ਆਖ਼ਿਰ ਹੋ ਹੀ ਗਿਆ ''VIROSH'' ਦਾ ਵਿਆਹ! ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਬਣੇ ''ਪਤੀ-ਪਤਨੀ''
Thursday, Feb 26, 2026 - 03:54 PM (IST)
ਮੁੰਬਈ (ਏਜੰਸੀ) : ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਅਤੇ ਨੈਸ਼ਨਲ ਕਰਸ਼ ਰਸ਼ਮਿਕਾ ਮੰਦਾਨਾ ਦੇ ਰਿਸ਼ਤੇ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ ਅਟਕਲਾਂ 'ਤੇ ਅੱਜ ਵਿਰਾਮ ਲੱਗ ਗਿਆ ਹੈ। ਇਹ ਜੋੜੀ ਅੱਜ ਅਧਿਕਾਰਤ ਤੌਰ 'ਤੇ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਰਾਜਸਥਾਨ ਦੇ ਉਦੈਪੁਰ ਸਥਿਤ 'ਮੇਮੈਂਟੋਸ ਬਾਈ ਆਈ. ਟੀ. ਸੀ. ਹੋਟਲਜ਼' ਇੱਕ ਨਿੱਜੀ ਪਰ ਸ਼ਾਨਦਾਰ ਸਮਾਗਮ ਵਿੱਚ ਦੋਵਾਂ ਨੇ ਫੇਰੇ ਲਏ।
ਇਹ ਵੀ ਪੜ੍ਹੋ : ਰਿਲੀਜ਼ ਤੋਂ ਇਕ ਦਿਨ ਪਹਿਲਾਂ 'The Kerala Story 2' ਦੀ ਰਿਲੀਜ਼ 'ਤੇ ਹਾਈਕੋਰਟ ਨੇ ਲਾਈ ਰੋਕ
ਮੀਡੀਆ ਨੂੰ ਵੰਡੀਆਂ ਮਿਠਾਈਆਂ
ਵਿਆਹ ਤੋਂ ਤੁਰੰਤ ਬਾਅਦ ਦੋਵਾਂ ਪਰਿਵਾਰਾਂ ਵੱਲੋਂ ਹੋਟਲ ਦੇ ਬਾਹਰ ਮੌਜੂਦ ਮੀਡੀਆ ਕਰਮੀਆਂ ਨੂੰ ਮਿਠਾਈਆਂ ਵੰਡ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ਵਿੱਚ ਸਿਰਫ਼ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਫਿਲਮ ਇੰਡਸਟਰੀ ਦੇ ਕੁਝ ਖਾਸ ਦੋਸਤਾਂ ਨੇ ਹੀ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: ਕੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨਗੇ ਬੱਬੂ ਮਾਨ ? KS ਮੱਖਣ ਦੇ ਬਿਆਨ 'ਤੇ 'ਮਾਨ' ਦਾ ਵੱਡਾ ਖੁਲਾਸਾ
ਫੈਨਜ਼ ਵੱਲੋਂ ਦਿੱਤਾ ਨਾਂ ਬਣਿਆ ਵਿਆਹ ਦੀ ਪਛਾਣ - 'The Wedding of VIROSH'
ਵਿਜੇ ਅਤੇ ਰਸ਼ਮਿਕਾ ਨੇ ਆਪਣੇ ਵਿਆਹ ਨੂੰ ਇੱਕ ਖਾਸ ਨਾਂ ਦਿੱਤਾ ਹੈ— 'VIROSH' (ਵਿਰੋਸ਼)। ਜੋੜੇ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਇਹ ਨਾਂ ਉਨ੍ਹਾਂ ਨੇ ਖੁਦ ਨਹੀਂ ਚੁਣਿਆ, ਸਗੋਂ ਸਾਲਾਂ ਪਹਿਲਾਂ ਉਨ੍ਹਾਂ ਦੇ ਚਾਹੁਣ ਵਾਲਿਆਂ (Fans) ਨੇ ਦੋਵਾਂ ਦੇ ਨਾਵਾਂ ਨੂੰ ਮਿਲਾ ਕੇ ਦਿੱਤਾ ਸੀ। ਉਨ੍ਹਾਂ ਲਿਖਿਆ, "ਤੁਸੀਂ ਸਾਨੂੰ ਬਹੁਤ ਪਿਆਰ ਨਾਲ ਇੱਕ ਨਾਂ ਦਿੱਤਾ ਸੀ— ਵਿਰੋਸ਼। ਅੱਜ ਅਸੀਂ ਆਪਣੇ ਇਸ ਮਿਲਣ ਨੂੰ ਤੁਹਾਡੇ ਸਨਮਾਨ ਵਿੱਚ ਇਹੀ ਨਾਂ ਦੇ ਰਹੇ ਹਾਂ।"
ਇਹ ਵੀ ਪੜ੍ਹੋ: ਮਸ਼ਹੂਰ YouTuber ਦੀ ਮੌਤ ਪਿੱਛੋਂ ਮਾਂ ਨੂੰ ਮਿਲਿਆ ਆਖ਼ਰੀ ਮੈਸੇਜ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
