ਐਮਾਜ਼ੋਨ ਐੱਮ.ਐਕਸ. ਪਲੇਅਰ ਨੇ ਕੀਤਾ ‘ਸੰਕਲਪ’ ਦਾ ਟ੍ਰੇਲਰ ਰਿਲੀਜ਼
Friday, Mar 06, 2026 - 10:01 AM (IST)
ਮੁੰਬਈ- ਐਮਾਜ਼ੋਨ ਐੱਮ.ਐਕਸ. ਪਲੇਅਰ ਨੇ ਸਮਾਜਿਕ-ਰਾਜਨੀਤਿਕ ਥ੍ਰਿਲਰ ਸੀਰੀਜ਼ ‘ਸੰਕਲਪ’ ਦਾ ਟ੍ਰੇਲਰ ਲਾਂਚ ਕੀਤਾ। ਇਸ ਸੀਰੀਜ਼ ਨਾਲ ਦਿੱਗਜ ਅਦਾਕਾਰ ਨਾਨਾ ਪਾਟੇਕਰ ਮਚ-ਅਵੇਟਿਡ ਡੈਬਿਊ ਕਰ ਰਹੇ ਹਨ। ਪ੍ਰਾਚੀਨ ਚਾਣਕਿਆ–ਚੰਦਰਗੁਪਤ ਦੀਆਂ ਕਥਾਵਾਂ ਤੋਂ ਪ੍ਰੇਰਿਤ ਇਹ ਸੀਰੀਜ਼ ਆਧੁਨਿਕ ਭਾਰਤ ਦੇ ਸੰਦਰਭ ’ਚ ਰਾਜਨੀਤਿਕ ਰਣਨੀਤੀ ਨੂੰ ਨਵੇਂ ਅੰਦਾਜ਼ ’ਚ ਪੇਸ਼ ਕਰਦੀ ਹੈ।
ਟ੍ਰੇਲਰ ਦਰਸ਼ਕਾਂ ਨੂੰ ਅਜਿਹੇ ਸੰਸਾਰ ਦੀ ਝਲਕ ਦਿੰਦਾ ਹੈ, ਜੋ ਤਿੰਨ ਸ਼ਕਤੀਆਂ ‘ਸੰਸਕਾਰ, ਸੱਤਾ ਅਤੇ ਸਮਰਪਣ’ ਨਾਲ ਸੰਚਾਲਿਤ ਹੁੰਦਾ ਹੈ। ਸੀਰੀਜ਼ ’ਚ ਸੰਜੇ ਕਪੂਰ, ਮੁਹੰਮਦ ਜ਼ੀਸ਼ਾਨ ਅਯੂਬ, ਨੀਰਜ ਕਾਬੀ, ਕੁਬਰਾ ਸੈਤ ਅਤੇ ਕ੍ਰਾਂਤੀ ਪ੍ਰਕਾਸ਼ ਝਾਅ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਜੀਓ ਸਟੂਡੀਓਜ਼ ਲਈ ਜਯੋਤੀ ਦੇਸ਼ਪਾਂਡੇ ਅਤੇ ਪੀ.ਜੇ.ਪੀ. ਫਿਲਮਜ਼ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਦਿਸ਼ਾ ਝਾਅ ਦੁਆਰਾ ਪ੍ਰੋਡਿਊਸ ਕੀਤੀ ਗਈ ‘ਸੰਕਲਪ’ ਦਾ ਪ੍ਰੀਮੀਅਰ 11 ਮਾਰਚ ਨੂੰ ਵਿਸ਼ੇਸ਼ ਤੌਰ ’ਤੇ ਐਮਾਜ਼ੋਨ ਐੱਮ.ਐਕਸ. ਪਲੇਅਰ ’ਤੇ ਹੋਵੇਗਾ।
