ ਤੌਰ 'ਤੇ ਇਸ਼ਕ ਵਿੱਚ ਮਿਲੀ ਹਾਰ ਤੋਂ ਬਾਅਦ ਮੌਤ ਨੂੰ ਗਲੇ ਲਗਾ ਲਿਆ। ਦੱਸਿਆ ਜਾ ਰਿਹਾ ਹੈ ਕਿ ਕੋਮਾਲੀ ਇੱਕ ਹੋਰ ਵਲੌਗਰ ਨਾਲ ਰਿਲੇਸ਼ਨਸ਼ਿਪ ਵਿੱਚ ਸੀ, ਪਰ ਇੱਕ ਸਾਲ ਪਹਿਲਾਂ ਹੋਏ ਬ੍ਰੇਕਅੱਪ ਤੋਂ ਬਾਅਦ ਉਹ ਲਗਾਤਾਰ ਮਾਨਸਿਕ ਤਣਾਅ ਵਿੱਚ ਸੀ।
ਇਹ ਵੀ ਪੜ੍ਹੋ: ਦੀਪਿਕਾ ਕੱਕੜ ਦੀ Health ਨੂੰ ਲੈ ਕੇ ਵੱਡੀ ਅਪਡੇਟ; ਪੇਟ 'ਚੋਂ ਕੱਢੀ ਗਈ 13mm ਦੀ ਗੰਢ
ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
ਪੁਲਸ ਅਨੁਸਾਰ ਵਿਸ਼ਾਖਾਪਟਨਮ ਦੀ ਰਹਿਣ ਵਾਲੀ ਕੋਮਾਲੀ ਮਣੀਕੋਂਡਾ ਸਥਿਤ ਚਿਤਰਪੁਰੀ ਕਲੋਨੀ ਵਿੱਚ ਆਪਣੇ ਚਾਚੇ ਦੇ ਘਰ ਰਹਿ ਰਹੀ ਸੀ। ਬੁੱਧਵਾਰ ਨੂੰ ਜਦੋਂ ਘਰ ਵਿੱਚ ਕੋਈ ਨਹੀਂ ਸੀ, ਤਾਂ ਉਸ ਨੇ ਸਾੜੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕੋਮਾਲੀ ਮੱਲਾਰੈੱਡੀ ਯੂਨੀਵਰਸਿਟੀ ਵਿੱਚ ਬੀ.ਐੱਸ.ਸੀ ਦੀ ਵਿਦਿਆਰਥਣ ਸੀ ਅਤੇ ਪਾਰਟ-ਟਾਈਮ ਯੂਟਿਊਬ ਵੀਡੀਓਜ਼ ਬਣਾਉਂਦੀ ਸੀ।

3 ਸਾਲ ਦਾ ਰਿਸ਼ਤਾ ਅਤੇ ਫਿਰ ਬ੍ਰੇਕਅੱਪ
ਜਾਣਕਾਰੀ ਮੁਤਾਬਕ ਕੋਮਾਲੀ ਦਾ ਸਾਫਟਵੇਅਰ ਇੰਜੀਨੀਅਰ ਅਤੇ ਮਸ਼ਹੂਰ YouTuber ਨਿਖਿਲ ਰੈੱਡੀ ਨਾਲ ਪਿਛਲੇ 3 ਸਾਲਾਂ ਤੋਂ ਪ੍ਰੇਮ ਸਬੰਧ ਸੀ। ਦੋਵੇਂ ਵਿਸ਼ਾਖਾਪਟਨਮ ਦੇ ਹੀ ਰਹਿਣ ਵਾਲੇ ਸਨ। ਪਰ ਇੱਕ ਸਾਲ ਪਹਿਲਾਂ ਕੁਝ ਮੱਤਭੇਦਾਂ ਕਾਰਨ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ। ਕੋਮਾਲੀ ਇਸ ਬ੍ਰੇਕਅੱਪ ਨੂੰ ਸਹਿਣ ਨਹੀਂ ਕਰ ਸਕੀ ਅਤੇ 6 ਮਹੀਨੇ ਪਹਿਲਾਂ ਵੀ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਧੀ ਨੇ ਖੁਦ ਨੂੰ ਮਾਰ ਲਈ ਗੋਲੀ, ਸਦਮੇ 'ਚ ਹਾਲੀਵੁੱਡ
ਆਖਰੀ ਫੋਨ ਕਾਲ ਅਤੇ ਵਾਇਰਲ ਵੀਡੀਓ
ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਨਿਖਿਲ ਨੇ ਕੋਮਾਲੀ ਨੂੰ ਫੋਨ ਕੀਤਾ ਸੀ, ਜਿਸ ਦੌਰਾਨ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ ਸੀ। ਕੋਮਾਲੀ ਨੇ ਹਾਲ ਹੀ ਵਿੱਚ ਆਪਣੀ 'ਤਿਰੁਮਾਲਾ ਪੈਦਲ ਯਾਤਰਾ' ਦੀ ਇੱਕ ਵੀਡੀਓ ਸਾਂਝੀ ਕੀਤੀ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਉਸਦੀ ਆਖਰੀ ਪੋਸਟ ਹੋਵੇਗੀ।
ਪੁਲਸ ਦੀ ਕਾਰਵਾਈ
ਰਾਏਦੁਰਗਮ ਪੁਲਸ ਨੇ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਨਿਖਿਲ ਰੈੱਡੀ, ਕੋਮਾਲੀ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
