ਕੰਗਨਾ ਰਣੌਤ ਨੇ ''ਬੈਨ-ਬਾਇਕਾਟ'' ਕਲਚਰ ''ਤੇ ਤੋੜੀ ਚੁੱਪ; ਕਿਹਾ- ਫਿਲਮਾਂ ਨੂੰ ਰੱਦ ਕਰਨਾ ਗਲਤ, ਸਮਾਜ ''ਚ ਸੰਵਾਦ ਹੋਣਾ ਜ਼ਰੂਰੀ
Sunday, Mar 01, 2026 - 11:31 AM (IST)
ਮਨੋਰੰਜਨ ਡੈਸਕ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਪਿਛਲੇ ਕੁਝ ਸਮੇਂ ਤੋਂ ਫਿਲਮਾਂ ਨੂੰ ਪ੍ਰੋਪੇਗੰਡਾ ਦੱਸ ਕੇ ਉਨ੍ਹਾਂ ਦੇ ਵਿਰੋਧ ਅਤੇ ਬੈਨ ਕਰਨ ਦੀ ਵਧ ਰਹੀ ਪ੍ਰਵਿਰਤੀ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ 'ਬੈਨ ਅਤੇ ਬਾਇਕਾਟ' ਦੇ ਇਸ ਰੁਝਾਨ ਨੂੰ ਗਲਤ ਠਹਿਰਾਉਂਦਿਆਂ ਕਿਹਾ ਹੈ ਕਿ ਇਸ ਨਾਲ ਸਮਾਜਿਕ ਮਾਹੌਲ 'ਚ ਕੜਵਾਹਟ ਨਹੀਂ ਆਉਣੀ ਚਾਹੀਦੀ,।
ਕਲਾ ਰਾਹੀਂ ਸੰਵਾਦ 'ਤੇ ਦਿੱਤਾ ਜ਼ੋਰ
ਇਕ ਹਾਲੀਆ ਇੰਟਰਵਿਊ ਦੌਰਾਨ ਕੰਗਨਾ ਨੇ ਕਿਹਾ ਕਿ ਚਾਹੇ ਉਹ ਕਿਤਾਬਾਂ ਹੋਣ ਜਾਂ ਫਿਲਮਾਂ, ਕਲਾ ਦਾ ਕੋਈ ਵੀ ਰੂਪ ਹੋਵੇ, ਉਸ ਰਾਹੀਂ ਸਮਾਜ 'ਚ ਇਕ ਸੰਵਾਦ ਹੋਣਾ ਚਾਹੀਦਾ ਹੈ। ਉਸਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਫਿਲਮ ਦੇ ਵਿਰੋਧ ਨੂੰ ਪੂਰੀ ਤਰ੍ਹਾਂ ਗਲਤ ਨਹੀਂ ਮੰਨਦੀ, ਪਰ ਫਿਲਮਾਂ ਨੂੰ ਬੈਨ ਕਰ ਦੇਣਾ ਜਾਂ ਉਨ੍ਹਾਂ ਦਾ ਪੂਰੀ ਤਰ੍ਹਾਂ ਬਾਇਕਾਟ ਕਰਕੇ ਉਨ੍ਹਾਂ ਨੂੰ ਖਾਰਜ ਕਰਨਾ ਸਹੀ ਨਹੀਂ ਹੈ। ਉਸ ਅਨੁਸਾਰ, ਜਦੋਂ ਫਿਲਮਾਂ ਨੂੰ ਵੱਡੇ ਪੱਧਰ 'ਤੇ ਦਰਸ਼ਕਾਂ ਵੱਲੋਂ ਸਰਾਹਿਆ ਜਾਂਦਾ ਹੈ, ਤਾਂ ਉਨ੍ਹਾਂ ਦਾ ਇਸ ਤਰ੍ਹਾਂ ਬਾਇਕਾਟ ਕਰਨਾ ਜਾਂ ਬਿਨਾਂ ਵਜ੍ਹਾ ਆਲੋਚਨਾ ਕਰਨਾ ਬਹੁਤ ਗਲਤ ਹੈ।
ਰਾਸ਼ਟਰਵਾਦ ਅਤੇ ਕਲਾ 'ਤੇ ਦਿੱਤਾ ਬਿਆਨ
ਆਪਣੀਆਂ ਫਿਲਮਾਂ 'ਧੁਰੰਧਰ' ਅਤੇ 'ਮਣਿਕਰਣਿਕਾ : ਦ ਕਵੀਨ ਆਫ ਝਾਂਸੀ' ਦਾ ਜ਼ਿਕਰ ਕਰਦਿਆਂ ਕੰਗਨਾ ਨੇ ਕਿਹਾ ਕਿ ਇਹ ਫਿਲਮਾਂ ਰਾਸ਼ਟਰਵਾਦ ਦੀ ਗੱਲ ਕਰਦੀਆਂ ਹਨ। ਉਸਨੇ ਅੱਗੇ ਕਿਹਾ ਕਿ ਕਲਾ ਨੂੰ ਕਲਾ ਵਾਂਗ ਹੀ ਦੇਖਿਆ ਜਾਣਾ ਚਾਹੀਦਾ ਹੈ। ਜਿੱਥੇ ਕੁਝ ਫਿਲਮਾਂ ਦੇਸ਼ ਭਗਤੀ ਦੀ ਗੱਲ ਕਰਦੀਆਂ ਹਨ, ਉੱਥੇ ਹੀ ਕੁਝ ਫਿਲਮਾਂ ਜ਼ਿੰਦਗੀ ਦੇ ਵੱਖਰੇ ਪਹਿਲੂ ਦਿਖਾਉਂਦੀਆਂ ਹਨ ਅਤੇ ਸਮਾਜ ਵਿਚ ਇਨ੍ਹਾਂ ਦੋਵਾਂ ਵਿਸ਼ਿਆਂ 'ਤੇ ਚਰਚਾ ਹੋਣੀ ਚਾਹੀਦੀ ਹੈ।
