ਹਿੰਦੂ ਦੇਵੀ-ਦੇਵਤਿਆਂ ''ਤੇ ਇਤਰਾਜ਼ਯੋਗ ਟਿੱਪਣੀ ਕਰਨੀ ਪਈ ਭਾਰੀ, Youtuber ਖ਼ਿਲਾਫ਼ ''ਲੁੱਕਆਊਟ ਨੋਟਿਸ'' ਜਾਰੀ

Thursday, Feb 26, 2026 - 04:11 PM (IST)

ਹਿੰਦੂ ਦੇਵੀ-ਦੇਵਤਿਆਂ ''ਤੇ ਇਤਰਾਜ਼ਯੋਗ ਟਿੱਪਣੀ ਕਰਨੀ ਪਈ ਭਾਰੀ, Youtuber ਖ਼ਿਲਾਫ਼ ''ਲੁੱਕਆਊਟ ਨੋਟਿਸ'' ਜਾਰੀ

ਹੈਦਰਾਬਾਦ (ਏਜੰਸੀ) : ਹਿੰਦੂ ਦੇਵੀ-ਦੇਵਤਿਆਂ ਅਤੇ ਸੱਭਿਆਚਾਰ ਵਿਰੁੱਧ ਕਥਿਤ ਤੌਰ 'ਤੇ ਭੱਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਵਿੱਚ ਯੂਟਿਊਬਰ ਅਨਵੇਸ਼ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਹੈਦਰਾਬਾਦ ਪੁਲਸ ਨੇ ਅਨਵੇਸ਼ ਵਿਰੁੱਧ 'ਲੁੱਕਆਊਟ ਨੋਟਿਸ' ਜਾਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਨਵੇਸ਼ ਇਸ ਸਮੇਂ ਭਾਰਤ ਤੋਂ ਬਾਹਰ ਹੈ, ਜਿਸ ਕਾਰਨ ਪੁਲਸ ਨੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਆਖ਼ਿਰ ਹੋ ਹੀ ਗਿਆ 'VIROSH' ਦਾ ਵਿਆਹ! ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਬਣੇ 'ਪਤੀ-ਪਤਨੀ'

ਕੀ ਹੈ ਪੂਰਾ ਮਾਮਲਾ?

ਯੂਟਿਊਬ 'ਤੇ 'ਪ੍ਰਪੰਚ ਯਾਤਰੀਕੁਡੂ' (Prapancha Yatrikudu) ਦੇ ਨਾਂ ਨਾਲ ਮਸ਼ਹੂਰ ਅਨਵੇਸ਼ ਵਿਰੁੱਧ ਪਿਛਲੇ ਸਾਲ ਦਸੰਬਰ ਵਿੱਚ ਪੰਜਾਗੁੱਟਾ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਹ ਸ਼ਿਕਾਇਤ ਅਦਾਕਾਰਾ ਅਤੇ ਭਾਜਪਾ ਆਗੂ ਕਰਾਟੇ ਕਲਿਆਣੀ ਵੱਲੋਂ ਦਰਜ ਕਰਵਾਈ ਗਈ ਸੀ।

ਇਹ ਵੀ ਪੜ੍ਹੋ : ਰਿਲੀਜ਼ ਤੋਂ ਇਕ ਦਿਨ ਪਹਿਲਾਂ  'The Kerala Story 2' ਦੀ ਰਿਲੀਜ਼ 'ਤੇ ਹਾਈਕੋਰਟ ਨੇ ਲਾਈ ਰੋਕ

ਲਗਾਏ ਗਏ ਗੰਭੀਰ ਦੋਸ਼

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਅਨਵੇਸ਼ ਨੇ ਆਪਣੇ ਵੀਡੀਓਜ਼ ਰਾਹੀਂ ਹਿੰਦੂ ਦੇਵੀ-ਦੇਵਤਿਆਂ, ਹਿੰਦੂ ਸਮਾਜ ਅਤੇ ਸੱਭਿਆਚਾਰ ਵਿਰੁੱਧ ਲਗਾਤਾਰ ਅਪਮਾਨਜਨਕ ਅਤੇ ਭੜਕਾਊ ਟਿੱਪਣੀਆਂ ਕੀਤੀਆਂ ਹਨ। ਦੋਸ਼ ਲਗਾਇਆ ਗਿਆ ਹੈ ਕਿ ਯੂਟਿਊਬਰ ਨੇ ਜਾਣਬੁੱਝ ਕੇ ਅਜਿਹਾ ਕੰਟੈਂਟ ਤਿਆਰ ਕੀਤਾ ਤਾਂ ਜੋ ਫਿਰਕੂ ਨਫ਼ਰਤ ਪੈਦਾ ਕੀਤੀ ਜਾ ਸਕੇ ਅਤੇ ਹਿੰਸਾ ਨੂੰ ਹਵਾ ਦਿੱਤੀ ਜਾ ਸਕੇ।

ਇਹ ਵੀ ਪੜ੍ਹੋ: ਕੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨਗੇ ਬੱਬੂ ਮਾਨ ? KS ਮੱਖਣ ਦੇ ਬਿਆਨ 'ਤੇ 'ਮਾਨ' ਦਾ ਵੱਡਾ ਖੁਲਾਸਾ

ਪੁਲਸ ਦੀ ਕਾਰਵਾਈ

ਪੁਲਿਸ ਅਧਿਕਾਰੀਆਂ ਮੁਤਾਬਕ ਅਨਵੇਸ਼ ਦੇਸ਼ ਤੋਂ ਬਾਹਰ ਹੋਣ ਕਾਰਨ ਜਾਂਚ ਵਿੱਚ ਸ਼ਾਮਲ ਨਹੀਂ ਹੋ ਰਿਹਾ ਸੀ। ਹੁਣ ਲੁੱਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ, ਉਸ ਦੇ ਭਾਰਤ ਪਰਤਦੇ ਹੀ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਪੁਲਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਧਾਰਮਿਕ ਸਦਭਾਵਨਾ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਮਸ਼ਹੂਰ YouTuber ਦੀ ਮੌਤ ਪਿੱਛੋਂ ਮਾਂ ਨੂੰ ਮਿਲਿਆ ਆਖ਼ਰੀ ਮੈਸੇਜ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News