YouTuber ''ਤੇ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ ! UP ਪੁਲਸ ਨੇ ਮੁਕਾਬਲੇ ''ਚ ਕੀਤਾ ਢੇਰ

Monday, Mar 02, 2026 - 09:56 AM (IST)

YouTuber ''ਤੇ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ ! UP ਪੁਲਸ ਨੇ ਮੁਕਾਬਲੇ ''ਚ ਕੀਤਾ ਢੇਰ

ਲਖਨਊ (ਏਜੰਸੀ) : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਮਸ਼ਹੂਰ ਯੂਟਿਊਬਰ ਸਲੀਮ ਅਹਿਮਦ (ਸਲੀਮ ਵਾਸਤਿਕ) 'ਤੇ ਕਾਤਲਾਨਾ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਦੀ ਪੁਲਸ ਨਾਲ ਮੁਕਾਬਲੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰੋਹਾ ਦੇ ਰਹਿਣ ਵਾਲੇ ਜੀਸ਼ਾਨ (24) ਵਜੋਂ ਹੋਈ ਹੈ, ਜੋ ਸਲੀਮ ਨੂੰ ਚਾਕੂ ਮਾਰਨ ਦੀ ਘਟਨਾ ਵਿਚ ਸ਼ਾਮਲ ਸੀ ਅਤੇ ਉਸ 'ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।

ਇਹ ਵੀ ਪੜ੍ਹੋ: ਕੀ ਵਿਆਹ ਦੇ ਤੀਜੇ ਦਿਨ ਹੀ ਰਸ਼ਮਿਕਾ-ਵਿਜੇ ਦੇ ਰਿਸ਼ਤੇ 'ਚ ਆ ਗਈ ਖਟਾਸ? ਕਿਹਾ- ''ਅਸੀਂ ਇਕ ਦੂਜੇ ਲਈ ਨਹੀਂ ਬਣੇ...''

ਪੁਲਸ ਮੁਕਾਬਲੇ ਦੀ ਪੂਰੀ ਕਹਾਣੀ

ਲੋਨੀ ਥਾਣੇ ਦੇ ਐੱਸ.ਐੱਚ.ਓ. ਮੁਕੇਸ਼ ਸਿੰਘ ਸੋਲੰਕੀ ਨੇ ਦੱਸਿਆ ਕਿ ਪੁਲਸ ਨੂੰ ਮੁਲਜ਼ਮ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਜਦੋਂ ਪੁਲਸ ਟੀਮ ਨੇ ਘੇਰਾਬੰਦੀ ਕੀਤੀ ਤਾਂ ਮੁਲਜ਼ਮ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਜ਼ੀਸ਼ਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਐਤਵਾਰ ਰਾਤ ਉਸ ਦੀ ਮੌਤ ਹੋ ਗਈ। ਪੁਲਸ ਨੇ ਮੌਕੇ ਤੋਂ ਇੱਕ ਦੇਸੀ ਪਿਸਤੌਲ ਤੇ ਕਾਰਤੂਸ, ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ: ਜੇਲ੍ਹ ਤੋਂ ਬਾਹਰ ਆਉਂਦੇ ਹੀ ਰਾਜਪਾਲ ਯਾਦਵ ਨੇ ਸ਼ੁਰੂ ਕੀਤੀ 'ਨਵੀਂ ਪਾਰੀ', ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼

PunjabKesari

ਕਿਉਂ ਹੋਇਆ ਸੀ ਯੂਟਿਊਬਰ 'ਤੇ ਹਮਲਾ?

ਯੂਟਿਊਬਰ ਸਲੀਮ ਅਹਿਮਦ, ਜੋ ਕਿ 'Ex-Muslim' ਵਜੋਂ ਆਪਣੀ ਪਛਾਣ ਦੱਸ ਕੇ ਯੂਟਿਊਬ ਚੈਨਲ ਚਲਾਉਂਦਾ ਹੈ, 'ਤੇ ਉਸ ਦੇ ਦਫ਼ਤਰ ਵਿੱਚ ਵੜ ਕੇ ਹਮਲਾ ਕੀਤਾ ਗਿਆ ਸੀ। ਪੁਲਸ ਅਨੁਸਾਰ ਸਲੀਮ ਵੱਲੋਂ ਕੁਝ ਧਾਰਮਿਕ ਪ੍ਰਥਾਵਾਂ ਦੀ ਆਲੋਚਨਾ ਕਰਨ ਵਾਲੀਆਂ ਵੀਡੀਓਜ਼ ਬਣਾਈਆਂ ਗਈਆਂ ਸਨ, ਜਿਸ ਕਾਰਨ ਇਹ ਹਮਲਾ ਹੋਇਆ। ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਸਲੀਮ ਦੇ ਗਲੇ, ਪੇਟ ਅਤੇ ਕੰਨ 'ਤੇ ਚਾਕੂ ਨਾਲ ਕਈ ਵਾਰ ਕੀਤੇ ਸਨ। ਫਿਲਹਾਲ ਸਲੀਮ ਦਿੱਲੀ ਦੇ GTB ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਅਤੇ ਗੀਤਕਾਰ ਦਾ ਦਿਹਾਂਤ, ਹਾਲੀਵੁੱਡ ਮਿਊਜ਼ਿਕ ਇੰਡਸਟਰੀ 'ਚ ਮਸਰਿਆ ਮਾਤਮ

ਇਸ ਮਾਮਲੇ ਵਿੱਚ ਪੁਲਸ ਨੇ ਸਲੀਮ ਦੇ ਬੇਟੇ ਉਸਮਾਨ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਕੁੱਲ 7 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ AIMIM ਆਗੂ ਅਜ਼ਗਰ ਸਮੇਤ ਅਸ਼ਰਫ, ਸ਼ਾਹਰੁਖ, ਸੋਨੂੰ ਅਤੇ ਭਾਟੀ ਬਿਲਡਰ ਦੇ ਨਾਂ ਸ਼ਾਮਲ ਹਨ। ਪੁਲਸ ਦੀਆਂ ਕਈ ਟੀਮਾਂ ਦਿੱਲੀ ਅਤੇ ਗਾਜ਼ੀਆਬਾਦ ਵਿੱਚ ਛਾਪੇਮਾਰੀ ਕਰ ਰਹੀਆਂ ਹਨ ਤਾਂ ਜੋ ਫਰਾਰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ। ਏਡੀਜੀ (ਲਾਅ ਐਂਡ ਆਰਡਰ) ਅਮਿਤਾਭ ਯਸ਼ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਸਾਜ਼ਿਸ਼ ਪਿੱਛੇ ਮੌਜੂਦ ਸਾਰੇ ਚਿਹਰੇ ਨੰਗੇ ਕੀਤੇ ਜਾ ਸਕਣ।

ਇਹ ਵੀ ਪੜ੍ਹੋ: ਕੋਈ ਸੀ ਪ੍ਰੈਗਨੈਂਟ ਤੇ ਕੋਈ ਮਨਾ ਰਿਹਾ ਸੀ B;day; ਇਨ੍ਹਾਂ ਸਿਤਾਰਿਆਂ ਦੀ ਪਲੇਨ ਕ੍ਰੈਸ਼ 'ਚ ਮੌਤ ਨੇ ਰੁਆ ਦਿੱਤਾ ਸੀ ਪੂਰਾ ਬਾਲੀਵੁੱਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News