ਮਸ਼ਹੂਰ ਅਦਾਕਾਰ ਅਤੇ ਲੇਖਕ ਦੀ ਹਾਰਟ ਅਟੈਕ ਨਾਲ ਮੌਤ, ਹਾਲੀਵੁੱਡ ਇੰਡਸਟਰੀ ''ਚ ਪਸਰਿਆ ਮਾਤਮ

Saturday, Mar 07, 2026 - 04:01 PM (IST)

ਮਸ਼ਹੂਰ ਅਦਾਕਾਰ ਅਤੇ ਲੇਖਕ ਦੀ ਹਾਰਟ ਅਟੈਕ ਨਾਲ ਮੌਤ, ਹਾਲੀਵੁੱਡ ਇੰਡਸਟਰੀ ''ਚ ਪਸਰਿਆ ਮਾਤਮ

ਵਾਸ਼ਿੰਗਟਨ (ਏਜੰਸੀ) : ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਲੇਖਕ ਸਟੀਫਨ ਹਿਬਰਟ ਦਾ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸਟੀਫਨ ਨੂੰ ਕੁਐਂਟਿਨ ਟਾਰੰਟੀਨੋ ਦੀ ਕਲਾਸਿਕ ਫਿਲਮ 'ਪਲਪ ਫਿਕਸ਼ਨ' ਵਿੱਚ 'ਦ ਗਿੰਪ' ਦੀ ਯਾਦਗਾਰ ਭੂਮਿਕਾ ਲਈ ਜਾਣਿਆ ਜਾਂਦਾ ਸੀ। ਹਿਬਰਟ ਦੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਡੈਨਵਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, "ਸਾਡੇ ਪਿਤਾ ਸਟੀਫਨ ਹਿਬਰਟ ਇਸ ਹਫਤੇ ਸਾਨੂੰ ਅਚਾਨਕ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜੀਵਨ ਕਲਾ ਅਤੇ ਪਰਿਵਾਰ ਪ੍ਰਤੀ ਸਮਰਪਣ ਨਾਲ ਭਰਪੂਰ ਸੀ। ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।"

ਇਹ ਵੀ ਪੜ੍ਹੋ: ਸਾਵਧਾਨ ; ਭੁੱਲ ਕੇ ਵੀ ਨਾ ਬਣਾਉਣਾ ਇਸ ਪੰਜਾਬੀ ਗਾਣੇ 'ਤੇ ਰੀਲ, ਹੋ ਸਕਦੀ ਹੈ ਜੇਲ੍ਹ !

ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ ਹਿਬਰਟ

ਇੰਗਲੈਂਡ ਦੇ ਫਲੀਟਵੁੱਡ ਵਿੱਚ ਜਨਮੇ ਸਟੀਫਨ ਹਿਬਰਟ ਨੇ ਅਦਾਕਾਰੀ ਦੇ ਨਾਲ-ਨਾਲ ਟੈਲੀਵਿਜ਼ਨ ਲੇਖਣ ਵਿੱਚ ਵੀ ਵੱਡਾ ਨਾਮ ਕਮਾਇਆ। ਉਨ੍ਹਾਂ ਨੂੰ ਪਹਿਲੀ ਵਾਰ 'ਲੇਟ ਨਾਈਟ ਵਿਦ ਡੇਵਿਡ ਲੈਟਰਮੈਨ' ਵਿਚ ਲੇਖਕ ਵਜੋਂ ਪਛਾਣ ਮਿਲੀ, ਜਿੱਥੇ ਉਨ੍ਹਾਂ ਨੇ 1984 ਤੋਂ 1986 ਤੱਕ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 'ਐਨੀਮੈਨਿਕਸ' (Animaniacs), 'ਮੈਡ ਟੀਵੀ' (Mad TV) ਅਤੇ 'ਬੁਆਏ ਮੀਟਸ ਵਰਲਡ' ਵਰਗੇ ਪ੍ਰਸਿੱਧ ਸ਼ੋਅਜ਼ ਲਈ ਵੀ ਕੰਮ ਕੀਤਾ। ਅਦਾਕਾਰ ਵਜੋਂ 'ਪਲਪ ਫਿਕਸ਼ਨ' ਤੋਂ ਇਲਾਵਾ ਉਹ 'ਆਸਟਿਨ ਪਾਵਰਜ਼: ਦਿ ਸਪਾਈ ਹੂ ਸ਼ੈਗਡ ਮੀ' ਅਤੇ 'ਦਿ ਕੈਟ ਇਨ ਦ ਹੈਟ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ। ਉਨ੍ਹਾਂ ਨੇ 1987 ਵਿੱਚ 'ਨਿਊਹਾਰਟ' ਤੋਂ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ 'ਜਸਟ ਸ਼ੂਟ ਮੀ!', 'ਜੈਰੀਕੋ' ਅਤੇ 'ਡਾਕਟਰ ਕੇਨ' ਵਰਗੇ ਕਈ ਟੀਵੀ ਸੀਰੀਅਲਾਂ ਵਿੱਚ ਮਹਿਮਾਨ ਭੂਮਿਕਾ ਨਿਭਾਈ। ਹਿਬਰਟ ਨੇ ਆਪਣੀ ਸਾਬਕਾ ਪਤਨੀ ਜੂਲੀਆ ਸਵੀਨੀ ਨਾਲ ਮਿਲ ਕੇ 1994 ਦੀ ਕਾਮੇਡੀ ਫਿਲਮ 'ਇਟਸ ਪੈਟ' ਦੀ ਕਹਾਣੀ ਵੀ ਲਿਖੀ ਸੀ। ਉਨ੍ਹਾਂ ਦੇ ਜਾਣ ਨਾਲ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ ; ਸੁਪਰਹਿੱਟ ਪੰਜਾਬੀ ਗਾਇਕ ਹੋਵੇਗਾ ਗ੍ਰਿਫ਼ਤਾਰ ! ਥਾਂ-ਥਾਂ ਛਾਪੇ ਮਾਰਨ ਲੱਗੀ ਪੁਲਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News