ਸ਼ਾਹਰੁਖ-ਸਲਮਾਨ ਦੀ ਮੌਤ ਦੀ ਭਵਿੱਖਬਾਣੀ ਕਰਨ ਵਾਲੇ ਜੋਤਸ਼ੀ ''ਤੇ ਭੜਕੀ ਸੁਚਿਤਰਾ, ਕਿਹਾ- ਇਨ੍ਹਾਂ ਨੂੰ...
Tuesday, Mar 11, 2025 - 02:55 PM (IST)

ਮੁੰਬਈ- ਬਾਲੀਵੁੱਡ ਹਸਤੀਆਂ ਬਾਰੇ ਅਕਸਰ ਹੈਰਾਨ ਕਰਨ ਵਾਲੀਆਂ ਭਵਿੱਖਬਾਣੀਆਂ ਅਤੇ ਅਫਵਾਹਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਦੇ ਕਿਸੇ ਦੇ ਤਲਾਕ ਦੀ ਖ਼ਬਰ ਅਤੇ ਕਦੇ ਕਿਸੇ ਦੀ ਮੌਤ ਦੀ ਖ਼ਬਰ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ। ਹਾਲ ਹੀ ਵਿੱਚ, ਜੋਤਸ਼ੀ ਸੁਸ਼ੀਲ ਕੁਮਾਰ ਸਿੰਘ ਦਾ ਸਿਧਾਰਥ ਕੰਨਨ ਨਾਲ ਇੱਕ ਇੰਟਰਵਿਊ ਵਾਇਰਲ ਹੋਇਆ ਸੀ, ਜਿਸ ਵਿੱਚ ਉਸਨੇ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀ ਮੌਤ ਦੀ ਭਵਿੱਖਬਾਣੀ ਕੀਤੀ ਸੀ। ਦੋਵਾਂ ਸਿਤਾਰਿਆਂ ਬਾਰੇ ਅਜਿਹੀਆਂ ਭਵਿੱਖਬਾਣੀਆਂ ਨਾਲ ਸ਼ਾਹਰੁਖ ਖਾਨ ਦੀ ਫਿਲਮ 'ਕਭੀ ਹਾਂ ਕਭੀ ਨਾ' ਦੀ ਸਹਿ-ਕਲਾਕਾਰ ਸੁਚਿੱਤਰਾ ਕ੍ਰਿਸ਼ਨਾਮੂਰਤੀ ਦਾ ਗੁੱਸਾ ਭੜਕ ਗਿਆ।
ਇਹ ਵੀ ਪੜ੍ਹੋ: ਇਸ ਮਸ਼ਹੂਰ Singer ਦਾ ਹੋਇਆ ਦਿਹਾਂਤ, ਘਰ 'ਚ ਮਿਲੇ ਮ੍ਰਿਤਕ
ਸੁਚਿਤਰਾ ਕ੍ਰਿਸ਼ਨਾਮੂਰਤੀ ਨੇ 7 ਮਾਰਚ ਨੂੰ ਟਵਿੱਟਰ 'ਤੇ ਇਕ ਪੋਸਟ ਕੀਤੀ, ਜਿਸ ਵਿੱਚ ਉਸਨੇ ਲਿਖਿਆ, "ਸੋਸ਼ਲ ਮੀਡੀਆ 'ਤੇ ਮਸ਼ਹੂਰ ਹਸਤੀਆਂ ਦੀ ਬੈਡ ਲੱਕ ਦੀ ਭਵਿੱਖਬਾਣੀ ਕਰਨ ਵਾਲੇ ਇਹਨਾਂ ਸਾਰੇ ਜੋਤਸ਼ੀਆਂ ਨੂੰ ਡਰ ਫੈਲਾਉਣ ਲਈ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਬੇਹੱਦ ਭਿਆਨਕ ਅਤੇ ਚੈਟ ਸ਼ੋਅ ਹੋਸਟਾਂ ਨੂੰ ਆਪਣੇ ਮੁਨਾਫ਼ੇ ਲਈ ਇਸ ਪਖੰਡੀ ਬਕਵਾਸ ਦਾ ਮੋਨੇਟਾਈਜੇਸ਼ਨ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ।"
ਇਹ ਵੀ ਪੜ੍ਹੋ : ਪਹਿਲਾਂ ਚੋਰੀ-ਛੁਪੇ ਕੀਤਾ ਵਿਆਹ, ਹੁਣ 4 ਮਹੀਨੇ ਬਾਅਦ ਤਲਾਕ ਲਵੇਗੀ ਇਹ ਮਸ਼ਹੂਰ ਅਦਾਕਾਰਾ
ਉਥੇ ਹੀ ਸੋਮਵਾਰ ਨੂੰ, ਸੁਚਿਤਰਾ ਨੇ ਫਿਰ ਜੋਤਿਸ਼ ਬਾਰੇ ਇੱਕ ਪੋਸਟ ਸਾਂਝੀ ਕੀਤੀ ਅਤੇ ਅਜਿਹੀਆਂ ਭਵਿੱਖਬਾਣੀਆਂ ਨੂੰ ਬਕਵਾਸ ਕਿਹਾ। ਉਸਨੇ ਲਿਖਿਆ, "ਪਹਿਲਾਂ ਟਵੀਟ ਕੀਤਾ ਗਿਆ ਸੀ ਕਿ ਜੋਤਸ਼ੀ ਮਸ਼ਹੂਰ ਹਸਤੀਆਂ ਬਾਰੇ ਬਕਵਾਸ ਅਤੇ ਗਲਤ ਜਾਣਕਾਰੀ ਦੇ ਰਹੇ ਹਨ। ਕੁਝ ਸਮਾਂ ਪਹਿਲਾਂ ਸਿਧਾਰਥ ਕੰਨਨ ਸ਼ੋਅ ਵਿਚ ਸੁਸ਼ੀਲ ਨਾਮ ਦੇ ਇੱਕ ਜੋਤਸ਼ੀ ਨੇ ਕਿਆਮਤ ਦੀਆਂ ਭਵਿੱਖਬਾਣੀਆਂ ਕੀਤੀਆਂ ਸਨ, ਜਿਸ ਵਿੱਚ ਸਾਡੇ ਸਭ ਤੋਂ ਪਸੰਦੀਦਾ ਸਿਤਾਰਿਆਂ ਦੀ ਮੌਤ ਅਤੇ ਬ੍ਰੇਕਅੱਪ ਵੀ ਸ਼ਾਮਲ ਸਨ। ਟਾਕ ਸ਼ੋਅ ਦੇ ਹੋਸਟ ਨੂੰ ਇੰਨੀ ਨਫ਼ਰਤ ਅਤੇ ਨਕਾਰਾਤਮਕਤਾ ਫੈਲਾਉਣ ਤੋਂ ਪਹਿਲਾਂ ਵਧੇਰੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ।" ਪੋਸਟ ਵਿੱਚ ਅੱਗੇ ਉਸਨੇ ਅੱਗੇ ਲਿਖਿਆ, "ਜਿਵੇਂ ਕਿ ਮੈਂ ਝੂਠੇ ਜੋਤਸ਼ੀਆਂ ਬਾਰੇ ਆਪਣੀ ਰਾਏ ਦੁਹਰਾਉਂਦੀ ਰਹੀ ਹਾਂ। ਅੱਜ ਮੈਨੂੰ ਮੇਰੀ ਕੁੰਡਲੀ ਬਾਰੇ ਇੱਕ ਗੂਗਲ ਅਲਰਟ ਮਿਲਿਆ। ਜੋਤਸ਼ੀ ਨੇ ਮੇਰੀ ਜਨਮ ਮਿਤੀ ਵੀ ਗਲਤ ਦੱਸੀ ਸੀ!! ਮੇਰਾ ਜਨਮ ਨਵੰਬਰ ਵਿੱਚ ਹੋਇਆ ਸੀ, ਮਾਰਚ ਵਿੱਚ ਨਹੀਂ।"
ਇਹ ਵੀ ਪੜ੍ਹੋ: ਕਿਸਨੇ ਦਿੱਤੀ ਰਸ਼ਮੀਕਾ ਮੰਦਾਨਾ ਨੂੰ ਧਮਕੀ? ਗ੍ਰਹਿ ਮੰਤਰੀ ਤੋਂ ਕੀਤੀ ਗਈ ਸੁਰੱਖਿਆ ਦੀ ਮੰਗ
ਦੱਸ ਦੇਈਏ ਕਿ ਇੱਕ ਵਾਇਰਲ ਇੰਟਰਵਿਊ ਵਿੱਚ ਸ਼ਾਹਰੁਖ ਖਾਨ ਅਤੇ ਸਲਮਾਨ ਦੀ ਮੌਤ ਬਾਰੇ ਗੱਲ ਕਰਦੇ ਹੋਏ ਜੋਤਸ਼ੀ ਨੇ ਕਿਹਾ ਸੀ, "ਸਲਮਾਨ ਖਾਨ ਜਲਦੀ ਹੀ ਇੱਕ ਬਹੁਤ ਵੱਡੀ ਬਿਮਾਰੀ ਤੋਂ ਪੀੜਤ ਹੋ ਜਾਣਗੇ, ਜਿਸਦਾ ਨਾਮ ਨਹੀਂ ਲਿਆ ਜਾ ਸਕਦਾ। ਸਲਮਾਨ ਅਤੇ ਸ਼ਾਹਰੁਖ ਖਾਨ ਦੀ ਇੱਕੋ ਸਾਲ ਵਿੱਚ ਮੌਤ ਹੋ ਜਾਵੇਗੀ। ਦੋਵੇਂ 67 ਸਾਲ ਦੀ ਉਮਰ ਵਿੱਚ ਧਰਤੀ ਛੱਡ ਜਾਣਗੇ।" ਉਸਦਾ ਇੰਟਰਵਿਊ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਇਆ ਸੀ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੀ ਭਾਵੁਕ ਪੋਸਟ, ਕਿਹਾ- ਕਈ ਵਾਰ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੀਤੀ ਕੋਸ਼ਿਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8