''ਉਹ ਮੈਨੂੰ ਮਾਰ ਦੇਣਗੇ..!'', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ ਨੂੰ ਸਤਾਉਣ ਲੱਗਾ ਡਰ
Tuesday, Mar 03, 2026 - 03:44 PM (IST)
ਮੁੰਬਈ : 'ਸੈਕਰਡ ਗੇਮਜ਼' ਫੇਮ ਅਤੇ ਈਰਾਨੀ ਮੂਲ ਦੀ ਬਾਲੀਵੁੱਡ ਅਦਾਕਾਰਾ ਐਲਨਾਜ਼ ਨੌਰੋਜ਼ੀ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਐਲਨਾਜ਼ ਨੇ ਦੱਸਿਆ ਕਿ ਇਸ ਵੇਲੇ ਉਸ ਦੀ ਜਾਨ ਨੂੰ ਗੰਭੀਰ ਖਤਰਾ ਹੈ ਅਤੇ ਜੇਕਰ ਉਹ ਆਪਣੇ ਦੇਸ਼ ਈਰਾਨ ਵਾਪਸ ਜਾਂਦੀ ਹੈ, ਤਾਂ ਉਸ ਦਾ ਕਤਲ ਕੀਤਾ ਜਾ ਸਕਦਾ ਹੈ। ਦਰਅਸਲ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਐਲਨਾਜ਼ ਨੇ ਈਰਾਨ ਦੇ ਸੁਪਰੀਮ ਲੀਡਰ ਖ਼ਾਮੇਨੇਈ ਦੀ ਮੌਤ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, ਕੰਮ ਤੋਂ ਲਿਆ ਬ੍ਰੇਕ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ
ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ ਕਿ ਜਿਸ ਖ਼ਬਰ ਦਾ ਈਰਾਨੀ ਲੋਕ ਪਿਛਲੇ 47 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ, ਉਹ ਆਖਰਕਾਰ ਮਿਲ ਗਈ ਹੈ। ਇੰਨਾ ਹੀ ਨਹੀਂ, ਅਦਾਕਾਰਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਉਹ ਖੁਸ਼ੀ ਵਿੱਚ ਨੱਚਦੀ ਨਜ਼ਰ ਆ ਰਹੀ ਹੈ ਅਤੇ ਉਸ ਨੇ ਖਾਮੇਨੇਈ ਨੂੰ ਇੱਕ 'ਤਾਨਾਸ਼ਾਹ' (Dictator) ਕਰਾਰ ਦਿੱਤਾ। ਇਸ ਕਾਰਨ ਉਹ ਹੁਣ ਈਰਾਨੀ ਸ਼ਾਸਨ ਦੇ ਨਿਸ਼ਾਨੇ 'ਤੇ ਹੈ। ਐਲਨਾਜ਼ ਨੇ ਦੱਸਿਆ ਕਿ ਉਹ 8 ਸਾਲ ਦੀ ਉਮਰ ਤੱਕ ਤੇਹਰਾਨ ਵਿੱਚ ਰਹੀ ਸੀ, ਜਿਸ ਤੋਂ ਬਾਅਦ ਉਸਦਾ ਪਰਿਵਾਰ ਜਰਮਨੀ ਚਲਾ ਗਿਆ। ਉੱਥੇ ਉਨ੍ਹਾਂ ਨੂੰ ਕਈ ਸਾਲ ਰਿਫਿਊਜੀ ਕੈਂਪ ਵਿੱਚ ਗੁਜ਼ਾਰਨੇ ਪਏ। ਅੱਜ ਭਾਵੇਂ ਉਹ ਭਾਰਤ ਵਿੱਚ ਰਹਿ ਰਹੀ ਹੈ, ਪਰ ਉਸਦੇ ਕਈ ਰਿਸ਼ਤੇਦਾਰ ਅਜੇ ਵੀ ਈਰਾਨ ਵਿੱਚ ਹਨ। ਉਸ ਨੇ ਦਰਦ ਸਾਂਝਾ ਕਰਦਿਆਂ ਕਿਹਾ ਕਿ ਉਸ ਨੂੰ ਆਪਣੇ ਦੇਸ਼ ਵਿੱਚ ਪੈਰ ਰੱਖਣ ਤੱਕ ਦੀ ਇਜਾਜ਼ਤ ਨਹੀਂ ਹੈ।
"ਮੈਂ ਦੇਸ਼ ਦੇ ਨਹੀਂ, ਮੌਜੂਦਾ ਸ਼ਾਸਨ ਦੇ ਖਿਲਾਫ਼ ਹਾਂ"
ਇੱਕ ਇੰਟਰਵਿਊ ਦੌਰਾਨ ਐਲਨਾਜ਼ ਨੇ ਆਪਣਾ ਪੱਖ ਸਪੱਸ਼ਟ ਕਰਦੇ ਹੋਏ ਕਿਹਾ, "ਈਰਾਨ ਦੇ ਲੋਕਾਂ ਅਤੇ ਉੱਥੋਂ ਦੇ ਇਸਲਾਮਿਕ ਰਿਪਬਲਿਕ ਸ਼ਾਸਨ ਵਿੱਚ ਫਰਕ ਕਰਨਾ ਜ਼ਰੂਰੀ ਹੈ। ਈਰਾਨੀ ਲੋਕ ਪੜ੍ਹੇ-ਲਿਖੇ ਤੇ ਸਮਝਦਾਰ ਹਨ, ਪਰ ਮੌਜੂਦਾ ਸਰਕਾਰ ਦੀਆਂ ਮਾਨਤਾਵਾਂ ਵੱਖਰੀਆਂ ਹਨ। ਜਦੋਂ ਤੱਕ ਇਹ ਸਰਕਾਰ ਸੱਤਾ ਵਿੱਚ ਹੈ, ਮੈਂ ਆਪਣੇ ਘਰ ਵਾਪਸ ਨਹੀਂ ਜਾ ਸਕਦੀ।" ਐਲਨਾਜ਼ ਨੇ ਕਿਹਾ ਕਿ ਈਰਾਨ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ। ਉਸ ਨੇ 'ਸਾਈਪ੍ਰਸ ਦਾ ਗ੍ਰੇਟ' ਅਤੇ 'ਸ਼ਾਹ ਮੁਹੰਮਦ ਰਜ਼ਾ ਪਹਿਲਵੀ' ਦੇ ਦੌਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਸਮੇਂ ਈਰਾਨ ਦੇ ਅਮਰੀਕਾ ਅਤੇ ਇਜ਼ਰਾਈਲ ਨਾਲ ਬਹੁਤ ਚੰਗੇ ਸਬੰਧ ਸਨ। ਉਸ ਨੇ ਦੋਸ਼ ਲਾਇਆ ਕਿ ਮੌਜੂਦਾ ਸ਼ਾਸਨ ਨਾ ਸਿਰਫ਼ ਦੂਜੇ ਦੇਸ਼ਾਂ ਨੂੰ ਨਕਸ਼ੇ ਤੋਂ ਮਿਟਾਉਣ ਦੀ ਗੱਲ ਕਰਦਾ ਹੈ, ਸਗੋਂ ਆਪਣੇ ਹੀ ਦੇਸ਼ ਦੇ ਨਿਰਦੋਸ਼ ਪ੍ਰਦਰਸ਼ਨਕਾਰੀਆਂ ਦਾ ਕਤਲ ਵੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਜੰਗ ਦੌਰਾਨ ਦੁਬਈ 'ਚ ਫ਼ਸੇ ਹਨੀ ਸਿੰਘ ! ਸਾਹਮਣੇ ਆਈ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
