ਡਿੰਪਲ ਕਪਾੜੀਆ ਤੇ ਪੰਕਜ ਕਪੂਰ ਦੀ ''ਜਬ ਖੁਲੀ ਕਿਤਾਬ'' ਇਸ OTT ਪਲੇਟਫਾਰਮ ''ਤੇ 6 ਮਾਰਚ ਨੂੰ ਹੋਵੇਗੀ ਰਿਲੀਜ਼

Monday, Mar 02, 2026 - 04:10 PM (IST)

ਡਿੰਪਲ ਕਪਾੜੀਆ ਤੇ ਪੰਕਜ ਕਪੂਰ ਦੀ ''ਜਬ ਖੁਲੀ ਕਿਤਾਬ'' ਇਸ OTT ਪਲੇਟਫਾਰਮ ''ਤੇ 6 ਮਾਰਚ ਨੂੰ ਹੋਵੇਗੀ ਰਿਲੀਜ਼

ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਦੇ ਦਿੱਗਜ ਕਲਾਕਾਰ ਪੰਕਜ ਕਪੂਰ ਅਤੇ ਡਿੰਪਲ ਕਪਾੜੀਆ ਇੱਕ ਵਾਰ ਫਿਰ ਸਕ੍ਰੀਨ 'ਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਲਈ ਤਿਆਰ ਹਨ। ਨਿਰਦੇਸ਼ਕ ਸੌਰਭ ਸ਼ੁਕਲਾ ਦੀ ਫਿਲਮ 'ਜਬ ਖੁਲੀ ਕਿਤਾਬ' ਆਉਂਦੀ 6 ਮਾਰਚ ਨੂੰ OTT ਪਲੇਟਫਾਰਮ ZEE5 'ਤੇ ਰਿਲੀਜ਼ ਹੋਣ ਜਾ ਰਹੀ ਹੈ। ਸੋਮਵਾਰ ਨੂੰ ਮੇਕਰਸ ਵੱਲੋਂ ਫਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

50 ਸਾਲਾਂ ਦੇ ਸਾਥ ਤੋਂ ਬਾਅਦ ਆਇਆ 'ਤੂਫਾਨ'

ਇਹ ਫਿਲਮ ਗੋਪਾਲ (ਪੰਕਜ ਕਪੂਰ) ਅਤੇ ਅਨੁਸੂਇਆ (ਡਿੰਪਲ ਕਪਾੜੀਆ) ਦੀ ਕਹਾਣੀ ਹੈ, ਜੋ ਪਿਛਲੇ 50 ਸਾਲਾਂ ਤੋਂ ਇਕੱਠੇ ਰਹਿ ਰਹੇ ਹਨ। ਪਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਉਦੋਂ ਵੱਡਾ ਮੋੜ ਆਉਂਦਾ ਹੈ ਜਦੋਂ ਅਨੁਸੂਇਆ ਇੱਕ ਪੁਰਾਣਾ ਰਾਜ਼ ਖੋਲ੍ਹਦੀ ਹੈ, ਜਿਸ ਨਾਲ ਉਨ੍ਹਾਂ ਦੇ ਪੁਰਾਣੇ ਰਿਸ਼ਤੇ ਦੀ ਨੀਂਹ ਹਿੱਲ ਜਾਂਦੀ ਹੈ। ਫਿਲਮ ਵਿੱਚ ਅਪਾਰਸ਼ਕਤੀ ਖੁਰਾਣਾ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।

ਨਿਰਦੇਸ਼ਕ ਦੀ ਪੰਕਜ ਕਪੂਰ ਨੇ ਕੀਤੀ ਸ਼ਲਾਘਾ

ਫਿਲਮ ਬਾਰੇ ਗੱਲ ਕਰਦਿਆਂ ਪੰਕਜ ਕਪੂਰ ਨੇ ਸੌਰਭ ਸ਼ੁਕਲਾ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ— "ਅਜਿਹੇ ਫਿਲਮ ਨਿਰਮਾਤਾ ਬਹੁਤ ਘੱਟ ਮਿਲਦੇ ਹਨ ਜੋ ਪੁਰਾਣੇ ਅਤੇ ਪਰਿਪੱਕ ਪਿਆਰ (Mature Love) ਨੂੰ ਇੰਨੀ ਇਮਾਨਦਾਰੀ, ਹਾਸੇ ਅਤੇ ਨਰਮੀ ਨਾਲ ਪੇਸ਼ ਕਰਨ ਦਾ ਸਾਹਸ ਦਿਖਾਉਂਦੇ ਹਨ।"

ਵੱਡੇ ਬੈਨਰਾਂ ਦੀ ਪੇਸ਼ਕਸ਼

ਇਸ ਫਿਲਮ ਨੂੰ 'ਐਪਲੋਜ਼ ਐਂਟਰਟੇਨਮੈਂਟ' ਵੱਲੋਂ ਪੇਸ਼ ਕੀਤਾ ਗਿਆ ਹੈ ਅਤੇ 'ਸ਼ੂਸਟ੍ਰੈਪ ਫਿਲਮਜ਼' ਦੇ ਬੈਨਰ ਹੇਠ ਇਸ ਦਾ ਨਿਰਮਾਣ ਕੀਤਾ ਗਿਆ ਹੈ। ਰਿਸ਼ਤਿਆਂ ਦੀ ਇਸ ਦਿਲਚਸਪ ਉਲਝਣ ਨੂੰ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ 6 ਮਾਰਚ ਦਾ ਇੰਤਜ਼ਾਰ ਕਰ ਰਹੇ ਹਨ।


author

cherry

Content Editor

Related News