'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ Actress ਦੀ ਹੋਈ ਸੁਰੱਖਿਅਤ ਵਾਪਸੀ

Tuesday, Mar 03, 2026 - 01:40 PM (IST)

'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ Actress ਦੀ ਹੋਈ ਸੁਰੱਖਿਅਤ ਵਾਪਸੀ

ਮੁੰਬਈ (ਏਜੰਸੀ) : ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਅਚਾਨਕ ਹੋਏ ਮਿਜ਼ਾਈਲ ਹਮਲੇ ਦੇ ਡਰ ਕਾਰਨ ਆਬੂਧਾਬੀ ਵਿੱਚ ਫਸੀ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਸੁਰੱਖਿਅਤ ਆਪਣੇ ਘਰ ਪਰਤ ਆਈ ਹੈ। ਭਾਰਤ ਪਹੁੰਚਣ ਤੋਂ ਬਾਅਦ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਭਿਆਨਕ ਤਜ਼ਰਬਾ ਸਾਂਝਾ ਕੀਤਾ ਅਤੇ ਸੰਕਟ ਦੀ ਇਸ ਘੜੀ ਵਿੱਚ ਮਦਦ ਕਰਨ ਲਈ ਭਾਰਤ ਸਰਕਾਰ ਅਤੇ ਸੰਯੁਕਤ ਅਰਬ ਅਮੀਰਾ (UAE) ਦੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

PunjabKesari

ਇਹ ਵੀ ਪੜ੍ਹੋ: ਜੰਗ ਦੌਰਾਨ ਦੁਬਈ 'ਚ ਫ਼ਸੇ ਹਨੀ ਸਿੰਘ ! ਸਾਹਮਣੇ ਆਈ ਵੀਡੀਓ

ਏਅਰਪੋਰਟ 'ਤੇ ਫੈਲ ਗਈ ਸੀ ਹਫੜ- ਦਫੜੀ

ਈਸ਼ਾ ਗੁਪਤਾ ਨੇ ਇੰਸਟਾਗ੍ਰਾਮ 'ਤੇ ਇੱਕ ਲੰਮੀ ਪੋਸਟ ਲਿਖਦਿਆਂ ਦੱਸਿਆ ਕਿ ਇਹ ਘਟਨਾ 28 ਤਰੀਕ (ਐਤਵਾਰ) ਦੁਪਹਿਰ ਦੀ ਹੈ। ਉਹ ਆਬੂਧਾਬੀ ਇੰਟਰਨੈਸ਼ਨਲ ਏਅਰਪੋਰਟ 'ਤੇ ਸੀ ਜਦੋਂ ਦੁਪਹਿਰ 1 ਵਜੇ ਦੇ ਕਰੀਬ ਅਚਾਨਕ ਏਅਰਪੋਰਟ ਬੰਦ ਕਰ ਦਿੱਤਾ ਗਿਆ। ਈਸ਼ਾ ਨੇ ਲਿਖਿਆ, "ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਸੀ, ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਕੀ ਹੋ ਰਿਹਾ ਹੈ। ਫਿਰ ਮਿਜ਼ਾਈਲ ਹਮਲੇ ਦੀ ਖ਼ਬਰ ਆਈ, ਜਿਸ ਨੇ ਸਭ ਨੂੰ ਡਰਾ ਦਿੱਤਾ। ਅਣਜਾਣ ਲੋਕ ਇੱਕ-ਦੂਜੇ ਨੂੰ ਦਿਲਾਸਾ ਦੇ ਰਹੇ ਸਨ ਅਤੇ ਆਪਣੇ ਪਰਿਵਾਰਾਂ ਨੂੰ ਫੋਨ ਕਰ ਰਹੇ ਸਨ।"

ਇਹ ਵੀ ਪੜ੍ਹੋ: Spider Man ਦਾ ਹੋ ਗਿਆ ਵਿਆਹ ! ਚੁੱਪ-ਚਪੀਤੇ ਆਪਣੀ ਗਰਲਫ੍ਰੈਂਡ ਨਾਲ ਜ਼ਿੰਦਗੀ ਭਰ ਸਾਥ ਦੇਣ ਦਾ ਕੀਤਾ ਵਾਅਦਾ

 
 
 
 
 
 
 
 
 
 
 
 
 
 
 
 

A post shared by Esha Gupta (@egupta)

UAE ਸਰਕਾਰ ਦੇ ਪ੍ਰਬੰਧਾਂ ਦੀ ਕੀਤੀ ਸ਼ਲਾਘਾ

ਅਦਾਕਾਰਾ ਨੇ ਦੱਸਿਆ ਕਿ ਭਾਵੇਂ ਮਾਹੌਲ ਤਣਾਅਪੂਰਨ ਸੀ, ਪਰ UAE ਦੇ ਪ੍ਰਸ਼ਾਸਨ ਨੇ ਸਥਿਤੀ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ। ਈਸ਼ਾ ਮੁਤਾਬਕ, ਯਾਤਰੀਆਂ ਨੂੰ ਖਾਣ-ਪੀਣ ਲਈ ਨਕਦ ਪੈਸੇ ਦਿੱਤੇ ਗਏ। ਕੁਝ ਹੀ ਘੰਟਿਆਂ ਵਿੱਚ ਸਾਰੇ ਯਾਤਰੀਆਂ ਲਈ ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿੱਚ ਰਹਿਣ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਫੋਨ 'ਤੇ ਲਗਾਤਾਰ ਅਲਰਟ ਭੇਜੇ ਜਾ ਰਹੇ ਸਨ। ਹੋਟਲ ਸਟਾਫ ਅਤੇ ਡਿਲੀਵਰੀ ਬੁਆਏਜ਼ (Careem) ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੇਵਾਵਾਂ ਦੇ ਰਹੇ ਸਨ।

ਇਹ ਵੀ ਪੜ੍ਹੋ: IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ ਵਾਰ ਖੋਲ੍ਹੇ ਜ਼ਿੰਦਗੀ ਦੱਬੇ ਹੋਏ 'ਰਾਜ਼'

PunjabKesari

ਭਾਰਤ ਸਰਕਾਰ ਦਾ ਕੀਤਾ ਧੰਨਵਾਦ

ਈਸ਼ਾ ਨੇ ਆਪਣੀ ਪੋਸਟ ਦੇ ਅੰਤ ਵਿੱਚ ਭਾਰਤ ਸਰਕਾਰ ਦੀ ਵੀ ਸ਼ਲਾਘਾ ਕੀਤੀ। ਉਸ ਨੇ ਲਿਖਿਆ, "ਸਾਡੀ ਸਰਕਾਰ ਦਾ ਧੰਨਵਾਦ, ਜਿਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਅਤੇ ਸਾਨੂੰ ਵਾਪਸ ਲਿਆਉਣ ਲਈ ਕੰਮ ਕੀਤਾ। ਮੈਂ ਇਤਿਹਾਦ ਏਅਰਵੇਜ਼ ਦੀ ਪਹਿਲੀ ਕਮਰਸ਼ੀਅਲ ਫਲਾਈਟ ਰਾਹੀਂ ਕੱਲ੍ਹ ਦੁਪਹਿਰ ਦਿੱਲੀ ਪਹੁੰਚੀ ਹਾਂ। ਔਖੇ ਸਮੇਂ ਵਿੱਚ ਲਏ ਗਏ ਮਜ਼ਬੂਤ ਫੈਸਲੇ ਹੀ ਕਿਸੇ ਦੇਸ਼ ਦੀ ਤਾਕਤ ਨੂੰ ਦਰਸਾਉਂਦੇ ਹਨ। ਰਾਧੇ-ਰਾਧੇ।"

ਇਹ ਵੀ ਪੜ੍ਹੋ: ਖ਼ਾਮੇਨੇਈ ਦੀ ਮੌਤ 'ਤੇ ਦੁਖੀ ਹੋਈ ਮਸ਼ਹੂਰ ਬਾਲੀਵੁੱਡ ਅਦਾਕਾਰਾ, ਕਿਹਾ- 'ਮੇਰੀ ਤਾਂ ਨੀਂਦ ਉੱਡ ਗਈ..'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News