Are You Excited ? ਇਸ ਦਿਨ ਰਿਲੀਜ਼ ਹੋਵੇਗਾ 'ਧੁਰੰਦਰ 2' ਦਾ ਟ੍ਰੇਲਰ, ਨੋਟ ਕਰ ਲਓ ਤਰੀਕ ਤੇ ਸਮਾਂ
Friday, Mar 06, 2026 - 02:04 PM (IST)
ਮੁੰਬਈ (ਏਜੰਸੀ) : ਸਾਲ 2025 ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ 'ਧੁਰੰਦਰ' ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਫਿਲਮ ਦੇ ਦੂਜੇ ਭਾਗ 'ਧੁਰੰਦਰ: ਦਿ ਰਿਵੈਂਜ' ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਮੇਕਰਸ ਨੇ ਅਧਿਕਾਰਤ ਐਲਾਨ ਕਰ ਦਿੱਤਾ ਹੈ ਕਿ ਫਿਲਮ ਦਾ ਧਮਾਕੇਦਾਰ ਟ੍ਰੇਲਰ 7 ਮਾਰਚ (ਸ਼ਨੀਵਾਰ) ਨੂੰ ਸਵੇਰੇ 11:01 ਵਜੇ ਰਿਲੀਜ਼ ਕੀਤਾ ਜਾਵੇਗਾ।
ਰਣਵੀਰ ਸਿੰਘ ਨੇ ਵਧਾਇਆ ਪ੍ਰਸ਼ੰਸਕਾਂ ਦਾ ਉਤਸ਼ਾਹ
ਫਿਲਮ ਦੇ ਮੁੱਖ ਅਦਾਕਾਰ ਰਣਵੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਦਿਲਚਸਪ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ, "ਤਿਆਰ ਹੋ ਜਾਓ! ਟ੍ਰੇਲਰ ਕੱਲ੍ਹ 7 ਮਾਰਚ ਨੂੰ ਸਵੇਰੇ 11:01 ਵਜੇ ਆ ਰਿਹਾ ਹੈ। 'ਧੁਰੰਦਰ: ਦਿ ਰਿਵੈਂਜ' 19 ਮਾਰਚ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ।"

ਪਿਛਲੇ ਸਾਲ ਤੋੜੇ ਸਨ ਕਮਾਈ ਦੇ ਸਾਰੇ ਰਿਕਾਰਡ
ਦੱਸ ਦੇਈਏ ਕਿ 'ਧੁਰੰਦਰ' ਦਾ ਪਹਿਲਾ ਭਾਗ 5 ਦਸੰਬਰ 2025 ਨੂੰ ਰਿਲੀਜ਼ ਹੋਇਆ ਸੀ, ਜਿਸ ਨੇ ਬਾਕਸ ਆਫਿਸ ਦੇ ਸਾਰੇ ਪੁਰਾਣੇ ਰਿਕਾਰਡ ਚਕਨਾਚੂਰ ਕਰ ਦਿੱਤੇ ਸਨ। ਇਸ ਫਿਲਮ ਨੇ 'ਪੁਸ਼ਪਾ 2: ਦਿ ਰੂਲ' ਨੂੰ ਪਛਾੜ ਕੇ ਹਿੰਦੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਹੁਣ ਦਰਸ਼ਕਾਂ ਨੂੰ ਉਮੀਦ ਹੈ ਕਿ ਦੂਜਾ ਭਾਗ ਵੀ ਇਤਿਹਾਸ ਰਚੇਗਾ।
ਇਹ ਵੀ ਪੜ੍ਹੋ: 'ਮੇਰੇ ਨਾਲ ਹੋਈ ਰੇਪ ਦੀ ਕੋਸ਼ਿਸ਼' ! 'ਧੁਰੰਦਰ' ਅਦਾਕਾਰਾ ਦਾ ਵੱਡਾ ਖੁਲਾਸਾ
ਦਿੱਗਜ ਸਿਤਾਰਿਆਂ ਨਾਲ ਸਜੀ ਹੈ ਫਿਲਮ
ਆਦਿਤਿਆ ਧਾਰ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਰਣਵੀਰ ਸਿੰਘ ਤੋਂ ਇਲਾਵਾ ਸੰਜੇ ਦੱਤ, ਅਰਜੁਨ ਰਾਮਪਾਲ ਅਤੇ ਆਰ. ਮਾਧਵਨ ਵਰਗੇ ਵੱਡੇ ਸਿਤਾਰੇ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਪਹਿਲੇ ਭਾਗ ਵਿੱਚ ਅਕਸ਼ੈ ਖੰਨਾ ਨੇ ਪਾਕਿਸਤਾਨੀ ਗੈਂਗਸਟਰ 'ਰਹਿਮਾਨ ਡਕੈਤ' ਦੇ ਰੂਪ ਵਿੱਚ ਆਪਣੀ ਅਦਾਕਾਰੀ ਨਾਲ ਸਭ ਨੂੰ ਕੰਬਾ ਦਿੱਤਾ ਸੀ।
ਇਹ ਵੀ ਪੜ੍ਹੋ: 'ਜੋ ਕਰਨਾ ਕਰ ਲਓ, ਪੈਸੇ ਨਹੀਂ ਮਿਲਣਗੇ...'; ਮਸ਼ਹੂਰ ਅਦਾਕਾਰਾ ਨਾਲ ਹੋਈ 47 ਲੱਖ ਦੀ ਠੱਗੀ !
ਈਦ ਅਤੇ ਗੁੜੀ ਪੜਵਾ 'ਤੇ ਹੋਵੇਗਾ ਧਮਾਕਾ
ਜਿਓ ਸਟੂਡੀਓਜ਼ ਅਤੇ B62 ਸਟੂਡੀਓਜ਼ ਦੁਆਰਾ ਨਿਰਮਿਤ ਇਹ ਫਿਲਮ 19 ਮਾਰਚ 2026 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਹ ਫਿਲਮ ਈਦ, ਗੁੜੀ ਪੜਵਾ ਅਤੇ ਉਗਾਦੀ ਦੇ ਤਿਉਹਾਰਾਂ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਦਸਤਕ ਦੇਵੇਗੀ, ਜਿਸ ਦਾ ਫਾਇਦਾ ਇਸ ਦੀ ਕਮਾਈ ਨੂੰ ਮਿਲਣਾ ਤੈਅ ਹੈ।
ਇਹ ਵੀ ਪੜ੍ਹੋ: 'ਜੋ ਕਰਨਾ ਕਰ ਲਓ, ਪੈਸੇ ਨਹੀਂ ਮਿਲਣਗੇ...'; ਮਸ਼ਹੂਰ ਅਦਾਕਾਰਾ ਨਾਲ ਹੋਈ 47 ਲੱਖ ਦੀ ਠੱਗੀ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
